16.7 C
Toronto
Thursday, April 16, 2026
spot_img
Homeਦੁਨੀਆਰੂਸ ਵੱਲੋਂ ਛੇੜੀ ਜੰਗ 'ਚ ਕਰੀਬ 500 ਬੱਚਿਆਂ ਦੀ ਗਈ ਜਾਨ :...

ਰੂਸ ਵੱਲੋਂ ਛੇੜੀ ਜੰਗ ‘ਚ ਕਰੀਬ 500 ਬੱਚਿਆਂ ਦੀ ਗਈ ਜਾਨ : ਜ਼ੇਲੈਂਸਕੀ

ਕਿਹਾ : ਰੂਸੀ ਹਥਿਆਰ ਤੇ ਨਫਰਤ ਰੋਜ਼ਾਨਾ ਯੂਕਰੇਨੀ ਬੱਚਿਆਂ ਦੀ ਜ਼ਿੰਦਗੀ ਕਰ ਨੇ ਤਬਾਹ
ਕੀਵ/ਬਿਊਰੋ ਨਿਊਜ਼ : ਯੂਕਰੇਨ ਦੇ ਰਾਸ਼ਟਰਪਤੀ ਵਲੋਦੀਮੀਰ ਜ਼ੇਲੈਂਸਕੀ ਨੇ ਕਿਹਾ ਕਿ ਰੂਸ ਵੱਲੋਂ ਛੇੜੀ ਗਈ ਜੰਗ, ਜੋ ਕਿ ਹੁਣ 16ਵੇਂ ਮਹੀਨੇ ਵਿਚ ਹੈ, ਕਾਰਨ ਹੁਣ ਤੱਕ ਕਰੀਬ 500 ਬੱਚਿਆਂ ਦੀ ਜਾਨ ਜਾ ਚੁੱਕੀ ਹੈ।
ਜ਼ੇਲੈਂਸਕੀ ਨੇ ਇਹ ਜਾਣਕਾਰੀ ਉਸ ਵੇਲੇ ਦਿੱਤੀ ਜਦ ਬਚਾਅ ਕਰਮੀਆਂ ਨੂੰ ਇਕ ਦੋ ਸਾਲਾਂ ਦੀ ਬੱਚੀ ਦੀ ਦੇਹ ਬਰਾਮਦ ਹੋਈ ਜੋ ਕਿ ਰੂਸੀ ਹਮਲੇ ਵਿਚ ਮਾਰੀ ਗਈ ਹੈ।
ਰਾਸ਼ਟਰਪਤੀ ਨੇ ਬਿਆਨ ਜਾਰੀ ਕਰਕੇ ਕਿਹਾ ਕਿ ਰੂਸੀ ਹਥਿਆਰ ਤੇ ਨਫਰਤ ਰੋਜ਼ਾਨਾ ਯੂਕਰੇਨੀ ਬੱਚਿਆਂ ਦੀ ਜ਼ਿੰਦਗੀ ਨੂੰ ਤਬਾਹ ਕਰ ਰਹੇ ਹਨ।
ਜ਼ੇਲੈਂਸਕੀ ਨੇ ਨਾਲ ਹੀ ਕਿਹਾ ਕਿ ਜੰਗ ਕਾਰਨ ਜਾਨ ਗੁਆਉਣ ਵਾਲੇ ਬੱਚਿਆਂ ਦੀ ਸਹੀ ਗਿਣਤੀ ਦੱਸਣੀ ਮੁਸ਼ਕਲ ਹੈ ਕਿਉਂਕਿ ਕਈ ਇਲਾਕੇ ਰੂਸ ਦੇ ਕਬਜ਼ੇ ਹੇਠ ਹਨ। ਰਾਸ਼ਟਰਪਤੀ ਨੇ ਕਿਹਾ, ‘ਸਾਨੂੰ ਇਹ ਜੰਗ ਜਿੱਤਣੀ ਪਏਗੀ ਤੇ ਰੂਸ ਦੀ ਦਹਿਸ਼ਤ ਤੋਂ ਆਜ਼ਾਦ ਹੋਣਾ ਪਏਗਾ।’ ਬਚਾਅ ਕਰਮੀਆਂ ਨੂੰ ਦੋ ਸਾਲਾ ਬੱਚੀ ਦੀ ਮ੍ਰਿਤਕ ਦੇਹ ਡੀਨਿਪਰੋ ਸ਼ਹਿਰ ਦੀ ਇਕ ਰਿਹਾਇਸ਼ੀ ਇਮਾਰਤ ਦੇ ਮਲਬੇ ਹੇਠੋਂ ਲੱਭੀ ਹੈ।
ਵੇਰਵਿਆਂ ਮੁਤਾਬਕ ਰੂਸੀ ਹਮਲੇ ਵਿਚ 22 ਵਿਅਕਤੀ ਜ਼ਖ਼ਮੀ ਹੋਏ ਸਨ ਜਿਨ੍ਹਾਂ ਵਿਚ ਪੰਜ ਬੱਚੇ ਵੀ ਸਨ। ਇਸ ਹਮਲੇ ‘ਚ ਦੋ ਰਿਹਾਇਸ਼ੀ ਇਮਾਰਤਾਂ ਨੂੰ ਨੁਕਸਾਨ ਪੁੱਜਾ ਸੀ। ਰੂਸ ਨੇ ਐਤਵਾਰ ਡਰੋਨਾਂ ਤੇ ਮਿਜ਼ਾਈਲਾਂ ਨਾਲ ਹੋਰ ਹਮਲੇ ਕੀਤੇ ਹਨ। ਇਨ੍ਹਾਂ ਵਿਚ ਰਾਜਧਾਨੀ ਕੀਵ ਸਣੇ ਦੇਸ਼ ਦੇ ਕਈ ਹਿੱਸਿਆਂ ਨੂੰ ਨਿਸ਼ਾਨਾ ਬਣਾਇਆ ਗਿਆ ਹੈ। ਯੂਕਰੇਨੀ ਏਅਰ ਫੋਰਸ ਨੇ ਰੂਸ ਦੇ ਕਈ ਡਰੋਨਾਂ ਤੇ ਮਿਜ਼ਾਈਲਾਂ ਨੂੰ ਡੇਗਣ ਦਾ ਦਾਅਵਾ ਵੀ ਕੀਤਾ ਹੈ। ਰੂਸੀ ਫੌਜ ਦਾ ਕਹਿਣਾ ਹੈ ਕਿ ਉਨ੍ਹਾਂ ਪਿਛਲੇ ਕੁਝ ਦਿਨਾਂ ‘ਚ ਯੂਕਰੇਨ ਦੀ ਹਵਾਈ ਰੱਖਿਆ ਪ੍ਰਣਾਲੀ, ਸੈਨਾ ਦੇ ਟਿਕਾਣਿਆਂ ਤੇ ਅਸਲਾ ਡਿਪੂਆਂ ਨੂੰ ਨਿਸ਼ਾਨਾ ਬਣਾਇਆ ਹੈ।

 

RELATED ARTICLES
POPULAR POSTS