Breaking News
Home / ਹਫ਼ਤਾਵਾਰੀ ਫੇਰੀ / ਪੀਐਮ ਮੋਦੀ ਜੀ ਕੀ ਇਹ ਤੁਹਾਡਾ ਨਿੱਜੀ ਤਜਰਬਾ ਬੋਲ ਰਿਹੈ : ਰਾਹੁਲ ਗਾਂਧੀ

ਪੀਐਮ ਮੋਦੀ ਜੀ ਕੀ ਇਹ ਤੁਹਾਡਾ ਨਿੱਜੀ ਤਜਰਬਾ ਬੋਲ ਰਿਹੈ : ਰਾਹੁਲ ਗਾਂਧੀ

ਕਾਂਗਰਸ ਆਗੂ ਰਾਹੁਲ ਗਾਂਧੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਚੁਣੌਤੀ ਦਿੱਤੀ ਕਿ ਜੇਕਰ ਅਡਾਨੀ ਅਤੇ ਅੰਬਾਨੀ ਨੇ ਉਨ੍ਹਾਂ ਦੀ ਪਾਰਟੀ ਨੂੰ ਟੈਂਪੂ ਭਰ ਕੇ ਪੈਸਾ ਭੇਜਿਆ ਹੈ ਤਾਂ ਉਹ ਸੀਬੀਆਈ ਜਾਂ ਈਡੀ ਤੋਂ ਇਸ ਦੀ ਜਾਂਚ ਕਰਵਾ ਲੈਣ। ਰਾਹੁਲ ਨੇ ਵੀਡੀਓ ਸੁਨੇਹੇ ‘ਚ ਪ੍ਰਧਾਨ ਮੰਤਰੀ ‘ਤੇ ਵਰ੍ਹਦਿਆਂ ਕਿਹਾ ਕਿ ਕੀ ਮੋਦੀ ਕਾਰੋਬਾਰੀਆਂ ਵੱਲੋਂ ਪੈਸੇ ਭੇਜਣ ਬਾਰੇ ਆਪਣੇ ਨਿੱਜੀ ਤਜਰਬੇ ਨੂੰ ਦੇਖਦਿਆਂ ਅਜਿਹੇ ਬਿਆਨ ਦੇ ਰਹੇ ਹਨ। ਰਾਹੁਲ ਨੇ ਕਿਹਾ ਕਿ ਮੋਦੀ ਨੇ ਜਿਹੜਾ ਪੈਸਾ ਦੋ ਕਾਰੋਬਾਰੀਆਂ ਨੂੰ ਦਿੱਤਾ ਹੈ, ਕਾਂਗਰਸ ਪਾਰਟੀ ਓਨਾ ਹੀ ਪੈਸਾ ਵੱਖ ਵੱਖ ਯੋਜਨਾਵਾਂ ਰਾਹੀਂ ਦੇਸ਼ ਦੇ ਲੋਕਾਂ ਨੂੰ ਦੇਵੇਗੀ ਜਿਸ ਦਾ ਪਾਰਟੀ ਨੇ ਵਾਅਦਾ ਵੀ ਕੀਤਾ ਹੈ। ਉਨ੍ਹਾਂ ‘ਐਕਸ’ ‘ਤੇ ਕਿਹਾ ਕਿ ਦੇਸ਼ ਜਾਣਦਾ ਹੈ ਕਿ ਭਾਜਪਾ ਦੇ ਭ੍ਰਿਸ਼ਟਾਚਾਰ ਦੇ ਟੈਂਪੂ ਦਾ ਡਰਾਈਵਰ ਅਤੇ ਹੈਲਪਰ ਕੌਣ ਹਨ। ‘ਮੋਦੀ ਜੀ, ਕੀ ਤੁਸੀਂ ਡਰ ਗਏ ਹੋ? ਆਮ ਤੌਰ ‘ਤੇ ਤੁਸੀਂ ਬੰਦ ਕਮਰਿਆਂ ‘ਚ ਅਡਾਨੀ ਅਤੇ ਅੰਬਾਨੀ ਬਾਰੇ ਗੱਲਬਾਤ ਕਰਦੇ ਹੋ ਪਰ ਪਹਿਲੀ ਵਾਰ ਹੈ ਜਦੋਂ ਤੁਸੀਂ ਅਡਾਨੀ ਤੇ ਅੰਬਾਨੀ ਬਾਰੇ ਜਨਤਕ ਤੌਰ ‘ਤੇ ਗੱਲ ਕੀਤੀ ਹੈ।’ ਰਾਹੁਲ ਨੇ ਕਿਹਾ ਕਿ ਤੁਸੀਂ ਇਹ ਵੀ ਜਾਣਦੇ ਹੋ ਕਿ ਦੋਵੇਂ ਕਾਰੋਬਾਰੀ ਟੈਂਪੂ ਭਰ ਕੇ ਪੈਸੇ ਦਿੰਦੇ ਹਨ। ‘ਕੀ ਇਹ ਤੁਹਾਡਾ ਨਿੱਜੀ ਤਜਰਬਾ ਹੈ?’ ਕਾਂਗਰਸ ਆਗੂ ਨੇ ਕਿਹਾ ਕਿ ਮੋਦੀ ਡਰਨ ਨਾ ਅਤੇ ਸੀਬੀਆਈ ਤੇ ਈਡੀ ਭੇਜ ਕੇ ਇਸ ਦੀ ਮੁਕੰਮਲ ਜਾਂਚ ਕਰਾਉਣ।

 

 

Check Also

ਕੈਨੇਡਾ ‘ਚ ਪੱਕੇ ਹੋਣ ਦਾ LMIA ਵਾਲਾ ਰਾਹ ਵੀ ਹੋਵੇਗਾ ਬੰਦ

ਪੱਕੀ ਰਿਹਾਇਸ਼ ਲਈ LMIA ਦੀ ਵੱਡੇ ਪੱਧਰ ‘ਤੇ ਹੋ ਰਹੀ ਦੁਰਵਰਤੋਂ : ਮਾਰਕ ਮਿੱਲਰ ਟੋਰਾਂਟੋ/ਬਿਊਰੋ …