ਲੁਧਿਆਣਾ ਪੁਲਿਸ ਨੇ ਚਾਰ ਜਣਿਆਂ ਨੂੰ ਗ੍ਰਿਫ਼ਤਾਰ ਕੀਤਾ ਹੈ।ਜਿਨ੍ਹਾਂ ਕੋਲੋਂ ਇੱਕ ਸਪਰਿੰਗਫੀਲਡ ਰਾਈਫਲ, ਇੱਕ 315 ਬੋਰ ਦਾ ਜ਼ਿੰਦਾ ਕਾਰਤੂਸ, ਚੱਲੇ ਹੋਏ ਕਾਰਤੂਸ ਅਤੇ ਛਬੀਲ ਦੌਰਾਨ ਵੰਡੀਆਂ ਜਾ ਰਹੀਆਂ ਫਰੂਟੀਆਂ ਬਰਾਮਦ ਹੋਈਆਂ ਹਨ।
ਧੁੰਮਾਂ ਸਰਕਾਰੀ ਸੰਤ : ਢੱਡਰੀਆਂ ਵਾਲਾ
ਪਟਿਆਲਾ : “ਪੰਜਾਬ ਦੇ ਬਹੁਤ ਸਾਰੇ ਧਾਰਮਿਕ ਆਗੂਆਂ ਦੀਆਂ ਲਗਾਮਾਂ ਰਾਜਨੀਤੀ ਦੇ ਹੱਥ ਹਨ। ਦਮਦਮੀ ਟਕਸਾਲ ਦਾ ਮੁਖੀ ਹਰਨਾਮ ਸਿੰਘ ਧੁੰਮਾਂ ਸਰਕਾਰੀ ਸੰਤ ਹੈ ਤੇ ਉਹ ਚਾਪਲੂਸੀ ਕਰਦਾ ਸਰਕਾਰ ਦੇ ਅੱਗੇ-ਪਿੱਛੇ ਫਿਰਦਾ ਰਹਿੰਦਾ ਹੈ। ਮੈਂ ਧੁੰਮਾਂ ਦੇ ਖ਼ਿਲਾਫ ਹਾਂ, ਟਕਸਾਲ ਜਾਂ ਟਕਸਾਲੀਆਂ ਦੇ ਨਹੀਂ।” ਲੁਧਿਆਣਾ ਵਿਚ ਹੋਏ ਜਾਨਲੇਵਾ ਹਮਲੇ ਤੋਂ ਬਾਅਦ ਸੰਤ ਰਣਜੀਤ ਸਿੰਘ ਢੱਡਰੀਆਂ ਵਾਲਾ ਨੇ ਏਬੀਪੀ ਸਾਂਝਾ ਚੈਨਲ ‘ਤੇ ਵਿਸ਼ੇਸ਼ ਗੱਲਬਾਤ ਕਰਦਿਆਂ ਇਹ ਗੱਲ ਕਹੀ ਹੈ। ਢੱਡਰੀਆਂ ਵਾਲਾ ਨੇ ਹਮਲੇ ਲਈ ਅਜੇ ਕਿਸੇ ਨੂੰ ਜ਼ਿੰਮੇਵਾਰ ਨਹੀਂ ਠਹਿਰਾਇਆ।
ਉਨ੍ਹਾਂ ਕਿਹਾ ਕਿ ਇਸ ਹਮਲੇ ਵਿਚ ਸਿਰਫ਼ ਸ਼ੂਟਰ ਗ੍ਰਿਫਤਾਰ ਨਹੀਂ ਹੋਣੇ ਚਾਹੀਦੇ ਬਲਕਿ ਹਮਲੇ ਦਾ ਮਾਸਟਰਮਾਈਂਡ ਗ੍ਰਿਫਤਾਰ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਮੇਰੇ ‘ਤੇ ਜਾਨਲੇਵਾ ਹਮਲੇ ਦਾ ਵੀਡਿਓ/ਆਡੀਓ ਪਹਿਲਾਂ ਹੀ ਵਾਈਰਲ ਹੋ ਰਿਹਾ ਸੀ। ਇਸ ਵਿਚ ਕਿਹਾ ਜਾ ਰਿਹਾ ਹੈ ਕਿ ਤੁਸੀਂ ਉੱਥੋਂ ਚੱਲ ਕੇ ਲੁਧਿਆਣਾ ਟੱਪ ਕੇ ਦਿਖਾਓ। ਤਹਾਨੂੰ ਸਭ ਕੁਝ ਪਤਾ ਲੱਗ ਜਾਵੇਗਾ। ਉਨ੍ਹਾਂ ਕਿਹਾ ਕਿ ਮੈਂ ਗੁਰਬਾਣੀ ਜ਼ਰੀਏ ਝੂਠ ਨੂੰ ਬੇਨਕਾਬ ਕਰਦਾ ਹਾਂ ਤੇ ਮੇਰੇ ਬਹੁਤ ਸਾਰੇ ਵਿਰੋਧੀਆਂ ਨੂੰ ਇਸੇ ਗੱਲ ਦਾ ਦੁੱਖ ਹੈ।
ਉਨ੍ਹਾਂ ਕਿਹਾ ਕਿ ਇਸ ਹਮਲੇ ਵਿਚ ਵਰਤੀਆਂ ਗਈਆਂ ਗੱਡੀਆਂ ਦੇ ਨੰਬਰਾਂ ਤੋਂ ਤੈਅ ਹੋ ਗਿਆ ਹੈ ਕਿ ਇਹ ਹਮਲਾ ਕਿਸ ਨੇ ਕਰਵਾਇਆ ਹੈ। ਹੁਣ ਪੁਲਿਸ ਨੂੰ ਜਲਦ ਸਾਰੀਆਂ ਗ੍ਰਿਫਤਾਰੀਆਂ ਕਰਨੀਆਂ ਚਾਹੀਦੀਆਂ ਹਨ। ਉਨ੍ਹਾਂ ਕਿਹਾ ਕਿ ਮੇਰੇ ‘ਤੇ ਹਮਲਾ ਪੂਰੀ ਰਣਨੀਤੀ ਤਹਿਤ ਹੋਇਆ ਹੈ ਤੇ ਇਹ ਹਮਲਾ ਕਰਵਾਉਣ ਵਾਲਿਆਂ ਨੂੰ ਬੇਨਕਾਬ ਕਰਨਾ ਚਾਹੀਦਾ ਹੈ। ਢੱਡਰੀਆਂ ਵਾਲਾ ਨੇ ਕਿਹਾ ਕਿ ਉਨ੍ਹਾਂ ਬਾਰੇ ਬਹੁਤ ਗਲਤ ਪ੍ਰਚਾਰ ਕੀਤਾ ਜਾ ਰਿਹਾ ਹੈ ਜਦੋਂਕਿ ਉਹ ਮੈਂ ਗੁਰਮਤਿ ਵਿਚਾਰਧਾਰਾ ਅਨੁਸਾਰ ਕੰਮ ਕਰਦਾ ਹਾਂ।
ਉਨ੍ਹਾਂ ਕਿਹਾ ਕਿ ਸਿੱਖ ਧਰਮ ਨਾਲ ਜੁੜੇ ਹਰ ਸਖ਼ਸ਼ ਨੂੰ ਵਿਅਕਤੀ ਨਹੀਂ ਵਿਚਾਰਧਾਰਾ ਨਾਲ ਜੁੜਨਾ ਚਾਹੀਦਾ ਹੈ। ਉਨ੍ਹਾਂ ਕਿਹਾ ਮੈਂ ਗੁਰੂ ਗ੍ਰੰਥ ਸਾਹਿਬ ਤੇ ਅਕਾਲ ਤਖ਼ਤ ਸਾਹਿਬ ਦੇ ਵਿਚਾਰਧਾਰਾ ਮੁਤਾਬਕ ਹੀ ਕੰਮ ਕਰਦਾ ਹਾਂ। ਉਨ੍ਹਾਂ ਇਹ ਵੀ ਕਿਹਾ ਕਿ ਮੈਂ ਝੂਠ ਨੂੰ ਬੇਨਕਾਬ ਕਰਦਾ ਰਹਾਂਗਾ ਤੇ ਸੱਚ ਨਾਲ ਹਮੇਸ਼ਾਂ ਖੜ੍ਹਾ ਹੁੰਦਾ ਰਹਾਂਗਾ।
ਬਾਬਾ ਭੁਪਿੰਦਰ ਸਿੰਘ ਦੇ ਸਿਰ ‘ਚ ਲੱਗੀਆਂ ਦੋ ਗੋਲੀਆਂ
ਕਾਫਲੇ ਵਿਚ ਸ਼ਾਮਲ ਵਿਅਕਤੀਆਂ ਨੇ ਦੱਸਿਆ ਕਿ ਜਿਸ ਤਰ੍ਹਾਂ ਹੀ ਕਾਫਿਲਾ ਛਬੀਲ ਦੇ ਕੋਲ ਪਹੁੰਚਿਆ ਤਾਂ ਕੁਝ ਵਿਅਕਤੀ ਪਹਿਲੀ ਕਾਰ ਦੇ ਅੱਗੇ ਹੱਥ ਜੋੜ ਕੇ ਖੜ੍ਹੇ ਹੋ ਗਏ। ਕੁਝ ਫਰੂਟ ਲੈ ਕੇ ਪਹਿਲੀ ਦੇ ਕਾਰ ਨੇੜੇ ਪਹੁੰਚੇ। ਇਕ ਨੌਜਵਾਨ ਨੇ ਪੁੱਛਿਆ ਕਿ ਬਾਬਾ ਜੀ ਕਿਸ ਕਾਰ ਵਿਚ ਹਨ। ਪਤਾ ਲੱਗਦੇ ਹੀ ਉਹਨਾਂ ਦੀ ਪਹਿਲੀ ਸੀਟ ‘ਤੇ ਬੈਠੇ ਬਾਬਾ ਭੁਪਿੰਦਰ ਸਿੰਘ ‘ਤੇ ਫਾਇਰਿੰਗ ਕਰ ਦਿੱਤੀ। ਉਹਨਾਂ ਦੇ ਸਿਰ ਵਿਚ ਦੋ ਗੋਲੀਆਂ ਲੱਗਣ ਨਾਲ ਉਹਨਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਇਸ ਤੋਂ ਬਾਅਦ ਹਮਲਾਵਰਾਂ ਨੇ ਕਾਫਿਲੇ ਵਿਚ ਸ਼ਾਮਲ ਹੋਰ ਗੱਡੀਆਂ ‘ਤੇ ਰਾਡਾਂ, ਹਾਕੀਆਂ ਤੇ ਲਾਠੀਆਂ ਨਾਲ ਹਮਲਾ ਕਰ ਦਿੱਤਾ ਅਤੇ ਗੋਲੀਬਾਰੀ ਕੀਤੀ। ਢੱਡਰੀਆਂ ਵਾਲਿਆਂ ਦੀ ਕਾਰ ਦੇ ਟਾਇਰ ‘ਚ ਗੋਲੀ ਮਾਰੀ ਤੇ ਟਾਇਰ ਪਾੜ ਦਿੱਤਾ, ਪਰ ਡਰਾਈਵਰ ਨੇ ਸੂਝਬੂਝ ਦਿਖਾਉਂਦੇ ਹੋਏ ਗੱਡੀ ਭਜਾ ਲਈ। ਪਰ ਹਮਲਾਵਰਾਂ ਨੇ ਫਿਰ ਕੁਝ ਦੂਰੀ ਤੱਕ ਉਸਦਾ ਪਿੱਛਾ ਕੀਤਾ। ਹਮਲਾਵਰਾਂ ਨੂੰ ਪਿੱਛੇ ਨਾ ਆਉਂਦੇ ਦੇਖ ਕੇ ਡਰਾਈਵਰ ਨੇ ਗੱਡੀ ਰੋਕੀ ਅਤੇ ਪੁਲਿਸ ਨੂੰ ਸੂਚਿਤ ਕੀਤਾ।
Check Also
ਜਸਟਿਨ ਟਰੂਡੋ ਮੁੜ ਸਰਕਾਰ ਬਚਾਉਣ ‘ਚ ਹੋਏ ਸਫਲ
ਟੋਰਾਂਟੋ/ਬਿਊਰੋ ਨਿਊਜ਼ : ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਇਕ ਵਾਰ ਆਪਣੀ ਸਰਕਾਰ ਬਚਾਉਣ ਵਿਚ …