ਕੋਲੰਬੋ/ਬਿਊਰੋ ਨਿਊਜ਼ : ਪਿਛਲੇ ਤਿੰਨ ਮਹੀਨੇ ਤੋਂ ਜਾਰੀ ਸਿਆਸੀ ਤੇ ਆਰਥਿਕ ਸੰਕਟ ਦਰਮਿਆਨ ਸੰਸਦ ਨੇ ਨਿਗਰਾਨ ਰਾਸ਼ਟਰਪਤੀ ਰਾਨਿਲ ਵਿਕਰਮਸਿੰਘੇ (73) ਨੂੰ ਸ੍ਰੀਲੰਕਾ ਦਾ ਨਵਾਂ ਰਾਸ਼ਟਰਪਤੀ ਚੁਣ ਲਿਆ। ਛੇ ਵਾਰ ਮੁਲਕ ਦੇ ਸਾਬਕਾ ਪ੍ਰਧਾਨ ਮੰਤਰੀ ਰਹੇ ਵਿਕਰਮਸਿੰਘੇ ਨੂੰ 225 ਮੈਂਬਰੀ ਸਦਨ ਵਿੱਚ 134 ਵੋਟਾਂ ਪਈਆਂ। ਉਨ੍ਹਾਂ ਦੇ ਨੇੜਲੇ ਰਵਾਇਤੀ ਵਿਰੋਧੀ ਤੇ ਬਾਗ਼ੀ ਸੱਤਾਧਾਰੀ ਪਾਰਟੀ ਦੇ ਆਗੂ ਡੁਲਾਸ ਅਲਾਹਪਪੇਰੁਮਾ ਨੂੰ 82 ਵੋਟ ਪਏ ਜਦੋਂਕਿ ਖੱਬੇ ਪੱਖੀ ਜਨਤਾ ਵਿਮੁਕਤੀ ਪੇਰਾਮੁਨਾ ਆਗੂ ਅਨੁਰਾ ਕੁਮਾਰਾ ਦਿਸਸਨਾਨਾਇਕੇ ਨੂੰ ਮਹਿਜ਼ ਤਿੰਨ ਵੋਟਾਂ ਨਾਲ ਹੀ ਸਬਰ ਕਰਨਾ ਪਿਆ। ਸਪੀਕਰ ਮਹਿੰਦਾ ਯਾਪਾ ਅਭੈਵਰਦਨਾ ਨੇ ਨਤੀਜਿਆਂ ਦਾ ਐਲਾਨ ਕੀਤਾ।