12.3 C
Toronto
Tuesday, April 28, 2026
spot_img
Homeਹਫ਼ਤਾਵਾਰੀ ਫੇਰੀਬਿੱਲ ਸੀ-5 'ਵੱਨ ਕੈਨੇਡੀਅਨ ਇਕਾਨੌਮੀ' ਐਕਟ ਦਾ ਪਾਸ ਹੋਣਾ ਕੈਨੇਡਾ ਨੂੰ ਮਜ਼ਬੂਤ...

ਬਿੱਲ ਸੀ-5 ‘ਵੱਨ ਕੈਨੇਡੀਅਨ ਇਕਾਨੌਮੀ’ ਐਕਟ ਦਾ ਪਾਸ ਹੋਣਾ ਕੈਨੇਡਾ ਨੂੰ ਮਜ਼ਬੂਤ ਬਣਾਉਣ ਵਾਲਾ ਇਕ ਅਹਿਮ ਕਦਮ ਹੈ : ਸੋਨੀਆ ਸਿੱਧੂ

ਬਰੈਂਪਟਨ/ਬਿਊਰੋ ਨਿਊਜ਼ : ਕੈਨੇਡਾ ਸਰਕਾਰ ਵੱਲੋਂ ਪਿਛਲੇ ਹਫ਼ਤੇ ਹਾਊਸ ਆਫ਼ ਕਾਮਨਜ਼ ਵਿੱਚ ਪਾਸ ਕੀਤਾ ਗਿਆ ‘ਵੱਨ ਕੈਨੇਡੀਅਨ ਇਕਾਨੌਮੀ’ ਐਕਟ ਇੱਕ ਅਹਿਮ ਕਾਨੂੰਨੀ ਦਸਤਾਵੇਜ਼ ਹੈ। ਇਹ ਕੈਨੇਡਾ ਦੇ ਅਰਥਚਾਰੇ ਨੂੰ ਸਮੂਹ ਦੇਸ਼-ਵਾਸੀਆਂ ਲਈ ਸੰਯੁਕਤ, ਸੰਮਿਲਤ ਅਤੇ ਲਚਕੀਲਾ ਬਨਾਉਣ ਵੱਲ ਇੱਕ ਮਜ਼ਬੂਤ ਕਦਮ ਹੈ।
ਇਹ ਐਕਟ ਕੈਨੇਡਾ ਦੇ ਰਾਜਾਂ ਦੀਆਂ ਅੰਦਰੂਨੀ ਰੁਕਾਵਟਾਂ ਨੂੰ ਦੂਰ ਕਰਨ, ਅੰਤਰਰਾਜੀ ਵਿਓਪਾਰਕ ਕਾਨੂੰਨਾਂ ਨੂੰ ਸੁਖਾਲਾ ਬਣਾਉਣ ਅਤੇ ਸਾਰੇ ਦੇਸ਼ ਵਿੱਚ ਬਿਜ਼ਨੈੱਸਾਂ ਅਤੇ ਕਾਮਿਆਂ ਨੂੰ ਨਵੇਂ ਮੌਕੇ ਪ੍ਰਦਾਨ ਕਰਨ ਵਿੱਚ ਸਹਾਈ ਹੋਵੇਗਾ। ਇਹ ਸਰਕਾਰ ਦੀ ਕੌਮੀ ਏਕਤਾ ਨੂੰ ਮਜ਼ਬੂਤ ਕਰਨ ਦੀ ਨੀਤੀ ਨੂੰ ਉਜਾਗਰ ਕਰਦਾ ਹੈ ਅਤੇ ਇਸ ਗੱਲ ਨੂੰ ਯਕੀਨੀ ਬਣਾਉਂਦਾ ਹੈ ਕਿ ਕਿਸੇ ਵੀ ਖਿੱਤੇ ਦੀ ਪ੍ਰਵਾਹ ਨਾ ਕਰਦਿਆਂ ਹੋਇਆਂ ਹਰੇਕ ਕੈਨੇਡਾ-ਵਾਸੀ ਦੇਸ਼ ਦੇ ਵੱਧ-ਫੁੱਲ ਰਹੇ ਅਰਥਚਾਰੇ ਦਾ ਲਾਭ ਉਠਾ ਸਕਦਾ ਹੈ।
ਇਸਦੇ ਬਾਰੇ ਆਪਣੇ ਵਿਚਾਰ ਸਾਂਝੇ ਕਰਦਿਆਂ ਬਰੈਂਪਟਨ ਸਾਊਥ ਦੀ ਮੈਂਬਰ ਪਾਰਲੀਮੈਂਟ ਸੋਨੀਆ ਸਿੱਧੂ ਨੇ ਕਿਹਾ ਕਿ ਕੈਨੇਡਾ ਲਈ ਇਹ ਇਤਿਹਾਸਕ ਪਲ ਹੈ। ‘ਵੱਨ ਕੈਨੇਡੀਅਨ ਇਕਾਨੌਮੀ’ ਐਕਟ ਕੈਨੇਡਾ-ਵਾਸੀਆਂ ਲਈ ਕੈਨੇਡਾ ਵਿੱਚ ਕਿਤੇ ਵੀ ਕੰਮ ਕਰਨ, ਵਿਓਪਾਰ ਨੂੰ ਰਾਜਾਂ ਦੀਆਂ ਹੱਦਾਂ ਦੀਆਂ ਵਲਗਣਾਂ ਤੋਂ ਦੂਰ ਕਰਨ ਅਤੇ ਵਿਓਪਾਰ ਦੇ ਫ਼ੈਲਾਅ ਵਿੱਚ ਨਵੀਆਂ ਖੋਜਾਂ ਨੂੰ ਉਤਸ਼ਾਹਿਤ ਕਰੇਗਾ। ਮੈਨੂੰ ਸਰਕਾਰ ਦੇ ਇਸ ਮਹੱਤਵਪੂਰਨ ਕਦਮ ਦੇ ਨਾਲ ਖੜ੍ਹਨ ਵਿੱਚ ਮਾਣ ਮਹਿਸੂਸ ਹੋ ਰਿਹਾ ਹੈ ਜੋ ਹਰੇਕ ਕੈਨੇਡਾ-ਵਾਸੀ ਦੇ ਭਵਿੱਖ ਦੀ ਮਜ਼ਬੂਤੀ ਅਤੇ ਇੱਕਜੁੱਟਤਾ ਨੂੰ ਦਰਸਾਉਂਦਾ ਹੈ। ਇਸ ਬਿੱਲ ਸੀ-5 ਦੇ ਪਾਸ ਹੋਣ ਦੀ ਅਹਿਮੀਅਤ ਬਾਰੇ ਗੱਲ ਕਰਦਿਆਂ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਕਿਹਾ ਕਿ ਵੱਨ ਕੈਨੇਡੀਅਨ ਇਕਾਨੌਮੀ ਐਕਟ ਦੇ ਪਾਸ ਹੋਣ ਨਾਲ ਅੰਤਰਰਾਜੀ ਵਿਓਪਾਰਕ ਹੱਦਾਂ ਦੀਆਂ ਰੁਕਾਵਟਾਂ ਖ਼ਤਮ ਹੋਣਗੀਆਂ, ਕੌਮੀ ਉਸਾਰੀ ਦੇ ਪ੍ਰਾਜੈੱਕਟਾਂ ਵਿੱਚ ਤੇਜ਼ੀ ਆਏਗੀ ਅਤੇ ਲੋਕਾਂ ਦੀ ਭਾਈਵਾਲੀ ਨਾਲ ਦੇਸ਼ ਦੇ ਅਰਥਚਾਰੇ ਨੂੰ ਮਜ਼ਬੂਤ ਬਨਾਉਣ ਵਿੱਚ ਸਹਾਇਤਾ ਮਿਲੇਗੀ। ਇਹ ਕਾਨੂੰਨ ਫੈੱਡਰਲ ਸਰਕਾਰ ਦੀ ਵੱਡੀ ਯੋਜਨਾ ਦਾ ਉਤਪਾਦਕਾਂ ਵਿੱਚ ਵਾਧਾ ਕਰਨ, ਛੋਟੇ ਬਿਜ਼ਨੈੱਸ ਅਦਾਰਿਆਂ ਦੀ ਮਦਦ ਕਰਨ ਅਤੇ ਵਿਸ਼ਵ ਪੱਧਰ ‘ਤੇ ਕੈਨੇਡਾ ਨੂੰ ਮੁਕਾਬਲਾ ਕਰਨ ਲਈ ਯਕੀਨੀ ਬਨਾਉਣ ਦਾ ਇੱਕ ਹਿੱਸਾ ਹੈ।

RELATED ARTICLES
POPULAR POSTS