Breaking News
Home / ਹਫ਼ਤਾਵਾਰੀ ਫੇਰੀ / ਕੈਨੇਡਾ ‘ਚ ਭਾਰਤੀਆਂ ਦੀਆਂ ਮੌਤਾਂ ਚਿੰਤਾ ਦਾ ਵਿਸ਼ਾ

ਕੈਨੇਡਾ ‘ਚ ਭਾਰਤੀਆਂ ਦੀਆਂ ਮੌਤਾਂ ਚਿੰਤਾ ਦਾ ਵਿਸ਼ਾ

ਟੋਰਾਂਟੋ ‘ਚ ਭਾਰਤੀ ਵਿਦਿਆਰਥਣ ਜਸਮੀਤ ਕੌਰ ਦੀ ਹੋਈ ਮੌਤ
ਟੋਰਾਂਟੋ/ਸਤਪਾਲ ਸਿੰਘ ਜੌਹਲ
ਕੈਨੇਡਾ ‘ਚ ਬੀਤੇ ਦਿਨਾਂ ਤੋਂ ਭਾਰਤੀ ਵਿਦਿਆਰਥੀਆਂ ਦੀਆਂ ਮੌਤਾਂ ਦਾ ਸਿਲਸਿਲਾ ਨਹੀਂ ਰੁਕ ਰਿਹਾ। ਹੁਣ ਟੋਰਾਂਟੋ ਵਿਖੇ ਜਾਰਜ ਬਰਾਊਨ ਕਾਲਜ ‘ਚ ਪੜ੍ਹਦੀ ਜਸਮੀਤ ਕੌਰ (24) ਦੀ ਘਰ ਅੰਦਰੋਂ ਲਾਸ਼ ਮਿਲਣ ਦੀ ਖ਼ਬਰ ਹੈ। ਮਿਲੀ ਜਾਣਕਾਰੀ ਅਨੁਸਾਰ ਜਸਮੀਤ ਕੌਰ ਦਿੱਲੀ ਨਾਲ ਸਬੰਧਿਤ ਸੀ ਅਤੇ ਉਸਦੀ ਪੜ੍ਹਾਈ ਖਤਮ ਹੋਣ ਵਾਲੀ ਸੀ। ਪੁਲਿਸ ਵਲੋਂ ਜਸਮੀਤ ਦੀ ਮੌਤ ਦੇ ਹੋਰ ਵੇਰਵੇ ਅਜੇ ਜਾਰੀ ਨਹੀਂ ਕੀਤੇ ਗਏ। ਉਹ 2020 ‘ਚ ਕੈਨੇਡਾ ‘ਚ ਪੁੱਜੀ ਸੀ।
ਟੋਰਾਂਟੋ ਅਤੇ ਬਰੈਂਪਟਨ ‘ਚ ਕੁਝ ਭਾਰਤੀ ਵਿਦਿਆਰਥੀਆਂ ਨਾਲ ਗੱਲਬਾਤ ਕਰਨ ਤੋਂ ਪਤਾ ਲੱਗ ਰਿਹਾ ਹੈ ਕਿ ਬਹੁਤ ਸਾਰੇ ਮੁੰਡੇ ਅਤੇ ਕੁੜੀਆਂ ਲਗਨ ਨਾਲ ਆਪਣੇ ਆਪ ਨੂੰ ਕੈਨੇਡਾ ‘ਚ ਸਥਾਪਿਤ ਕਰਨ ਲਈ ਮਿਹਨਤ ਕਰਦੇ ਹਨ ਪਰ ਉਹ ਭਾਰਤ ‘ਚ ਮਾਪਿਆਂ ਨਾਲ ਅਕਸਰ ਗੱਲਬਾਤ ਕਰਨ ਤੋਂ ਕੰਨੀ ਕਤਰਾਉਣ ਲੱਗ ਜਾਂਦੇ ਹਨ ਕਿਉਂਕਿ ਜਿਨ੍ਹਾਂ ਮਾਪਿਆਂ ਨੇ ਕਰਜ਼ੇ ਲਏ ਹੁੰਦੇ ਹਨ, ਜਾਂ ਪੈਸੇ ਦੀ ਖਿੱਚ ਰੱਖਦੇ ਹਨ ਤਾਂ ਉਸ ਤਰ੍ਹਾ ਦੀਆਂ ਗੱਲਾਂ ਕਰਕੇ ਆਪਣੀਆਂ ਔਲਾਦਾਂ ਨੂੰ ਪੈਸੇ ਭੇਜਣ ਵਾਸਤੇ ਕਹਿੰਦੇ ਰਹਿੰਦੇ ਹਨ। ਜਿਸ ਨਾਲ ਬੱਚਿਆਂ ਉਪਰ ਦਬਾਅ ਹੋਰ ਵੀ ਵਧ ਜਾਂਦਾ ਹੈ। ਕੈਨੇਡਾ ‘ਚ ਜਾਣ ਦੇ ਚਾਹਵਾਨ ਮੁੰਡਿਆਂ ਅਤੇ ਕੁੜੀਆਂ ਅਤੇ ਉਨ੍ਹਾਂ ਦੇ ਮਾਪਿਆਂ ਨੂੰ ਯਾਦ ਰੱਖਣਾ ਚਾਹੀਦਾ ਹੈ ਕਿ ਪਹੁੰਚਣ ਤੋਂ ਬਾਅਦ ਚਾਰ ਕੁ ਸਾਲਾਂ ਦੇ ਖਰਚ ਦਾ ਬਜਟ ਬਣਾ ਕੇ ਰੱਖਣ।
ਦਿਲਜਾਨ ਸਿੰਘ ਅਤੇ ਹਰਸ਼ੀਲ ਭਨੋਟ ਦੀ ਵੀ ਗਈ ਸੀ ਜਾਨ
ਕਾਰਤਿਕ ਵਾਸੂਦੇਵ ਦਾ ਗਾਜੀਆਬਾਦ ‘ਚ ਕੀਤਾ ਗਿਆ ਅੰਤਿਮ ਸਸਕਾਰ
ਟੋਰਾਂਟੋ : ਕੁਝ ਦਿਨ ਪਹਿਲਾਂ ਕੈਨੇਡਾ ਦੇ ਸ਼ਹਿਰ ਟੋਰਾਂਟੋ ‘ਚ ਗੋਲੀ ਮਾਰ ਕੇ ਕਤਲ ਕੀਤੇ ਗਏ ਕਾਰਤਿਕ ਵਾਸੂਦੇਵ (21) ਦਾ ਗਾਜੀਆਬਾਦ ‘ਚ ਅੰਤਿਮ ਸਸਕਾਰ ਕੀਤਾ ਗਿਆ ਹੈ,ਪਰ ਇਸ ਦੇ ਨਾਲ ਹੀ ਟੋਰਾਂਟੋ ਦੇ ਨਾਰਥ ਯਾਰਕ ਇਲਾਕੇ ‘ਚ ਹੈਨਸਨ ਕਾਲਜ ‘ਚ ਪੜ੍ਹਦੇ ਭਾਰਤੀ ਵਿਦਿਆਰਥੀ ਦਿਲਜਾਨ ਸਿੰਘ (20) ਦੀ ਮੌਤ ਹੋਣ ਦੀ ਖਬਰ ਹੈ। ਪਤਾ ਲੱਗਾ ਹੈ ਕਿ ਦਿਲਜਾਨ ਬੀਤੇ ਦਿਨ ਬਰੈਂਪਟਨ ਵਿਖੇ ਘਰ ਦੇ ਗੈਰੇਜ ‘ਚ ਮ੍ਰਿਤਕ ਪਾਇਆ ਗਿਆ ਅਤੇ ਪੀਲ ਪੁਲਿਸ ਵਲੋਂ ਉਸ ਦੀ ਮੌਤ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ। ਉਹ ਅਜੇ ਬੀਤੇ ਸਾਲ ਸਤੰਬਰ ‘ਚ ਸ਼ੁਰੂ ਹੋਏ ਸਮੈਸਟਰ ‘ਚ ਆਪਣੀ ਪੜ੍ਹਾਈ ਸ਼ੁਰੂ ਕਰਨ ਲਈ ਕੈਨੇਡਾ ‘ਚ ਪਹੁੰਚਿਆ ਸੀ। ਇਸੇ ਦੌਰਾਨ ਕੈਨੇਡਾ ਦੇ ਪੂਰਬੀ ਤੱਟੀ ਇਲਾਕੇ ਪੈਗੀਸ ਕੋਵ (ਨੋਵਾ ਸਕੋਸ਼ੀਆ) ਦੇ ਸੈਲਾਨੀ ਖੇਤਰ ‘ਚ ਵੀ ਕੁਝ ਦਿਨ ਪਹਿਲਾਂ ਭਾਰਤੀ ਵਿਦਿਆਰਥੀ ਹਰਸ਼ੀਲ ਭਨੋਟ (23) ਦੀ ਪਾਣੀ ਦੀ ਤੇਜ਼ ਲਹਿਰਾਂ ‘ਚ ਘਿਰ ਕੇ ਮੌਤ ਹੋ ਗਈ ਅਤੇ ਇਸ ਘਟਨਾ ‘ਚ ਟੋਰਾਂਟੋ ਨੇੜੇ ਰਹਿੰਦਾ ਉਸ ਦਾ ਇਕ ਸਾਥੀ ਜ਼ਖ਼ਮੀ ਹੋਇਆ ਸੀ।
ਕਰਨਵੀਰ ਦੀ ਐਡਮਿੰਟਨ ਵਿਚ ਹੋਈ ਹੱਤਿਆ
ਐਡਮਿੰਟਨ : ਲੁਧਿਆਣਾ ਜ਼ਿਲ੍ਹੇ ਦੇ ਪਿੰਡ ਬਸੀਆਂ ਦੇ ਰਹਿਣ ਵਾਲੇ ਕਰਨਵੀਰ ਨੂੰ ਕੈਨੇਡਾ ‘ਚ ਕੁੱਝ ਅਣਪਛਾਤੇ ਵਿਅਕਤੀਆਂ ਨੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰਕੇ ਉਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ। ਕਰਨਵੀਰ ਨਾਲ ਇਹ ਘਟਨਾ ਉਸ ਸਮੇਂ ਵਾਪਰੀ ਜਦੋਂ ਉਹ ਰੋਜ਼ਾਨਾ ਦੀ ਤਰ੍ਹਾਂ ਸਕੂਲ ਗਿਆ। ਇਸ ਦੌਰਾਨ ਸਕੂਲ ‘ਚ ਵਿਦਿਆਰਥੀਆਂ ਦੇ ਇਕ ਗੁੱਟ ਨੇ ਗਲਤਫਹਿਮੀ ‘ਚ ਕਰਨਵੀਰ ‘ਤੇ ਤੇਜਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ।

 

 

Check Also

ਟਰੂਡੋ ਸਰਕਾਰ ਨੇ ਸਟੱਡੀ ਵੀਜ਼ਾ ਨਿਯਮ ਕੀਤੇ ਸਖਤ

ਕੈਨੇਡਾ ਪਹੁੰਚ ਕੇ ਹੁਣ ਕਾਲਜ ਨਹੀਂ ਬਦਲ ਸਕਣਗੇ ਵਿਦਿਆਰਥੀ ਟੋਰਾਂਟੋ : ਕੈਨੇਡਾ ਦੀ ਜਸਟਿਨ ਟਰੂਡੋ …