Breaking News
Home / ਦੁਨੀਆ / ਸਿਆਟਲ ‘ਚ ਸੜਕ ਹਾਦਸੇ ‘ਚ ਪੰਜਾਬੀ ਜੋੜੇ ਦੀ ਮੌਤ

ਸਿਆਟਲ ‘ਚ ਸੜਕ ਹਾਦਸੇ ‘ਚ ਪੰਜਾਬੀ ਜੋੜੇ ਦੀ ਮੌਤ

ਸਿਆਟਲ/ਬਿਊਰੋ ਨਿਊਜ਼ : ਅਮਰੀਕਾ ਦੇ ਸਿਆਟਲ ‘ਚ ਪੰਜਾਬੀ ਪਤੀ-ਪਤਨੀ ਦੀ ਇਕ ਸੜਕ ਹਾਦਸੇ ‘ਚ ਮੌਤ ਹੋ ਗਈ ਹੈ। ਜਾਣਕਾਰੀ ਅਨੁਸਾਰ ਪਰਮਿੰਦਰ ਸਿੰਘ ਬਾਜਵਾ (36) ਤੇ ਉਸ ਦੀ ਪਤਨੀ ਹਰਪ੍ਰੀਤ ਕੌਰ ਬਾਜਵਾ (37) ਆਪਣੇ ਬੇਟੇ ਤੇ ਬੇਟੀ ਅਵਲੀਨ ਕੌਰ ਬਾਜਵਾ (8), ਪੁੱਤਰ ਦਿਲਸ਼ਾਨ ਸਿੰਘ ਬਾਜਵਾ (6) ਨੂੰ ਸਕੂਲ ਛੱਡ ਕੇ ਖੁਦ ਘੁੰਮਣ ਲਈ ਨਜ਼ਦੀਕ ਹੀ ਕ੍ਰਿਸਟ ਮਾਊਂਟੈਨ ਇਲਾਕੇ ‘ਚ ਚਲੇ ਗਏ। ਜਾਂਦੇ ਹੋਏ ਆਪਣੇ ਘਰ ਦੇ ਨਾਲ ਗੁਆਂਢੀਆਂ ਨੂੰ ਕਹਿ ਗਏ ਕਿ ਅਸੀਂ ਜਲਦ ਆ ਜਾਣਾ ਹੈ ਜੇ ਕਿਤੇ ਦੇਰ ਹੋ ਗਈ ਤਾਂ ਤੁਸੀਂ ਬੱਚਿਆਂ ਨੂੰ ਸਕੂਲ ਤੋਂ ਲੈ ਆਉਣਾ। ਜਦੋਂ ਉਹ ਘੁੰਮ ਕੇ ਵਾਪਸ ਹਾਈਵੇਅ 410 ‘ਤੇ, ਜੋ ਸਿਰਫ਼ 2 ਲਾਈਨਾਂ ਦਾ ਹੈ, ਗਏ ਤਾਂ ਇਨਮਕਲਾ ਸਿਟੀ ਨੇੜੇ ਸਾਹਮਣੇ ਤੋਂ ਆ ਰਹੀ ਇਕ ਤੇਜ਼ ਰਫਤਾਰ ਕਾਰ ਬੇਕਾਬੂ ਹੋ ਕੇ ਇਨ੍ਹਾਂ ਦੀ ਗੱਡੀ ਨਾਲ ਟਕਰਾ ਗਈ। ਇਹ ਹਾਦਸਾ ਤਕਰੀਬਨ 2.30 ਦੇ ਕਰੀਬ ਹੋਇਆ, ਜਿਸ ‘ਚ ਇਨ੍ਹਾਂ ਦੋਵਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ ਤੇ ਦੂਸਰੀ ਗੱਡੀ ਦਾ ਡਰਾਈਵਰ ਗੰਭੀਰ ਜ਼ਖ਼ਮੀ ਹੋ ਗਿਆ ਹੈ, ਜੋ ਹਸਪਤਾਲ ‘ਚ ਜ਼ੇਰੇ ਇਲਾਜ ਹੈ। ਪਰਮਿੰਦਰ ਸਿੰਘ ਬਾਜਵਾ ਤੇ ਹਰਪ੍ਰੀਤ ਕੌਰ ਬਾਜਵਾ ਸਿਆਟਲ ਦੇ ਪਿਆਲਪ ਸਿਟੀ ਵਿਖੇ ਰਹਿ ਰਹੇ ਸਨ ਤੇ ਪੰਜਾਬ ਦੇ ਜ਼ਿਲ੍ਹਾ ਫਤਹਿਗੜ੍ਹ ਸਾਹਿਬ ਨਾਲ ਸੰਬੰਧਿਤ ਸਨ। ਇਸ ਹਾਦਸੇ ਦੀ ਖ਼ਬਰ ਨਾਲ ਪੂਰੇ ਸਿਆਟਲ ਇਲਾਕੇ ਦਾ ਪੰਜਾਬੀ ਭਾਈਚਾਰਾ ਗਹਿਰੇ ਸਦਮੇ ‘ਚ ਹੈ। ਮ੍ਰਿਤਕ ਜੋੜਾ ਆਪਣੇ ਪਿੱਛੇ ਆਪਣੇ ਦੋਵੇਂ ਬੱਚੇ ਤੇ ਮਾਤਾ-ਪਿਤਾ ਨੂੰ ਛੱਡ ਗਿਆ ਹੈ।

 

Check Also

ਬਿ੍ਟੇਨ ’ਚ 4 ਜੁਲਾਈ ਨੂੰ ਵੋਟਿੰਗ

ਸਰਵੇ ਮੁਤਾਬਕ ਪੀਐਮ ਰਿਸ਼ੀ ਸੂਨਕ ਦੀ ਪਾਰਟੀ ਦੀ ਹਾਰ ਤੈਅ ਲੰਡਨ/ਬਿਊਰੋ ਨਿਊਜ਼ ਬਿ੍ਰਟੇਨ ਵਿਚ ਭਾਰਤੀ …