ਅਸੈਂਬਲੀ ਮੈਂਬਰ, ਮੇਅਰ ਸਮੇਤ ਹੋਰ ਵੀ ਅਮਰੀਕੀ ਆਗੂਆਂ ਨੇ ਕੀਤੀ ਸ਼ਿਰਕਤ
ਸੈਕਰਾਮੈਂਟੋ/ਬਿਊਰੋ ਨਿਊਜ਼
ਅੰਤਰਰਾਸ਼ਟਰੀ ਪੰਜਾਬੀ ਮਾਂ-ਬੋਲੀ ਦਿਵਸ ‘ਤੇ ਪੰਜਾਬ ਮੇਲ ਯੂ.ਐੱਸ.ਏ. ਵੱਲੋਂ ਇਕ ਵਿਸ਼ਾਲ ਸਮਾਗਮ ਦਾ ਆਯੋਜਨ ਕੀਤਾ ਗਿਆ। ਪੰਜਾਬੀ ਸਾਹਿਤ ਸਭਾ ਕੈਲੀਫੋਰਨੀਆ ਦੇ ਸਹਿਯੋਗ ਨਾਲ ਸ਼ਿਕਾਗੋ ਪੀਜ਼ਾ, ਸੈਕਰਾਮੈਂਟੋ ਵਿਖੇ ਹੋਏ ਇਸ ਸਮਾਗਮ ਵਿਚ ਅਸੈਂਬਲੀ ਮੈਂਬਰ ਜਿਮ ਕੂਪਰ, ਐਲਕ ਗਰੋਵ ਦੇ ਮੇਅਰ ਗੈਰੀ ਡੇਵਿਸ, ਲੈਥਰੋਪ ਦੇ ਮੇਅਰ ਸੁੱਖ ਧਾਲੀਵਾਲ, ਐਲਕ ਗਰੋਵ ਸਕੂਲ ਡਿਸਕ੍ਰਿਟ ਦੀ ਪ੍ਰਧਾਨ ਬੌਬੀ ਸਿੰਘ ਐਲਨ ਅਤੇ ਮੁਡੈਸਟੋ ਸਿਟੀ ਦੇ ਕੌਂਸਲ ਮੈਂਬਰ ਮਨਮੀਤ ਸਿੰਘ ਗਰੇਵਾਲ ਵਿਸ਼ੇਸ਼ ਮਹਿਮਾਨਾਂ ਵਜੋਂ ਹਾਜ਼ਰ ਹੋਏ। ਪੰਜਾਬੀ ਮਾਂ-ਬੋਲੀ ਨੂੰ ਸਕੂਲਾਂ, ਕਾਲਜਾਂ ਵਿਚ ਲਾਗੂ ਕਰਵਾਉਣ ਲਈ ਪਾਏ ਵੱਡਮੁੱਲੇ ਯੋਗਦਾਨ ਲਈ ਡਾ. ਓਂਕਾਰ ਸਿੰਘ ਬਿੰਦਰਾ ਨੂੰ ਸਨਮਾਨਤ ਕੀਤਾ ਗਿਆ।
ਪੰਜਾਬ ਮੇਲ ਯੂ.ਐੱਸ.ਏ. ਦੇ ਮੁੱਖ ਸੰਪਾਦਕ ਗੁਰਜਤਿੰਦਰ ਸਿੰਘ ਰੰਧਾਵਾ ਨੇ ਇਸ ਮੌਕੇ ਬੋਲਦਿਆਂ ਜਿਥੇ ਪੰਜਾਬੀ ਬੋਲੀ ਬਾਰੇ ਆਪਣੇ ਵਿਚਾਰ ਰੱਖੇ, ਉਥੇ ਡਾ. ਓਂਕਾਰ ਸਿੰਘ ਬਿੰਦਰਾ ਵੱਲੋਂ ਪੰਜਾਬੀ ਬੋਲੀ ਲਈ ਚੁੱਕੇ ਗਏ ਕਦਮ ਦੀ ਸ਼ਲਾਘਾ ਕੀਤੀ। ਉਨ੍ਹਾਂ ਨੂੰ ਪੰਜਾਬ ਮੇਲ ਯੂ.ਐੱਸ.ਏ. ਵੱਲੋਂ ਇਕ ਸਨਮਾਨ ਪੱਤਰ ਅਤੇ ਦੋਸ਼ਾਲਾ ਭੇਂਟ ਕੀਤਾ ਗਿਆ।
ਪੰਜਾਬੀ ਸਾਹਿਤ ਸਭਾ ਦੇ ਪ੍ਰਧਾਨ ਦਿਲ ਨਿੱਜਰ ਨੇ ਇਸ ਮੌਕੇ ਪੰਜਾਬੀ ਮਾਂ ਬੋਲੀ ਦੇ ਪਸਾਰ ਲਈ ਯਤਨ ਪਾਉਣ ਦੀ ਅਪੀਲ ਕੀਤੀ।
ਇਸ ਮੌਕੇ ਵੱਖ-ਵੱਖ ਸੰਸਥਾਵਾਂ ਦੇ ਆਗੂ ਪਹੁੰਚੇ ਹੋਏ ਸਨ, ਜਿਨ੍ਹਾਂ ਵਿਚ ਇੰਡਸਵੈਲੀ ਚੈਂਬਰ ਆਫ ਕਾਮਰਸ ਵੱਲੋਂ ਸੁਖਚੈਨ ਸਿੰਘ, ਇੰਡੋ-ਅਮੇਰੀਕਨ ਕਲਚਰਲ ਆਰਗਨਾਈਜੇਸ਼ਨ ਵੱਲੋਂ ਸੁਰਿੰਦਰ ਸਿੰਘ ਬਿੰਦਰਾ, ਇੰਡੋ-ਯੂ.ਐੱਸ. ਚੈਂਬਰ ਆਫ ਕਾਮਰਸ ਵੱਲੋਂ ਗੁਲਿੰਦਰ ਸਿੰਘ ਗਿੱਲ, ਇੰਡੀਅਨ ਕੇਅਰ ਐਸੋਸੀਏਸ਼ਨ, ਫੇਅਰਫੀਲਡ ਵੱਲੋਂ ਸਤਿੰਦਰ ਪਾਲ ਹੇਅਰ, ਹਰਜਿੰਦਰ ਸਿੰਘ ਧਾਮੀ, ਹੁਸ਼ਿਆਰ ਸਿੰਘ ਡਡਵਾਲ ਅਤੇ ਜਸਪਾਲ ਸਿੰਘ ਡਡਵਾਲ ਸ਼ਾਮਲ ਹੋਏ। ਇਸ ਤੋਂ ਇਲਾਵਾ ਗੁਰੂ ਘਰਾਂ ਵਿਚ ਚੱਲ ਰਹੇ ਪੰਜਾਬੀ ਸਕੂਲਾਂ ਦੇ ਨੁਮਾਇੰਦੇ ਵੀ ਵਿਸ਼ੇਸ਼ ਤੌਰ ‘ਤੇ ਹਾਜ਼ਰ ਸਨ। ਗੁਰਦੁਆਰਾ ਸਾਹਿਬ ਬਰਾਡਸ਼ਾਹ ਰੋਡ ‘ਚ ਪੰਜਾਬੀ ਸਕੂਲ ਤੋਂ ਸ਼੍ਰੀਮਤੀ ਰਮਨ ਤੂਰ, ਅਮਨ ਢਿੱਲੋਂ, ਪਿੰਕੀ ਕਲੋਟੀਆ, ਕੰਤੀ ਰੰਧਾਵਾ, ਸੰਗੀਤਾ ਸਿੰਘ, ਗੁਰਦੁਆਰਾ ਸੱਚਖੰਡ ਸਾਹਿਬ ਰੋਜ਼ਵਿਲ ਤੋਂ ਪ੍ਰਧਾਨ ਬਲਰਾਜ ਸਿੰਘ ਰੰਧਾਵਾ, ਬਲਜੀਤ ਸਿੰਘ ਬਾਸੀ, ਪ੍ਰਮਿੰਦਰ ਸਿੰਘ, ਜਸਵਿੰਦਰ ਸਿੰਘ ਰਾਏ, ਗੁਰਚਰਨ ਸਿੰਘ ਅਠਵਾਲ, ਗੁਰਦੁਆਰਾ ਸਾਹਿਬ ਵੈਸਟ ਸੈਕਰਾਮੈਂਟੋ ਤੋਂ ਪਰਮਜੀਤ ਸਿੰਘ ਖਹਿਰਾ ਅਤੇ ਜੱਸੀ ਸ਼ੇਰਗਿੱਲ, ਗੁਰਦੁਆਰਾ ਸਾਹਿਬ ਐਲਸੀ ਰੋਡ ਤੋਂ ਵਿਮਲ ਸਿੰਘ ਚਾਹਲ, ਗੁਰਦੁਆਰਾ ਸਾਹਿਬ ਲੋਡਾਈ ਤੋਂ ਪਰਨੀਤ ਕੌਰ ਗਿੱਲ ਵਿਸ਼ੇਸ਼ ਤੌਰ ‘ਤੇ ਇਥੇ ਪਹੁੰਚੇ ਅਤੇ ਪੰਜਾਬੀ ਮਾਂ ਬੋਲੀ ਨੂੰ ਪ੍ਰਫੁਲਿਤ ਕਰਨ ਬਾਰੇ ਆਪਣੇ ਵਿਚਾਰ ਪੇਸ਼ ਕੀਤੇ।
ਪੰਜਾਬੀ ਗਾਇਕ ਪੂਨਮ ਮਲਹੋਤਰਾ ਅਤੇ ਪੰਮੀ ਮਾਨ ਨੇ ਪੰਜਾਬੀ ਸੱਭਿਆਚਾਰਕ ਗੀਤ ਸੁਣਾ ਕੇ ਆਏ ਦਰਸ਼ਕਾਂ ਦਾ ਭਰਪੂਰ ਮਨੋਰੰਜਨ ਕੀਤਾ।
ਇਸ ਮੌਕੇ ਪੰਜਾਬੀ ਸਾਹਿਤ ਸਭਾ ਵੱਲੋਂ ਇਕ ਕਵੀ ਸੰਮੇਲਨ ਦਾ ਆਯੋਜਨ ਕੀਤਾ ਗਿਆ, ਜਿਸ ਦੌਰਾਨ ਕਵੀਆਂ ਨੇ ਪੰਜਾਬੀ ਮਾਂ ਬੋਲੀ ‘ਤੇ ਆਪੋ-ਆਪਣੀਆਂ ਰਚਨਾਵਾਂ ਪੇਸ਼ ਕੀਤੀਆਂ। ਇਨ੍ਹਾਂ ਕਵੀਆਂ ਵਿਚ ਰਾਠੇਸ਼ਵਰ ਸਿੰਘ ਸੂਰਾਪੁਰੀ, ਕਮਲ ਬੰਗਾ, ਇੰਦਰਜੀਤ ਗਰੇਵਾਲ, ਜਸਵੰਤ ਜੱਸੀ ਸ਼੍ਹੀਮਾਰ, ਰਮੇਸ਼ ਬੰਗੜ, ਜੀਵਨ ਰੱਤੂ ਸ਼ਾਮਲ ਸਨ। ਸਮਾਗਮ ਵਿਚ ਹੋਰਨਾਂ ਤੋਂ ਇਲਾਵਾ ਉੱਘੇ ਅਟਾਰਨੀ ਐਟ ਲਾਅ ਜਸਪ੍ਰੀਤ ਸਿੰਘ, ਸਰਬਜੀਤ ਸਿੰਘ ਸੈਕਰਾਮੈਂਟੋ, ਦਲਜੀਤ ਸਿੰਘ ਸੰਧੂ, ਸਵਰਨ ਸਿੰਘ ਗਿੱਲ, ਗੇਵਿਨ ਜੋਸਲਿਨ ਨੇ ਵੀ ਸੰਬੋਧਨ ਕੀਤਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਮਲਕੀਤ ਸਿੰਘ ਬੋਪਾਰਾਏ, ਭੁਪਿੰਦਰ ਸਿੰਘ ਸੰਘੇੜਾ, ਜਸਮੇਲ ਸਿੰਘ ਚਿੱਟੀ, ਨਿਰਮਲ ਸਿੰਘ, ਬਲਦੇਵ ਸਿੰਘ ਰੰਧਾਵਾ, ਅਵਤਾਰ ਸਿੰਘ ਢਿੱਲੋਂ, ਓਮ ਬਿੰਦਰਾ, ਪਰਮਪ੍ਰੀਤ ਬਿੰਦਰਾ, ਹਰਪ੍ਰੀਤ ਗਿੱਲ, ਗੁਰਬੀਰ ਸਿੰਘ ਰੰਧਾਵਾ, ਸਤਬੀਰ ਸਿੰਘ ਰੰਧਾਵਾ ਵੀ ਵਿਸ਼ੇਸ਼ ਤੌਰ ‘ਤੇ ਹਾਜ਼ਰ ਹੋਏ। ਸ਼ਿਕਾਗੋ ਪੀਜ਼ਾ ਦੇ ਹਰਪ੍ਰੀਤ ਸਿੰਘ ਦਹੀਆ ਅਤੇ ਬਿੱਲੂ ਗਿੱਲ ਨੇ ਆਏ ਸਰੋਤਿਆਂ ਦੀ ਬਹੁਤ ਚੰਗੀ ਮਹਿਮਾਨ-ਨਿਵਾਜ਼ੀ ਕੀਤੀ। ਪੰਜਾਬ ਮੇਲ ਦੇ ਮੁੱਖ ਸੰਪਾਦਕ ਨੇ ਇਸ ਮੌਕੇ ਐਲਾਨ ਕੀਤਾ ਕਿ ਇਸ ਤਰ੍ਹਾਂ ਦਾ ਸਮਾਗਮ ਹਰ ਵਰ੍ਹੇ ਕਰਵਾਇਆ ਜਾਵੇਗਾ ਅਤੇ ਅੱਗੇ ਤੋਂ ਇਸ ਨੂੰ ਹੋਰ ਵੀ ਵੱਡੇ ਪੱਧਰ ‘ਤੇ ਕਰਵਾਇਆ ਜਾਵੇਗਾ।
Check Also
ਰੂਸ ਨੇ ਯੂਕਰੇਨ ’ਤੇ ਬੈਲਿਸਟਿਕ ਮਿਜ਼ਾਈਲ ਦਾਗ ਕੇ ਕੀਤੀ ਟੈਸਟਿੰਗ
ਪੂਤਿਨ ਦੀ ਧਮਕੀ : ਯੂਕਰੇਨ ਦੀ ਮੱਦਦ ਕਰਨ ਵਾਲਿਆਂ ’ਤੇ ਕਰਾਂਗੇ ਹਮਲਾ ਨਵੀਂ ਦਿੱਲੀ/ਬਿਊਰੋ ਨਿਊਜ਼ …