Breaking News
Home / ਹਫ਼ਤਾਵਾਰੀ ਫੇਰੀ / ਸ਼ਰਧਾ ਜਾਂ ਸਿਆਸਤ

ਸ਼ਰਧਾ ਜਾਂ ਸਿਆਸਤ

ਸਿੱਖ ਭਾਈਚਾਰੇ ਨੂੰ ਖੁਸ਼ ਕਰਨ ਲਈ 550 ਸਾਲਾ ਪ੍ਰਕਾਸ਼ ਪੁਰਬ ਮੌਕੇ ਮੋਦੀ ਸਰਕਾਰ ਦਿੱਲੀ ਦੇ ਇੰਦਰਾ ਗਾਂਧੀ ਏਅਰਪੋਰਟ ਦਾ ਨਾਂ ਬਦਲ ਕੇ ਕਰ ਸਕਦੀ ਹੈ ‘ਸ੍ਰੀ ਗੁਰੂ ਨਾਨਕ ਦੇਵ ਇੰਟਰਨੈਸ਼ਨਲ ਏਅਰਪੋਰਟ’
ਚੰਡੀਗੜ੍ਹ : ਆਪਣੀ ਅਮਰੀਕਾ ਫੇਰੀ ਦੌਰਾਨ ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੁਝ ਸਿੱਖ ਨੁਮਾਇੰਦਿਆਂ ਨਾਲ ਨਿੱਜੀ ਮੁਲਾਕਾਤ ਦੌਰਾਨ ਆਖਿਆ ਸੀ ਕਿ ਤੁਹਾਨੂੰ ਛੇਤੀ ਹੀ ਇਕ ਵੱਡੀ ਖੁਸ਼ਖਬਰੀ ਦਿਆਂਗੇ। ਇਸ ਸਬੰਧੀ ਚੱਲ ਰਹੀਆਂ ਚਰਚਾਂਵਾਂ ‘ਤੇ ਜਦੋਂ ਪੈਰਵੀ ਕੀਤੀ ਗਈ ਤਾਂ ਇਹ ਖਬਰ ਦਿੱਲੀ ਦੇ ਗਲਿਆਰਿਆਂ ‘ਚੋਂ ਨਿਕਲ ਕੇ ਆਈ ਕਿ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਸਰਕਾਰ ਸਿੱਖ ਭਾਈਚਾਰੇ ਅੰਦਰ ਭਾਜਪਾ ਤੇ ਆਰ ਐਸ ਐਸ ਪ੍ਰਤੀ ਵਧ ਰਹੇ ਰੋਸ ਨੂੰ ਠੰਢਾ ਕਰਨ ਲਈ ਇਕ ਵੱਡਾ ਫੈਸਲਾ ਲੈਣ ਵਾਲੀ ਹੈ। ਸੂਤਰਾਂ ਅਨੁਸਾਰ ਅੰਦਰਖਾਤੇ ਇਹ ਤਹਿ ਹੋ ਚੁੱਕਾ ਹੈ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਮੌਕੇ ਦਿੱਲੀ ‘ਚ ਸਥਿਤ ਇੰਦਰਾ ਗਾਂਧੀ ਇੰਟਰਨੈਸ਼ਨਲ ਏਅਰਪੋਰਟ ਦਾ ਨਾਂ ਬਦਲ ਕੇ ‘ਸ੍ਰੀ ਗੁਰੂ ਨਾਨਕ ਦੇਵ ਇੰਟਰਨੈਸ਼ਨਲ ਏਅਰਪੋਰਟ’ ਰੱਖਿਆ ਜਾਵੇਗਾ। ਬੇਸ਼ੱਕ ਇਸ ਗੱਲ ਦੀ ਪੁਸ਼ਟੀ ਅਜੇ ਕੋਈ ਵੀ ਮੰਤਰੀ ਜਾਂ ਅਧਿਕਾਰੀ ਕਰਨ ਲਈ ਤਿਆਰ ਨਹੀਂ। ਪਰ ਜੇਕਰ ਸਾਰਾ ਕੁਝ ਤਹਿ ਵਿਊਂਤਬੰਦੀ ਅਨੁਸਾਰ ਹੋਇਆ ਤਾਂ ਇਹ ਐਲਾਨ 12 ਨਵੰਬਰ ਨੂੰ ਹੋ ਜਾਵੇਗਾ।
ਇਕ ਤੀਰ ਨਾਲ ਦੋ ਨਿਸ਼ਾਨੇ
ਇਕ ਤਾਂ ਇੰਦਰਾ ਗਾਂਧੀ ਦੇ ਨਾਂ ਦਾ ਏਅਰਪੋਰਟ ਤੋਂ ਫੱਟਾ ਉਤਰ ਜਾਵੇਗਾ, ਦੂਜਾ ਕਾਂਗਰਸ ਗੁਰੂ ਨਾਨਕ ਦੇਵ ਜੀ ਦੇ ਨਾਂ ਕਾਰਨ ਵਿਰੋਧ ਨਹੀਂ ਕਰ ਸਕੇਗੀ ਤੇ ਸਿੱਖ ਭਾਈਚਾਰੇ ਦੇ ਮਨਾਂ ‘ਚ ਭਾਜਪਾ ਲਈ ਥਾਂ ਬਣ ਜਾਵੇਗੀ।
ਬੰਦ ਕਰਨੇ ਪੈਣਗੇ ਸ਼ਰਾਬ ਦੇ ਠੇਕੇ
ਭਾਂਤ-ਭਾਂਤ ਦੀ ਸ਼ਰਾਬ ਦਿੱਲੀ ਦੇ ਏਅਰਪੋਰਟ ‘ਤੇ ਮਿਲਦੀ ਹੈ ਤੇ ਵਿਕਦੀ ਹੈ। ਸ੍ਰੀ ਗੁਰੂ ਨਾਨਕ ਦੇਵ ਜੀ ਦਾ ਨਾਮ ਏਅਰਪੋਰਟ ਨਾਲ ਜੋੜਨ ਤੋਂ ਪਹਿਲਾਂ ਉਥੋਂ ਸ਼ਰਾਬ ਦੀਆਂ ਸਾਰੀਆਂ ਦੁਕਾਨਾਂ ਬੰਦ ਕਰਵਾਉਣੀਆਂ ਪੈਣਗੀਆਂ।

Check Also

ਸ੍ਰੀ ਹੇਮਕੁੰਟ ਸਾਹਿਬ ਲਈ ਸ਼ਰਧਾਲੂਆਂ ਦਾ ਪਹਿਲਾ ਜਥਾ ਹੋਇਆ ਰਵਾਨਾ

ਗੁਰਦੁਆਰਾ ਸਾਹਿਬ ਦੇ ਕਿਵਾੜ ਸੰਗਤ ਵਾਸਤੇ 25 ਮਈ ਨੂੰ ਖੋਲ੍ਹੇ ਜਾਣਗੇ ਅੰਮ੍ਰਿਤਸਰ/ਬਿਊਰੋ ਨਿਊਜ਼ : ਉੱਤਰਾਖੰਡ …