-1.4 C
Toronto
Thursday, January 8, 2026
spot_img
Homeਹਫ਼ਤਾਵਾਰੀ ਫੇਰੀਟਰੰਪ ਪ੍ਰਸ਼ਾਸਨ ਨੇ ਨਵੇਂ ਵਿਦਿਆਰਥੀ ਵੀਜ਼ਿਆਂ ਲਈ ਇੰਟਰਵਿਊ ਰੋਕੇ

ਟਰੰਪ ਪ੍ਰਸ਼ਾਸਨ ਨੇ ਨਵੇਂ ਵਿਦਿਆਰਥੀ ਵੀਜ਼ਿਆਂ ਲਈ ਇੰਟਰਵਿਊ ਰੋਕੇ

ਸੋਸ਼ਲ ਮੀਡੀਆ ਖਾਤਿਆਂ ਦੀ ਜਾਂਚ ਲਾਜ਼ਮੀ ਬਣਾਉਣ ਦੀ ਯੋਜਨਾ
ਨਿਊਯਾਰਕ/ਬਿਊਰੋ ਨਿਊਜ਼ : ਡੋਨਾਲਡ ਟਰੰਪ ਪ੍ਰਸ਼ਾਸਨ ਨੇ ਨਵੇਂ ਸਟੂਡੈਂਟ ਵੀਜ਼ਿਆਂ ਲਈ ਇੰਟਰਵਿਊ ਰੋਕਣ ਦੇ ਹੁਕਮ ਦਿੱਤੇ ਹਨ। ਜਾਣਕਾਰੀ ਮੁਤਾਬਕ ਅਮਰੀਕਾ ਨੇ ਵਿਦੇਸ਼ ‘ਚ ਆਪਣੇ ਸਫ਼ਾਰਤਖਾਨਿਆਂ ਅਤੇ ਕੌਂਸਲਖਾਨਿਆਂ ਨੂੰ ਇਸ ਸਬੰਧੀ ਨਿਰਦੇਸ਼ ਜਾਰੀ ਕੀਤੇ ਹਨ ਕਿਉਂਕਿ ਅਰਜ਼ੀਕਾਰ ਦੇ ਸੋਸ਼ਲ ਮੀਡੀਆ ਖਾਤਿਆਂ ਦੀ ਜਾਂਚ ਲਾਜ਼ਮੀ ਬਣਾਈ ਜਾ ਰਹੀ ਹੈ। ਉਂਝ ਅਮਰੀਕਾ ਨੇ ਕਿਹਾ ਕਿ ਹੈ ਮੁਲਕ ‘ਚ ਆਉਣ ਵਾਲੇ ਵਿਦਿਆਰਥੀਆਂ ਸਮੇਤ ਹੋਰ ਲੋਕਾਂ ਦੀ ਜਾਂਚ ਲਈ ਹਰ ਸੰਭਵ ਤਰੀਕੇ ਅਪਣਾਏ ਜਾ ਰਹੇ ਹਨ। ‘ਪੋਲਿਟਿਕੋ’ ਵਿਚ ਪ੍ਰਕਾਸ਼ਿਤ ਇਕ ਰਿਪੋਰਟ ‘ਚ ਕਿਹਾ ਗਿਆ, ”ਟਰੰਪ ਪ੍ਰਸ਼ਾਸਨ ਅਮਰੀਕਾ ‘ਚ ਪੜ੍ਹਾਈ ਲਈ ਅਪਲਾਈ ਕਰਨ ਵਾਲੇ ਸਾਰੇ ਵਿਦੇਸ਼ੀ ਵਿਦਿਆਰਥੀਆਂ ਦੇ ਸੋਸ਼ਲ ਮੀਡੀਆ ਖਾਤਿਆਂ ਦੀ ਜਾਂਚ ਦੇ ਅਮਲ ਨੂੰ ਲਾਜ਼ਮੀ ਬਣਾਉਣ ‘ਤੇ ਵਿਚਾਰ ਕਰ ਰਿਹਾ ਹੈ।” ਰਿਪੋਰਟ ‘ਚ ਕਿਹਾ ਗਿਆ ਹੈ ਕਿ ਪ੍ਰਸ਼ਾਸਨ ਨੇ ਅਮਰੀਕੀ ਸਫ਼ਾਰਤਖਾਨਿਆਂ ਅਤੇ ਕੌਂਸਲਖਾਨਿਆਂ ਨੂੰ ਹੁਕਮ ਦਿੱਤੇ ਹਨ ਕਿ ਉਹ ਸਟੂਡੈਂਟ ਵੀਜ਼ਾ ਅਰਜ਼ੀਕਾਰਾਂ ਲਈ ਨਵੇਂ ਇੰਟਰਵਿਊ ਲੈਣ ‘ਤੇ ਫਿਲਹਾਲ ਰੋਕ ਲਗਾ ਦੇਣ। ਵਿਦੇਸ਼ ਮੰਤਰਾਲੇ ਦੀ ਤਰਜਮਾਨ ਟੈਮੀ ਬਰੂਸ ਤੋਂ ਮੰਗਲਵਾਰ ਨੂੰ ਮੀਡੀਆ ਨੇ ਟਰੰਪ ਪ੍ਰਸ਼ਾਸਨ ਦੇ ਇਸ ਸੰਭਾਵਿਤ ਫ਼ੈਸਲੇ ਬਾਰੇ ਪੁੱਛਿਆ ਤਾਂ ਉਨ੍ਹਾਂ ਕਿਹਾ ਕਿ ਹਾਲੇ ਤੱਕ ਇਸ ਬਾਰੇ ਕੋਈ ਖੁੱਲ੍ਹ ਕੇ ਗੱਲਬਾਤ ਨਹੀਂ ਹੋਈ ਹੈ।
ਬਿਨਾਂ ਸਕੂਲ ਨੂੰ ਦੱਸੇ ਕੋਰਸ ਛੱਡਣ ‘ਤੇ ਵੀਜ਼ਾ ਰੱਦ ਹੋਵੇਗਾ : ਅਮਰੀਕਾ
ਵਾਸ਼ਿੰਗਟਨ : ਡੋਨਾਲਡ ਟਰੰਪ ਵਲੋਂ ਅਮਰੀਕਾ ਦੇ ਰਾਸ਼ਟਰਪਤੀ ਵਜੋਂ ਸਹੁੰ ਚੁੱਕਣ ਤੋਂ ਬਾਅਦ ਅਮਰੀਕਾ ਵੀਜ਼ਾ ਨਿਯਮਾਂ ਨੂੰ ਲੈ ਕੇ ਖਾਸਾ ਸਖ਼ਤ ਹੋ ਗਿਆ ਹੈ ਅਤੇ ਬਹੁਤ ਸਾਰੇ ਵਿਦਿਆਰਥੀਆਂ ਨੂੰ ਉਨ੍ਹਾਂ ਦੇ ਦੇਸ਼ ਵਾਪਸ ਭੇਜੇ ਜਾਣ ਦਾ ਖ਼ਤਰਾ ਦਰਪੇਸ਼ ਹੈ ਜਿਨ੍ਹਾਂ ਵਿਚ ਭਾਰਤ ਤੋਂ ਅਮਰੀਕਾ ਜਾਣ ਵਾਲੇ ਵਿਦਿਆਰਥੀ ਵੀ ਸ਼ਾਮਲ ਹਨ। ਸੰਯੁਕਤ ਰਾਜ ਨੇ ਭਾਰਤ ਸਣੇ ਅੰਤਰਰਾਸ਼ਟਰੀ ਵਿਦਿਆਰਥੀਆਂ ਨੂੰ ਇੱਕ ਹੋਰ ਚਿਤਾਵਨੀ ਜਾਰੀ ਕੀਤੀ। ਅਮਰੀਕੀ ਦੂਤਾਵਾਸ ਨੇ ਸੋਸ਼ਲ ਮੀਡੀਆ ‘ਤੇ ਲਿਖਿਆ, ‘ਜੇਕਰ ਤੁਸੀਂ ਸਕੂਲ ਛੱਡ ਦਿੰਦੇ ਹੋ, ਕਲਾਸਾਂ ਵਿਚ ਨਹੀਂ ਜਾਂਦੇ ਜਾਂ ਆਪਣੇ ਸਕੂਲ ਨੂੰ ਦੱਸੇ ਬਿਨਾਂ ਆਪਣਾ ਕੋਰਸ ਛੱਡ ਦਿੰਦੇ ਹੋ, ਤਾਂ ਤੁਹਾਡਾ ਵਿਦਿਆਰਥੀ ਵੀਜ਼ਾ ਰੱਦ ਹੋ ਸਕਦਾ ਹੈ ਅਤੇ ਭਵਿੱਖ ਵਿੱਚ ਤੁਹਾਨੂੰ ਅਮਰੀਕਾ ਲਈ ਵੀਜ਼ਾ ਰੱਦ ਕੀਤਾ ਜਾ ਸਕਦਾ ਹੈ। ਇਸ ਕਰ ਕੇ ਆਪਣੇ ਵੀਜ਼ੇ ਦੀਆਂ ਸ਼ਰਤਾਂ ਦੀ ਪਾਲਣਾ ਕਰੋ ਅਤੇ ਕਿਸੇ ਵੀ ਮੁੱਦੇ ਤੋਂ ਬਚਣ ਲਈ ਆਪਣੀ ਵਿਦਿਆਰਥੀ ਸਥਿਤੀ ਨੂੰ ਪਹਿਲਾਂ ਵਾਂਗ ਬਣਾਈ ਰੱਖੋ।’
ਉਡਾਨਾਂ ਦੌਰਾਨ ਏਅਰ ਟ੍ਰੈਫਿਕ ਕੰਟਰੋਲਰਾਂ ਦੀ ਘਾਟ ਕਾਰਨ ਏਅਰ ਕੈਨੇਡਾ ਦੇ ਪਾਇਲਟਾਂ ‘ਚ ਨਿਰਾਸ਼ਾ
ਟੋਰਾਂਟੋ/ਬਿਊਰੋ ਨਿਊਜ਼ : ਏਅਰ ਕੈਨੇਡਾ ਦੇ ਇੱਕ ਪਾਇਲਟ ਨੇ ਹਾਲ ਹੀ ਵਿੱਚ ਇੱਕ ਉਡਾਨ ਦੌਰਾਨ ਏਅਰ ਟ੍ਰੈਫਿਕ ਕੰਟਰੋਲਰਾਂ ਦੀ ਘਾਟ ‘ਤੇ ਆਪਣੀ ਨਿਰਾਸ਼ਾ ਜ਼ਾਹਿਰ ਕੀਤੀ ਅਤੇ ਯਾਤਰੀਆਂ ਨੂੰ ਦੇਸ਼ ਦੇ ਹਵਾਈ ਅੱਡਿਆਂ ‘ਤੇ ਚੱਲ ਰਹੀ ਦੇਰੀ ਨੂੰ ਹੱਲ ਕਰਨ ਲਈ ਆਪਣੇ ਐਮਪੀਜ਼ ਨੂੰ ਚਿੱਠੀ ਲਿਖਣ ਦਾ ਸੁਝਾਅ ਦਿੱਤਾ।
ਐਤਵਾਰ ਨੂੰ ਵੈਨਕੂਵਰ ਤੋਂ ਮਾਂਟਰੀਅਲ ਜਾ ਰਹੀ ਇੱਕ ਫ਼ਲਾਈਟ ਵਿਚ ਪਾਇਲਟ ਨੇ 50 ਮਿੰਟ ਦੀ ਦੇਰੀ ਦਾ ਐਲਾਨ ਕਰਦਿਆਂ ਆਪਣੇ ਸੰਦੇਸ਼ ਵਿਚ ਏਅਰ ਟ੍ਰੈਫਿਕ ਕੰਟਰੋਲਰਾਂ ਦੀ ਘਾਟ ‘ਤੇ ਭੜਾਸ ਕੱਢੀ।

RELATED ARTICLES
POPULAR POSTS