ਲਾਹੌਰ : ਪਾਕਿਸਤਾਨ ਨੇ ਮੰਨਿਆ ਹੈ ਕਿ ਪਠਾਨਕੋਟ ਏਅਰਬੇਸ ‘ਤੇ ਅੱਤਵਾਦੀ ਹਮਲਾ ਕਰਨ ਵਾਲਿਆਂ ਨੇ ਹਮਲੇ ਦੇ ਸਮੇਂ ਮੋਬਾਇਲ ਫੋਨ ‘ਤੇ ਬਹਾਵਲਪੁਰ ਗੱਲਬਾਤ ਕੀਤੀ ਸੀ। ਇਹ ਫੋਨ ਕਾਲ ਜੈਸ਼ ਏ ਮੁਹੰਮਦ ਦੇ ਦਫਤਰ ਵਿਚ ਕੀਤੀ ਗਈ ਸੀ। ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਦੇ ਵਿਦੇਸ਼ ਮਾਮਲਿਆਂ ਦੇ ਸਲਾਹਕਾਰ ਸਰਤਾਜ ਅਜੀਜ ਨੇ ਅੱਤਵਾਦੀਆਂ ਦੀ ਇਸ ਗੱਲਬਾਤ ਦੀ ਪੁਸ਼ਟੀ ਕੀਤੀ ਹੈ। ਉਹਨਾਂ ਕਿਹਾ ਕਿ ਇਸੇ ਅਧਾਰ ‘ਤੇ ਐਫਆਈਆਰ ਦਰਜ ਕੀਤੀ ਗਈ ਹੈ। ਉਹਨਾਂ ਦੱਸਿਆ ਕਿ ਜੈਸ਼ ਦੇ ਸਰਗਣਾ ਮਸੂਦ ਅਜ਼ਹਰ ਨੂੰ ਇਤਿਆਹਤ ਹਿਰਾਸਤ ਵਿਚ ਵੀ ਲਿਆ ਗਿਆ ਹੈ। ਇਸ ਵਿਚ, ਪਾਕਿ ਗ੍ਰਹਿ ਮੰਤਰਾਲੇ ਦੇ ਇਕ ਅਧਿਕਾਰੀ ਦੇ ਹਵਾਲੇ ਨਾਲ ਦੱਸਿਆ ਗਿਆ ਕਿ ਪੰਜਾਬ ਸੂਬੇ ਵਿਚ ਕਈ ਸ਼ਹਿਰਾਂ ਵਿਚ ਛਾਪੇ ਮਾਰੇ ਗਏ ਹਨ।
ਅਣਪਛਾਤੇ ਵਿਅਕਤੀਆਂ ਖਿਲਾਫ ਕੇਸ : ਪਾਕਿਸਤਾਨ ਵਿਚ ਐਫਆਈਆਰ ਅਣਪਛਾਤੇ ਵਿਅਕਤੀਆਂ ਦੇ ਨਾਮ ਦਰਜ ਕੀਤੀ ਗਈ ਹੈ। ਭਾਰਤ ਨੇ ਜੈਸ਼ ਅਤੇ ਉਸਦੇ ਸਰਗਣਾ ਮਸੂਦ ਅਜ਼ਹਰ ਨੂੰ ਮਾਸਟਰ ਮਾਈਂਡ ਦੱਸਿਆ ਹੈ। ਇਸ ਵਿਚਕਾਰ ‘ਡਾਨ’ ਨੇ ਲਿਖਿਆ ਹੈ ਕਿ ਐਫਆਈਆਰ ਦਰਜ ਕਰਨ ਦਾ ਫਾਇਦਾ ਇਹ ਹੈ ਕਿ ਪਾਕਿਸਤਾਨੀ ਐਸਆਈਟੀ ਭਾਰਤ ਜਾ ਕੇ ਜਾਂਚ ਕਰ ਸਕਦੀ ਹੈ।
Check Also
ਆਸਟਰੇਲੀਆ ’ਚ 16 ਸਾਲ ਤੋਂ ਘੱਟ ਉਮਰ ਦੇ ਬੱਚੇ ਨਹੀਂ ਚਲਾ ਸਕਣਗੇ ਸੋਸ਼ਲ ਮੀਡੀਆ
ਪ੍ਰਤੀਨਿਧੀ ਸਦਨ ਨੇ ਬਿੱਲ ਕੀਤਾ ਪਾਸ ਮੈਲਬਰਨ/ਬਿਊਰੋ ਨਿਊਜ਼ ਆਸਟਰੇਲੀਆ ਦੇ ਪ੍ਰਤੀਨਿਧੀ ਸਦਨ ਨੇ ਇਕ ਬਿੱਲ …