-0.7 C
Toronto
Monday, February 16, 2026
spot_img
Homeਹਫ਼ਤਾਵਾਰੀ ਫੇਰੀਪ੍ਰਧਾਨ ਮੰਤਰੀ ਮਾਰਕ ਕਾਰਨੀ ਵੱਲੋਂ ਕਨਿਸ਼ਕ ਜਹਾਜ਼ ਹਾਦਸੇ ਦੇ ਪੀੜਤਾਂ ਨੂੰ ਸ਼ਰਧਾਂਜਲੀ

ਪ੍ਰਧਾਨ ਮੰਤਰੀ ਮਾਰਕ ਕਾਰਨੀ ਵੱਲੋਂ ਕਨਿਸ਼ਕ ਜਹਾਜ਼ ਹਾਦਸੇ ਦੇ ਪੀੜਤਾਂ ਨੂੰ ਸ਼ਰਧਾਂਜਲੀ

ਓਟਵਾ/ਬਿਊਰੋ ਨਿਊਜ਼ : ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਕਿਹਾ ਹੈ ਕਿ 40 ਸਾਲ ਪਹਿਲਾਂ ਏਅਰ ਇੰਡੀਆ ਦੀ ਉਡਾਣ 182 ਕਨਿਸ਼ਕ ‘ਚ ਹੋਇਆ ਬੰਬ ਧਮਾਕਾ ਦਹਿਸ਼ਤਵਾਦ ਖਿਲਾਫ ਲੜਨ ਤੇ ਕੈਨੇਡਾ ਵਾਸੀਆਂ ਨੂੰ ਸੁਰੱਖਿਅਤ ਰੱਖਣ ਦੀ ਸਾਡੀ ਪ੍ਰਤੀਬੱਧਤਾ ਦੀ ਯਾਦ ਦਿਵਾਉਂਦਾ ਹੈ। ਕਾਰਨੀ ਨੇ ਇਹ ਟਿੱਪਣੀ ਕਨਿਸ਼ਕ ਬੰਬ ਧਮਾਕੇ ਦੀ 40ਵੀਂ ਬਰਸੀ ਮੌਕੇ ਕੀਤੀ। ਇਸ ਲਈ ਬੀਤੇ ਦਿਨੀਂ ਪੂਰੇ ਕੈਨੇਡਾ ‘ਚ ਭਾਈਚਾਰੇ ਦੇ ਮੈਂਬਰਾਂ, ਭਾਰਤੀ ਮਿਸ਼ਨਾਂ ਤੇ ਹੋਰ ਵਿਅਕਤੀਆਂ ਵੱਲੋਂ ਡਾਉ’ਜ਼ ਲੇਕ ਸਥਿਤ ਏਅਰ ਇੰਡੀਆ ਯਾਦਗਾਰ ਸਮੇਤ ਕਈ ਥਾਵਾਂ ‘ਤੇ ਸ਼ਰਧਾਂਜਲੀ ਸਮਾਗਮ ਕਰਵਾਏ ਗਏ।
ਜ਼ਿਕਰਯੋਗ ਹੈ ਕਿ ਮੌਂਟਰੀਅਲ-ਨਵੀਂ ਦਿੱਲੀ ਜਾ ਰਹੀ ਏਅਰ ਇੰਡੀਆ ਕਨਿਸ਼ਕ ਉਡਾਣ182 ਵਿੱਚ 23 ਜੂਨ 1985 ਨੂੰ ਬਰਤਾਨੀਆ ਦੇ ਹੀਥਰੋ ਹਵਾਈ ਅੱਡੇ ‘ਤੇ ਉਤਰਨ ਤੋਂ 45 ਮਿੰਟ ਪਹਿਲਾਂ ਬੰਬ ‘ਚ ਧਮਾਕਾ ਹੋ ਗਿਆ ਸੀ ਅਤੇ ਜਹਾਜ਼ ਵਿੱਚ ਸਵਾਰ ਸਾਰੇ 329 ਵਿਅਕਤੀ ਮਾਰੇ ਗਏ ਸਨ। ਇਨ੍ਹਾਂ ‘ਚ ਘੱਟੋ ਘੱਟ 280 ਕੈਨੇਡਿਆਈ ਨਾਗਰਿਕ ਸਨ ਜਿਨ੍ਹਾਂ ‘ਚੋਂ ਵਧੇਰੇ ਭਾਰਤੀ ਮੂਲ ਦੇ ਸਨ।
ਕਾਰਨੀ ਨੇ ਐਕਸ ‘ਤੇ ਕਿਹਾ, ’40 ਸਾਲ ਪਹਿਲਾਂ ਕੈਨੇਡਾ ਨੇ ਆਪਣੇ ਇਤਿਹਾਸ ਦੇ ਸਭ ਤੋਂ ਭਿਆਨਕ ਦਹਿਸ਼ਤੀ ਹਮਲੇ ਦਾ ਸਾਹਮਣਾ ਕੀਤਾ ਸੀ। ਅੱਜ ਅਸੀਂ ਏਅਰ ਇੰਡੀਆ ਬੰਬ ਧਮਾਕੇ ਦੇ 268 ਕੈਨੇਡਿਆਈ ਪੀੜਤਾਂ ਤੇ ਦਹਿਸ਼ਤੀ ਹਮਲੇ ‘ਚ ਮਾਰੇ ਗਏ ਸਾਰੇ ਵਿਅਕਤੀਆਂ ਨੂੰ ਸ਼ਰਧਾਂਜਲੀ ਦਿੰਦੇ ਹਾਂ।

RELATED ARTICLES
POPULAR POSTS