14.9 C
Toronto
Monday, October 13, 2025
spot_img
Homeਹਫ਼ਤਾਵਾਰੀ ਫੇਰੀਮਾਰਕ ਕਾਰਨੀ ਨੂੰ ਟੈਰਿਫ਼ਜ਼ ਬਾਰੇ ਅਮਰੀਕਾ ਤੋਂ ਬਿਹਤਰ ਡੀਲ ਮਿਲਣ ਦੀ ਆਸ

ਮਾਰਕ ਕਾਰਨੀ ਨੂੰ ਟੈਰਿਫ਼ਜ਼ ਬਾਰੇ ਅਮਰੀਕਾ ਤੋਂ ਬਿਹਤਰ ਡੀਲ ਮਿਲਣ ਦੀ ਆਸ

ਡੋਨਾਲਡ ਟਰੰਪ ਨਾਲ ਹੋਈ ਮੁਲਾਕਾਤ ਨੂੰ ਮਾਰਕ ਕਾਰਨੀ ਨੇ ਸਕਾਰਾਤਮਕ ਦੱਸਿਆ
ਓਟਵਾ/ਬਿਊਰੋ ਨਿਊਜ਼ : ਟਰੇਡ ਵਾਰ ਨੂੰ ਖ਼ਤਮ ਕਰਨ ਲਈ ਅਮਰੀਕਾ ਦੇ ਰਾਸ਼ਟਰਪਤੀ ਡੌਨਲਡ ਟਰੰਪ ਨਾਲ ਮੁਲਾਕਾਤ ਕਰਕੇ ਆਏ ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਦਾ ਕਹਿਣਾ ਹੈ ਕਿ ਕੈਨੇਡੀਅਨ ਤੇ ਅਮਰੀਕੀ ਅਧਿਕਾਰੀ ਇਸ ਸਮੇਂ ਟੈਰਿਫਜ਼ ਬਾਰੇ ਡੀਲ ਦੇ ਸਬੰਧ ਵਿੱਚ ਵਿਚਾਰ ਵਟਾਂਦਰਾ ਕਰ ਰਹੇ ਹਨ। ਉਨ੍ਹਾਂ ਦਾਅਵਾ ਕੀਤਾ ਕਿ ਸਾਨੂੰ ਬਿਹਤਰ ਡੀਲ ਮਿਲੇਗੀ।
ਵਿਰੋਧੀ ਧਿਰ ਵੱਲੋਂ ਪ੍ਰਸ਼ਨ ਕਾਲ ਦੌਰਾਨ ਟਰੰਪ ਨਾਲ ਕੀਤੀ ਮੁਲਾਕਾਤ ਦੇ ਨਤੀਜਿਆਂ ਬਾਰੇ ਪੁੱਛੇ ਸਵਾਲ ਦਾ ਜਵਾਬ ਦਿੰਦਿਆਂ ਕਾਰਨੀ ਨੇ ਆਖਿਆ ਕਿ ਅਮੈਰੀਕਨਜ਼ ਵੱਲੋਂ ਕੈਨੇਡਾ ਨੂੰ ਪਹਿਲਾਂ ਹੀ ਬੈਸਟ ਡੀਲ ਦਿੱਤੀ ਗਈ ਹੈ।
ਟਰੰਪ ਦੀ ਟਰੇਡ ਕਾਰਵਾਈ ਦੇ ਬਾਵਜੂਦ ਬਹੁਤੀਆਂ ਕੈਨੇਡੀਅਨ ਵਸਤਾਂ ਅਮਰੀਕਾ ਵਿੱਚ ਟੈਰਿਫ ਫਰੀ ਹੀ ਵਿਕ ਰਹੀਆਂ ਹਨ। ਉਨ੍ਹਾਂ ਆਖਿਆ ਕਿ ਉਹ ਯਕੀਨ ਨਾਲ ਕਹਿ ਸਕਦੇ ਹਨ ਕਿ ਹੁਣ ਸਾਨੂੰ ਹੋਰ ਵਧੀਆ ਡੀਲ ਮਿਲੇਗੀ। ਕਾਰਨੀ ਨੇ ਆਖਿਆ ਕਿ ਕਈ ਅਹਿਮ ਖੇਤਰਾਂ ਬਾਰੇ ਅਜੇ ਵੀ ਗੱਲਬਾਤ ਚੱਲ ਰਹੀ ਹੈ। ਉਨ੍ਹਾਂ ਟਰੰਪ ਨਾਲ ਹੋਈ ਮੁਲਾਕਾਤ ਨੂੰ ਕਾਫੀ ਸਕਾਰਾਤਮਕ ਦੱਸਿਆ।
ਕੈਨੇਡੀਅਨ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਆਖਿਆ ਕਿ ਅਜੇ ਬਹੁਤਾ ਧਿਆਨ ਸਟੀਲ, ਐਲੂਮੀਨੀਅਮ ਤੇ ਐਨਰਜੀ ਸੈਕਟਰਾਂ ਉੱਤੇ ਹੈ ਪਰ ਆਟੋ ਸੈਕਟਰ ਤੇ ਫੌਰੈਸਟਰੀ ਸੈਕਟਰ ਲਈ ਵੀ ਹੱਲ ਜਲਦੀ ਸਾਹਮਣੇ ਆਵੇਗਾ। ਜ਼ਿਕਰਯੋਗ ਹੈ ਕਿ ਟਰੰਪ ਨਾਲ ਮੁਲਾਕਾਤ ਕਰਨ ਤੋਂ ਬਾਅਦ ਕਾਰਨੀ ਬਿਨਾਂ ਕਿਸੇ ਡੀਲ ਦੇ ਹੀ ਪਰਤ ਆਏ ਸਨ।
ਉਨ੍ਹਾਂ ਕੋਲ ਇਸ ਮੀਟਿੰਗ ਬਾਰੇ ਐਲਾਨ ਕਰਨ ਲਈ ਵੀ ਕੁੱਝ ਨਹੀਂ ਸੀ। ਪਰ ਕੈਨੇਡਾ-ਯੂਐਸ ਟਰੇਡ ਮੰਤਰੀ ਡੌਮੀਨਿਕ ਲੀਬਲਾਂਕ ਸੰਭਾਵੀ ਸਮਝੌਤੇ ਬਾਰੇ ਗੱਲਬਾਤ ਕਰਨ ਲਈ ਅਮਰੀਕਾ ਹੀ ਰਹਿ ਗਏ ਸਨ। ਕਾਰਨੀ ਵੱਲੋਂ ਵਾਰੀ ਵਾਰੀ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨਾਲ ਕੀਤੀ ਇਸ ਮੁਲਾਕਾਤ ਨੂੰ ਅਰਥਭਰਪੂਰ ਤੇ ਸਕਾਰਾਤਮਕ ਦੱਸਿਆ ਜਾ ਰਿਹਾ ਹੈ।

RELATED ARTICLES
POPULAR POSTS