Breaking News
Home / ਹਫ਼ਤਾਵਾਰੀ ਫੇਰੀ / ਉਨਟਾਰੀਓ ਵਿੱਚ ਹੁਣ ਦੂਜੇ ਪੜਾਅ ਦਾ ਟੀਕਾਕਰਣ ਸ਼ੁਰੂ

ਉਨਟਾਰੀਓ ਵਿੱਚ ਹੁਣ ਦੂਜੇ ਪੜਾਅ ਦਾ ਟੀਕਾਕਰਣ ਸ਼ੁਰੂ

ਉਨਟਾਰੀਓ : ਪ੍ਰੋਵਿੰਸ ਵੱਲੋਂ ਕੋਵਿਡ-19 ਵੈਕਸੀਨੇਸ਼ਨ ਦੇ ਦੂਜੇ ਗੇੜ ਦੀ ਸ਼ੁਰੂਆਤ ਕਰਨ ਦੇ ਸੰਕੇਤ ਦਿੱਤੇ ਗਏ ਹਨ। ਇਸ ਸਬੰਧ ਵਿੱਚ ਦਿੱਤੀ ਗਈ ਜਾਣਕਾਰੀ ਅਨੁਸਾਰ ਇਹ ਦੂਜਾ ਪੜਾਅ ਅਪਰੈਲ ਤੋਂ ਜੂਨ ਦਰਮਿਆਨ ਚੱਲੇਗਾ। ਇਸ ਫੇਜ਼ ਦੇ ਸਬੰਧ ਵਿੱਚ ਫੋਰਡ ਸਰਕਾਰ ਦਾ ਕਹਿਣਾ ਹੈ ਕਿ ਕੋਈ ਵਿਅਕਤੀ ਜੋ 18 ਸਾਲ ਤੋਂ ਉਪਰ ਦੀ ਉਮਰ ਦਾ ਹੈ ਅਤੇ ਉਨ੍ਹਾਂ ਇਲਾਕਿਆਂ ਵਿਚ ਰਹਿ ਰਿਹਾ ਜਿੱਥੇ ਸਭ ਤੋਂ ਜ਼ਿਆਦਾ ਕੇਸ ਰਿਪੋਰਟ ਹੋ ਰਹੇ ਹਨ, ਨੂੰ ਵੀ ਪਹਿਲ ਦੇ ਆਧਾਰ ‘ਤੇ ਵੈਕਸੀਨ ਲਗਾਇਆ ਜਾਵੇਗਾ। ਇਸ ਸਬੰਧੀ ਹੋਰ ਜਾਣਕਾਰੀ ਜਲਦੀ ਦਿੱਤੀ ਜਾਵੇਗੀ। ਉਨ੍ਹਾਂ ਆਖਿਆ ਕਿ ਪ੍ਰੋਵਿੰਸ ਵੱਲੋਂ ਸਭ ਤੋਂ ਕਮਜ਼ੋਰ ਲੋਕਾਂ ਦੇ ਟੀਕਾਕਰਣ ਦੀ ਮੁਹਿੰਮ ਨੂੰ ਪਹਿਲ ਦੇਣ ਦਾ ਫੈਸਲਾ ਰੰਗ ਲਿਆਉਣ ਲੱਗਿਆ ਹੈ। ਜਿਹੜੇ ਲੋਕ ਘਰ ਤੋਂ ਕੰਮ ਨਹੀਂ ਕਰ ਸਕਦੇ ਉਹ ਹੁਣ ਜੂਨ ਦੇ ਸ਼ੁਰੂਆਤ ਦੀ ਥਾਂ ਮਈ ਦੇ ਅੱਧ ਤੱਕ ਟੀਕਾਕਰਣ ਕਰਵਾ ਸਕਣਗੇ। ਪ੍ਰੋਵਿੰਸ ਵੱਲੋਂ ਇਹ ਐਲਾਨ ਵੀ ਕੀਤਾ ਗਿਆ ਹੈ ਕਿ 60 ਸਾਲ ਤੋਂ ਵੱਧ ਉਮਰ ਦੇ ਲੋਕ ਬੁੱਧਵਾਰ ਤੋਂ ਹੀ ਓਨਟਾਰੀਓ ਦੇ ਆਨਲਾਈਨ ਪੋਰਟਲ ਰਾਹੀਂ ਵੈਕਸੀਨ ਅਪੁਆਇੰਟਮੈਂਟਸ ਬੁੱਕ ਕਰਵਾ ਸਕਣਗੇ। ਉਧਰ ਟੀਕਾਕਰਨ ਦੀ ਸਲਾਹ ਲਈ ਬਣਾਈ ਗਈ ਕਮੇਟੀ (ਐਨ ਏ ਸੀ ਆਈ) ਨੇ ਫਿਰ ਦੁਹਰਾਇਆ ਹੈ ਕਿ ਪਹਿਲੇ ਟੀਕੇ ਤੋਂ ਬਾਅਦ ਦੂਜੇ ਟੀਕੇ ਲਈ ਚਾਰ ਮਹੀਨੇ ਤੱਕ ਇੰਤਜ਼ਾਰ ਕੀਤਾ ਜਾ ਸਕਦਾ ਹੈ। ਜ਼ਿਕਰਯੋਗ ਹੈ ਕਿ ਫਾਈਜ਼ਰ, ਮੌਡਰਨਾ ਵਰਗੀਆਂ ਕੰਪਨੀਆਂ ਵਾਰ-ਵਾਰ ਦੱਸ ਰਹੀਆਂ ਹਨ ਕਿ ਪਹਿਲੇ ਅਤੇ ਦੂਜੇ ਟੀਕੇ ਵਿਚ ਸਮੇਂ ਦਾ ਅੰਤਰ ਤਿੰਨ ਤੋਂ ਚਾਰ ਹਫਤਿਆਂ ਤੋਂ ਵੱਧ ਨਹੀਂ ਹੋਣਾ ਚਾਹੀਦਾ। ਪ੍ਰੰਤੂ ਐਨ ਏ ਸੀ ਆਈ ਦਾ ਇਹ ਫੈਸਲਾ ਬਹੁਤ ਲੋਕਾਂ ਲਈ ਚਿੰਤਾ ਦਾ ਵਿਸ਼ਾ ਬਣਿਆ ਹੋਇਆ ਹੈ। ਲੋਕਾਂ ਦਾ ਕਹਿਣਾ ਹੈ ਕਿ ਜੇਕਰ ਪਹਿਲੇ ਟੀਕੇ ਦਾ ਅਸਰ ਦੂਜਾ ਟੀਕਾ ਲੱਗਣ ਤੋਂ ਪਹਿਲਾਂ ਖਤਮ ਹੋ ਜਾਂਦਾ ਤਾਂ ਇਸ ਨਾਲ ਕੋਵਿਡ-19 ਹੋ ਜਾਣ ਦਾ ਖਤਰਾ ਬਰਕਰਾਰ ਰਹੇਗਾ। ਉਧਰ ਐਨ ਏ ਸੀ ਆਈ ਨੇ ਕਿਹਾ ਹੈ ਕਿ ਜੇਕਰ ਕੈਨੇਡਾ ਨੂੰ ਵੱਡੀ ਮਾਤਰਾ ਵਿਚ ਵੈਕਸੀਨ ਜਲਦੀ ਮਿਲਣਗੇ ਤਾਂ ਉਹ ਆਪਣੇ ਇਸ ਫੈਸਲੇ ‘ਤੇ ਮੁੜ ਵਿਚਾਰ ਕਰਨਗੇ।

 

Check Also

ਕਾਂਗਰਸੀ ਆਗੂ ਨੇ ਪ੍ਰਧਾਨ ਮੰਤਰੀ ਦੀਆਂ ਗੱਲਾਂ ਹੁਣ ਹਲਕੀਆਂ ਲੱਗਣ ਦਾ ਕੀਤਾ ਦਾਅਵਾ

ਜੈਪੁਰ : ਕਾਂਗਰਸੀ ਆਗੂ ਪ੍ਰਿਅੰਕਾ ਗਾਂਧੀ ਵਾਡਰਾ ਨੇ ਆਰੋਪ ਲਾਇਆ ਕਿ ਭਾਜਪਾ ਦੇਸ਼ ਵਿੱਚ ਸੰਵਿਧਾਨ …