Breaking News
Home / ਹਫ਼ਤਾਵਾਰੀ ਫੇਰੀ / ਡੋਨਾਲਡ ਟਰੰਪ ਨੇ ਕੈਨੇਡਾ ਤੇ ਮੈਕਸਿਕੋ ‘ਤੇ ਟੈਰਿਫ ਇਕ ਮਹੀਨੇ ਲਈ ਰੋਕਿਆ

ਡੋਨਾਲਡ ਟਰੰਪ ਨੇ ਕੈਨੇਡਾ ਤੇ ਮੈਕਸਿਕੋ ‘ਤੇ ਟੈਰਿਫ ਇਕ ਮਹੀਨੇ ਲਈ ਰੋਕਿਆ

ਦੋ ਦਿਨ ਪਹਿਲਾਂ ਹੀ ਲਗਾਇਆ ਗਿਆ ਸੀ 25 ਫੀਸਦੀ ਟੈਰਿਫ
ਵਾਸ਼ਿੰਗਟਨ : ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕੈਨੇਡਾ ਅਤੇ ਮੈਕਸਿਕੋ ‘ਤੇ ਲਗਾਏ ਗਏ 25 ਫੀਸਦੀ ਟੈਰਿਫ ਨੂੰ ਇਕ ਮਹੀਨੇ ਲਈ ਰੋਕ ਦਿੱਤਾ ਹੈ। ਹੁਣ ਕੈਨੇਡਾ ਅਤੇ ਮੈਕਸਿਕੋ ਨੂੰ 2 ਅਪ੍ਰੈਲ ਤੱਕ ਅਮਰੀਕਾ ਐਕਸਪੋਰਟ ਹੋਣ ਵਾਲੇ ਸਮਾਨ ‘ਤੇ ਟੈਰਿਫ ਨਹੀਂ ਦੇਣਾ ਹੋਵੇਗਾ। ਜ਼ਿਕਰਯੋਗ ਹੈ ਕਿ ਟਰੰਪ ਨੇ ਦੋ ਦਿਨ ਪਹਿਲਾਂ ਹੀ ਕੈਨੇਡਾ ਅਤੇ ਮੈਕਸਿਕੋ ‘ਤੇ 25 ਫੀਸਦੀ ਟੈਰਿਫ ਲਗਾਉਣ ਦਾ ਐਲਾਨ ਕੀਤਾ ਸੀ। ਇਸ ਤੋਂ ਇਲਾਵਾ ਫਰਵਰੀ ‘ਚ ਚੀਨ ‘ਤੇ ਲਗਾਏ ਗਏ 10 ਫੀਸਦੀ ਟੈਰਿਫ ਨੂੰ ਵਧਾ ਕੇ ਵੀ 20 ਫੀਸਦੀ ਕਰ ਦਿੱਤਾ ਸੀ। ਟਰੰਪ ਦੇ ਫੈਸਲੇ ਦੇ ਵਿਰੋਧ ‘ਚ ਕੈਨੇਡਾ ਨੇ ਅਗਲੇ 21 ਦਿਨਾਂ ਵਿਚ 155 ਅਰਬ ਡਾਲਰ ਦੀ ਅਮਰੀਕੀ ਅਯਾਤ ‘ਤੇ 25 ਫੀਸਦੀ ਟੈਰਿਫ ਲਗਾਉਣ ਦਾ ਐਲਾਨ ਕੀਤਾ ਸੀ। ਡੋਨਾਲਡ ਟਰੰਪ ਨੇ 1 ਫਰਵਰੀ ਨੂੰ ਹੀ ਕੈਨੇਡਾ ਅਤੇ ਮੈਕਸਿਕੋ ‘ਤੇ 25 ਫੀਸਦੀ ਟੈਰਿਫ ਲਗਾਉਣ ਦੇ ਨਿਰਦੇਸ਼ ਜਾਰੀ ਕੀਤੇ ਸਨ ਅਤੇ ਇਹ 4 ਫਰਵਰੀ ਤੋਂ ਲਾਗੂ ਹੋਣਾ ਸੀ। ਬਾਅਦ ਵਿਚ ਟਰੰਪ ਨਾਲ ਦੋਵੇਂ ਦੇਸ਼ਾਂ ਦੇ ਨੇਤਾਵਾਂ ਨੇ ਗੱਲਬਾਤ ਕੀਤੀ, ਜਿਸ ਤੋਂ ਬਾਅਦ ਟੈਰਿਫ ਨੂੰ ਅਗਲੇ 30 ਦਿਨਾਂ ਦੇ ਲਈ ਟਾਲ ਦਿੱਤਾ ਗਿਆ।
ਜੇ ਟਰੰਪ ਕੈਨੇਡਾ ਨੂੰ ਕੁਝ ਟੈਕਸ ਛੋਟ ਦਿੰਦੇ ਹਨ ਤਾਂ ਵੀ ਟਰੂਡੋ ਜਵਾਬੀ ਟੈਕਸ ਹਟਾਉਣ ਲਈ ਤਿਆਰ ਨਹੀਂ
ਟੋਰਾਂਟੋ : ਰਾਸ਼ਟਰਪਤੀ ਡੋਨਲਡ ਟਰੰਪ ਕੈਨੇਡਾ ਨੂੰ ਕੋਈ ਵੀ ਅਮਰੀਕੀ ਟੈਕਸ ਤੋਂ ਛੂਟ ਦਿੰਦੇ ਹਨ ਤਾਂ ਵੀ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਅਮਰੀਕਾ ਤੋਂ ਜਵਾਬੀ ਟੈਕਸ ਹਟਾਉਣ ਲਈ ਤਿਆਰ ਨਹੀਂ ਹਨ। ਇਕ ਅਧਿਕਾਰੀ ਨੇ ਆਪਣਾ ਨਾਮ ਗੁਪਤ ਰੱਖਣ ਦੀ ਸ਼ਰਤ ‘ਤੇ ਟਰੂਡੋ ਦੇ ਰੁਖ ਦੀ ਪੁਸ਼ਟੀ ਕੀਤੀ, ਕਿਉਂਕਿ ਵਿਅਕਤੀ ਨੂੰ ਇਸ ਮਾਮਲੇ ‘ਤੇ ਜਨਤਕ ਤੌਰ ‘ਤੇ ਬੋਲਣ ਦਾ ਅਧਿਕਾਰ ਨਹੀਂ ਸੀ। ਅਧਿਕਾਰੀ ਨੇ ਦੱਸਿਆ ਕਿ ਟਰੰਪ ਅਤੇ ਟਰੂਡੋ ਨੇ ਫੋਨ ‘ਤੇ ਗੱਲਬਾਤ ਵੀ ਕੀਤੀ ਹੈ।
ਕੈਨੇਡੀਅਨ ਵਿੱਤ ਮੰਤਰੀ ਡੋਮਿਨਿਕ ਲੇਬਲੈਂਕ ਨੇ ਕੈਨੇਡੀਅਨ ਬ੍ਰੌਡਕਾਸਟਿੰਗ ਕਾਰਪੋਰੇਸ਼ਨ ਨੂੰ ਦੱਸਿਆ ਕਿ ਅਸੀਂ ਵਿਚਕਾਰਲੇ ਸਮਝੌਤੇ ਅਤੇ ਕੁਝ ਘਟਾਏ ਗਏ ਟੈਕਸ ਵਿਚ ਦਿਲਚਸਪੀ ਨਹੀਂ ਰੱਖਦੇ। ਕੈਨੇਡਾ ਚਾਹੁੰਦਾ ਹੈ ਕਿ ਟੈਕਸ ਹਟਾਏ ਜਾਣ। ਓਨਟਾਰੀਓ ਦੇ ਪ੍ਰੀਮੀਅਰ ਡੱਗ ਫੋਰਡ ਨੇ ਕਿਹਾ ਕਿ ਜ਼ੀਰੋ ਟੈਕਸ ਜਾਂ ਕੁਝ ਨਹੀਂ। ਇਹ ਹਮਲਾ ਸਾਡੇ ਦੇਸ਼ ਨੇ ਸ਼ੁਰੂ ਨਹੀਂ ਕੀਤਾ ਸੀ। ਇਸ ਦੀ ਸ਼ੁਰੂਆਤ ਰਾਸ਼ਟਰਪਤੀ ਟਰੰਪ ਨੇ ਕੀਤੀ ਸੀ। ਉਨ੍ਹਾਂ ਸਾਡੇ ਦੇਸ਼ ਅਤੇ ਸਾਡੇ ਸੂਬੇ ਦੇ ਖਿਲਾਫ ਆਰਥਿਕ ਯੁੱਧ ਦਾ ਐਲਾਨ ਕਰਨ ਦਾ ਫੈਸਲਾ ਕੀਤਾ ਅਤੇ ਅਸੀਂ ਮਜ਼ਬੂਤ ਹੋਣ ਜਾ ਰਹੇ ਹਾਂ।
ਟਰੰਪ ਨੇ ਪੂਤਿਨ ਨੂੰ ਖੁਸ਼ ਕਰਨ ਲਈ ਕੈਨੇਡਾ ਨਾਲ ਵਪਾਰ ਜੰਗ ਵਿੱਢੀ : ਟਰੂਡੋ
ਟੋਰਾਂਟੋ : ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਅਮਰੀਕਾ ਵੱਲੋਂ ਟੈਕਸ ਲਾਉਣ ਨੂੰ ‘ਬੇਹੱਦ ਮੂਖਰਤਾ’ ਵਾਲਾ ਕਦਮ ਕਰਾਰ ਦਿੱਤਾ ਅਤੇ ਕਿਹਾ ਕਿ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਕੈਨੇਡਾ ਖਿਲਾਫ ਵਪਾਰਕ ਜੰਗ ਸ਼ੁਰੂ ਕਰਕੇ ਰੂਸ ਨੂੰ ਖੁਸ਼ ਕਰ ਰਹੇ ਹਨ।
ਟਰੂਡੋ ਨੇ ਪ੍ਰੈੱਸ ਕਾਨਫਰੰਸ ਦੌਰਾਨ ਕਿਹਾ ਕਿ ਟਰੰਪ ਵੱਲੋਂ 25 ਫ਼ੀਸਦ ਟੈਕਸ (ਟੈਰਿਫ) ਲਾਉਣ ਦੇ ਜਵਾਬ ‘ਚ ਕੈਨੇਡਾ 100 ਅਰਬ ਡਾਲਰ ਤੋਂ ਵੱਧ ਦੀਆਂ ਅਮਰੀਕੀ ਵਸਤਾਂ ‘ਤੇ ਜਵਾਬੀ ਟੈਕਸ ਲਾਏਗਾ। ਟਰੰਪ ਨੇ ਅਮਰੀਕਾ ਦੇ ਤਿੰਨ ਸਭ ਤੋਂ ਵੱਡੇ ਵਪਾਰਕ ਭਾਈਵਾਲਾਂ ਮੈਕਸੀਕੋ, ਕੈਨੇਡਾ ਤੇ ਚੀਨ ਖਿਲਾਫ ਟੈਕਸ ਲਾਇਆ ਹੈ, ਜਿਸ ਕਾਰਨ ਇਨ੍ਹਾਂ ਮੁਲਕਾਂ ਨੇ ਤੁਰੰਤ ਜਵਾਬੀ ਕਾਰਵਾਈ ਕੀਤੀ। ਟਰੂਡੋ ਨੇ ਗੁੱਸੇ ਭਰੇ ਲਹਿਜ਼ੇ ‘ਚ ਆਖਿਆ, ”ਅੱਜ ਅਮਰੀਕਾ ਨੇ ਆਪਣੇ ਸਭ ਤੋਂ ਨੇੜਲੇ ਭਾਈਵਾਲ, ਸਾਥੀ ਤੇ ਗੂੜ੍ਹੇ ਮਿੱਤਰ ਕੈਨੇਡਾ ਖਿਲਾਫ ਵਪਾਰ ਜੰ

Check Also

ਕਿੰਗ ਚਾਰਲਸ ਵੱਲੋਂ ਟਰੂਡੋ ਦਾ ਸਵਾਗਤ

ਟਰੰਪ ਦੀਆਂ ਧਮਕੀਆਂ ਬਾਰੇ ਬਾਦਸ਼ਾਹ ਦੀ ‘ਚੁੱਪੀ’ ਦੀ ਕੈਨੇਡਾ ‘ਚ ਹੋ ਰਹੀ ਹੈ ਨਿਖੇਧੀ ਲੰਡਨ/ਬਿਊਰੋ …