11.2 C
Toronto
Saturday, October 18, 2025
spot_img
Homeਹਫ਼ਤਾਵਾਰੀ ਫੇਰੀਬਰੈਂਪਟਨ ਵਿਚਲਾ ਪਲਾਂਟ ਬੰਦ ਨਾ ਕਰਨ ਦਾ ਕੰਪਨੀ ਨੇ ਫੋਰਡ ਨੂੰ ਦਿੱਤਾ...

ਬਰੈਂਪਟਨ ਵਿਚਲਾ ਪਲਾਂਟ ਬੰਦ ਨਾ ਕਰਨ ਦਾ ਕੰਪਨੀ ਨੇ ਫੋਰਡ ਨੂੰ ਦਿੱਤਾ ਭਰੋਸਾ

ਬਰੈਂਪਟਨ/ਬਿਊਰੋ ਨਿਊਜ਼
ਪ੍ਰੀਮੀਅਰ ਡੱਗ ਫੋਰਡ ਦਾ ਕਹਿਣਾ ਹੈ ਕਿ ਸਟੈਲੈਂਟਿਸ ਵੱਲੋਂ ਬਰੈਂਪਟਨ ਤੋਂ ਆਪਣਾ ਪਲਾਂਟ ਅਮਰੀਕਾ ਸ਼ਿਫਟ ਕਰਨ ਸਬੰਧੀ ਕੀਤੇ ਐਲਾਨ ਤੋਂ ਬਾਅਦ ਕੰਪਨੀ ਦੇ ਪ੍ਰੈਜ਼ੀਡੈਂਟ ਨੇ ਉਨ੍ਹਾਂ ਨੂੰ ਇਹ ਭਰੋਸਾ ਦਿਵਾਇਆ ਹੈ ਕਿ ਭਵਿੱਖ ਵਿੱਚ ਵੀ ਬਰੈਂਪਟਨ ਵਿਚਲਾ ਪਲਾਂਟ ਕੰਮ ਕਰਦਾ ਰਹੇਗਾ। ਫੋਰਡ ਨੇ ਇਹ ਵੀ ਆਖਿਆ ਕਿ ਪ੍ਰੈਜ਼ੀਡੈਂਟ ਨੇ ਇਹ ਵੀ ਯਕੀਨ ਦਿਵਾਇਆ ਹੈ ਕਿ ਸਿਰਫ ਜੀਪ ਕੰਪਸ ਦਾ ਨਿਰਮਾਣ ਹੀ ਅਮਰੀਕਾ ਵਾਲੀ ਫੈਸਿਲਿਟੀ ਵਿੱਚ ਕੀਤਾ ਜਾਵੇਗਾ।
ਜ਼ਿਕਰਯੋਗ ਹੈ ਕਿ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਵੱਲੋਂ ਟੈਰਿਫਜ਼ ਲਾਉਣ ਦੀ ਦਿੱਤੀ ਗਈ ਧਮਕੀ ਤੋਂ ਬਾਅਦ ਸਟੈਲੈਂਟਿਸ ਨੇ ਵਿਲੀਅਮਜ਼ ਪਾਰਕਵੇਅ ਪਲਾਂਟ ਉੱਤੇ ਨਵੀਂ ਇਲੈਕਟ੍ਰਿਕ ਐਸਯੂਵੀ ਦੇ ਉਤਪਾਦਨ ਦਾ ਕੰਮ ਆਰਜ਼ੀ ਤੌਰ ਉੱਤੇ ਰੋਕ ਦਿੱਤਾ ਹੈ। ਪਰ ਇਸ ਸਾਲ ਦੇ ਅੰਤ ਵਿੱਚ ਇੱਥੇ ਉਤਪਾਦਨ ਮੁੜ ਸ਼ੁਰੂ ਹੋ ਜਾਵੇਗਾ। ਪਿਛਲੇ ਦਿਨੀਂ ਜਾਰੀ ਕੀਤੀ ਗਈ ਰਿਲੀਜ਼ ਵਿੱਚ ਆਟੋ ਨਿਰਮਾਤਾ ਕੰਪਨੀ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਸੀ ਕਿ ਆਪਣੇ ਉਤਪਾਦਨ ਨੂੰ ਵਧਾਉਣ ਲਈ ਉਹ ਆਪਣਾ ਇਲੀਨੌਏ ਵਾਲਾ ਬੈਲਵੀਡੇਅਰ ਅਸੈਂਬਲੀ ਪਲਾਂਟ ਮੁੜ ਸ਼ੁਰੂ ਕਰਨ ਦੀ ਤਿਆਰੀ ਕਰ ਰਹੇ ਹਨ ਅਤੇ ਇਸ ਲਈ ਕੰਪਨੀ 600 ਮਿਲੀਅਨ ਡਾਲਰ ਨਿਵੇਸ਼ ਕਰਨ ਬਾਰੇ ਸੋਚ ਰਹੀ ਹੈ। ਇਸ ਨਾਲ 2027 ਤੱਕ ਅਮਰੀਕਾ ਵਿੱਚ 3,300 ਰੋਜ਼ਗਾਰ ਦੇ ਮੌਕੇ ਪੈਦਾ ਹੋਣਗੇ। ਉਧਰ ਦੂਜੇ ਪਾਸੇ ਡੱਗ ਫੋਰਡ ਨੇ ਆਖਿਆ ਕਿ ਕੰਪਨੀ ਦੇ ਪ੍ਰੈਜ਼ੀਡੈਂਟ ਨੇ ਉਨ੍ਹਾਂ ਨਾਲ ਹੋਈ ਗੱਲਬਾਤ ਵਿੱਚ ਇਹ ਆਖਿਆ ਹੈ ਕਿ ਉਹ ਇੱਕ ਸਾਲ ਲਈ ਇਸ ਫੈਸਲੇ ਨੂੰ ਮੁਲਤਵੀ ਕਰਨਗੇ ਅਤੇ ਉਹ ਨਵਾਂ ਮਾਡਲ ਚੁਣਨਗੇ। ਫੋਰਡ ਨੇ ਇਹ ਵੀ ਆਖਿਆ ਕਿ ਵਿੰਡਸਰ ਵਿੱਚ ਵੀ ਤੀਜੀ ਸ਼ਿਫਟ ਸ਼ੁਰੂ ਕਰਨ ਦੀਆਂ ਯੋਜਨਾਵਾਂ ਹਨ।
ਇਸ ਤਹਿਤ 3000 ਪ੍ਰਭਾਵਿਤ ਵਰਕਰਾਂ ਵਿੱਚੋਂ 1500 ਨੂੰ ਉਧਰ ਭੇਜਿਆ ਜਾ ਸਕਦਾ ਹੈ। ਫੋਰਡ ਨੇ ਆਖਿਆ ਕਿ ਉਹ ਬਰੈਂਪਟਨ ਵਾਲਾ ਪਲਾਂਟ ਚੱਲਦਾ ਰੱਖਣਾ ਚਾਹੁੰਦੇ ਹਨ। ਇਸ ਲਈ ਕੰਪਨੀ ਆਪ ਦੇਖੇਗੀ ਕਿ ਉਹ ਉੱਥੇ ਕਿਹੜਾ ਉਤਪਾਦ ਤਿਆਰ ਕਰਵਾਉਂਦੀ ਹੈ।

RELATED ARTICLES
POPULAR POSTS