Breaking News
Home / Special Story / ਪੰਜਾਬ ਵਿਚ 57 ਖਤਰਨਾਕ ਗਰੋਹਾਂ ਦੇ 423 ਮੈਂਬਰ ਸਰਗਰਮ

ਪੰਜਾਬ ਵਿਚ 57 ਖਤਰਨਾਕ ਗਰੋਹਾਂ ਦੇ 423 ਮੈਂਬਰ ਸਰਗਰਮ

Gangter News 1 copy copyਗੈਂਗਸਟਰ ਗਰੋਹਾਂ ਦੇ 180 ਮੈਂਬਰ ਜੇਲ੍ਹਾਂ ਵਿਚ ਹੀ ਚਲਾ ਰਹੇ ਨੇ ਕਾਰੋਬਾਰ, ਪੁਲਿਸ ਤੇ ਸਿਆਸਤਦਾਨਾਂ ਦੀ ਸਰਪ੍ਰਸਤੀ ਦੇ ਦੋਸ਼
ਚੰਡੀਗੜ੍ਹ/ਬਿਊਰੋ ਨਿਊਜ਼
ਪੰਜਾਬ ਨੂੰ ਆਪਣਾ ਖ਼ੂਨੀ ਦੌਰ ਹਾਲੇ ਨਹੀਂ ਸੀ ਵਿਸਰਿਆ ਕਿ ਲਾਕਾਨੂੰਨੀ ਡਰੱਗਜ਼ ਤੇ ਗੈਂਗਸਟਰਾਂ ਦੇ ਰੂਪ ਵਿੱਚ ਸਿਰ ਚੁੱਕਣ ਲੱਗੀ। ਹੁਣ ਇਹ ਦੋਵੇਂ ਸਮੱਸਿਆਵਾਂ ਗੰਭੀਰ ਰੂਪ ਧਾਰਨ ਕਰ ਗਈਆਂ ਹਨ।
ਡਰੱਗਜ਼ ਨੇ ਪੰਜਾਬ ਦੀ ਕੇਵਲ ਨੌਜਵਾਨੀ ਹੀ ਨਹੀਂ ਸਗੋਂ ਪੰਜਾਬੀਅਤ ਦੀ ਮੜਕ ਵੀ ਮੱਠੀ ਪਾ ਦਿੱਤੀ ਹੈ। ਇਸ ਤੋਂ ਵੀ ਵੱਡੀ ਤੇ ਸਾਰੀਆਂ ਬਿਮਾਰੀਆਂ ਦੀ ਜੜ੍ਹ ਹੈ ਬੇਰੁਜ਼ਗਾਰੀ। ਪੜ੍ਹ-ਲਿਖ ਕੇ ਵੀ ਤੋਰੀ-ਫੁਲਕੇ ਤੋਂ ਵਾਂਝੇ ਪੰਜਾਬ ਦੇ ਗੱਭਰੂ ਮਾਨਸਿਕ ਪ੍ਰੇਸ਼ਾਨੀਆਂ ਵਿੱਚੋਂ ਨਿਕਲਣ ਦਾ ਵਸੀਲਾ ਨਸ਼ਿਆਂ ਅਤੇ ਅਪਰਾਧਾਂ ਨੂੰ ਬਣਾ ਰਹੇ ਹਨ। ਇਸੇ ਦੁਖਾਂਤ ਵਿੱਚੋਂ ਹੀ ਗੈਂਗਸਟਰ ਪੈਦਾ ਹੋ ਰਹੇ ਹਨ, ਜੋ ਪੰਜਾਬ ਲਈ ਵੱਡਾ ਖ਼ਤਰਾ ਬਣ ਚੁੱਕੇ ਹਨ।
ਗੈਂਗਸਟਰਾਂ ਦੀ ਦੁਨੀਆਂ ਵਿੱਚ ਸ਼ਾਮਲ ਨੌਜਵਾਨ ਬੇਰੁਜ਼ਗਾਰੀ ਤੋਂ ਅੱਕ ਕੇ ਪਿਸਤੌਲਾਂ ਤੇ ਬੰਦੂਕਾਂ ਨਾਲ ਖ਼ੂਨੀ ਖੇਡਾਂ ਖੇਡਣ ਨੂੰ ਹੀ ਆਪਣੀ ਜ਼ਿੰਦਗੀ ਦਾ ਮਕਸਦ ਮੰਨਣ ਦਾ ਭਰਮ ਪਾਲ ਰਹੇ ਹਨ।
ਪੰਜਾਬ ਦੇ ਕੁਝ ਸਿਆਸਤਦਾਨਾਂ ਵੱਲੋਂ ਅਜਿਹੇ ਗਰੋਹਾਂ ਨੂੰ ਆਪਣੇ ਨਾਪਾਕ ਇਰਾਦਿਆਂ ਲਈ ਵਰਤਣ ਦੀ ਗ਼ਲਤੀ ਕਾਰਨ ਅੱਜ ਗੈਂਗਸਟਰ ਦੀ ਸਮੱਸਿਆ ਖੜ੍ਹੀ ਹੋਈ ਹੈ।
ਗੈਂਗਸਟਰ ਜਸਵਿੰਦਰ ਸਿੰਘ ਰੌਕੀ ਦੀ ਗੈਂਗਵਾਰ ਦੌਰਾਨ ਪਿਛਲੇ ਦਿਨੀਂ ਹੋਈ ਹੱਤਿਆ ਤੋਂ ਬਾਅਦ ਪੰਜਾਬ ਸਰਕਾਰ ਦੇ ਦਿਲ ਦੀ ਧੜਕਣ ਤੇਜ਼ ਹੋਈ ਹੈ ਅਤੇ ਪੁਲਿਸ ਨੇ ਸਪੈਸ਼ਲ ਟਾਸਕ ਫੋਰਸ ਬਣਾ ਕੇ ਗੈਂਗਸਟਰਾਂ ਦਾ ਸਫ਼ਾਇਆ ਕਰਨ ਦੀ ਮੁਹਿੰਮ ਚਲਾਈ ਹੈ। ਪੁਲਿਸ ਸ਼ਾਇਦ ਮੌਜੂਦਾ 57 ਗਰੋਹਾਂ ਦੇ 423 ਮੈਂਬਰਾਂ ਦਾ ਸਫ਼ਾਇਆ ਕਰਨ ਵਿੱਚ ਕਾਮਯਾਬ ਹੋ ਜਾਵੇ ਪਰ ਇਹ ਗਰੰਟੀ ਕੌਣ ਦੇਵੇਗਾ ਕਿ ਬੇਰੁਜ਼ਗਾਰੀ, ਡਰੱਗਜ਼ ਅਤੇ ਸਿਆਸੀ ਆਗੂਆਂ ਦੀ ਗ਼ਲਤ ਅਨਸਰਾਂ ਨੂੰ ਦਿੱਤੀ ਜਾਂਦੀ ਸ਼ੈਅ ਕਾਰਨ ਨਵੇਂ ਗੈਂਗਸਟਰ ਪੈਦਾ ਨਹੀਂ ਹੋਣਗੇ।
ਇਸ ਵੇਲੇ 57 ਗਰੋਹਾਂ ਤੇ 423 ਮੈਂਬਰਾਂ ਵਿੱਚੋਂ 180 ਜੇਲ੍ਹਾਂ ਵਿੱਚ ਬੰਦ ਹੋਣ ਦੇ ਬਾਵਜੂਦ ਬਾਹਰ ਅਪਰਾਧਿਕ ਗਤੀਵਿਧੀਆਂ ਚਲਾ ਰਹੇ ਹਨ। ਜ਼ਮਾਨਤਾਂ ‘ਤੇ ਬਾਹਰ ਆਏ ਅਜਿਹੇ ਗਰੋਹਾਂ ਦੇ 101 ਮੈਂਬਰ ਵੀ ਪੁਲਿਸ ਦੇ ਕਾਬੂ ਨਹੀਂ ਆ ਰਹੇ।
ਇਨ੍ਹਾਂ ਤੋਂ ਇਲਾਵਾ 243 ਮੈਂਬਰ ਆਪਹੁਦਰੀਆਂ ਕਰਕੇ ਪੰਜਾਬ ਵਿੱਚ ਦਹਿਸ਼ਤ ਦਾ ਮਾਹੌਲ ਪੈਦਾ ਕਰ ਰਹੇ ਹਨ।
ਇਕੱਲੇ ਅੰਮ੍ਰਿਤਸਰ ਜ਼ਿਲ੍ਹੇ ਵਿੱਚ ਹੀ 7 ਖ਼ਤਰਨਾਕ ਗਰੋਹਾਂ ਦੇ 103 ਮੈਂਬਰ ਸਰਗਰਮ ਹਨ। ਇਸੇ ਤਰ੍ਹਾਂ ਖੰਨਾ ਵਿੱਚ 12 ਗਰੋਹਾਂ ਦੇ 68 ਮੈਂਬਰ ਦੇਸੀ ਅਤੇ ਵਿਦੇਸ਼ੀ ਪਿਸਤੌਲਾਂ ਨਾਲ ਲੈਸ ਨਿੱਤ ਕਾਰਵਾਈਆਂ ਕਰਦੇ ਹਨ।
ਪੁਲਿਸ ਰਿਕਾਰਡ ਮੁਤਾਬਕ ਪਠਾਨਕੋਟ, ਹੁਸ਼ਿਆਰਪੁਰ, ਫ਼ਤਿਹਗੜ੍ਹ ਸਾਹਿਬ, ਸੰਗਰੂਰ, ਬਰਨਾਲਾ, ਰੋਪੜ, ਨਵਾਂਸ਼ਹਿਰ, ਫਾਜ਼ਿਲਕਾ, ਮੁਕਤਸਰ, ਬਠਿੰਡਾ ਅਤੇ ਮਾਨਸਾ ਜ਼ਿਲ੍ਹੇ ਖ਼ਤਰਨਾਕ ਗਰੋਹਾਂ ਤੋਂ ਬਚੇ ਹਨ।
ਪੰਜਾਬ ਵਿੱਚ ਗੈਂਗਸਟਰਾਂ ਦੀਆਂ ਸਰਗਰਮੀਆਂ ਕਾਰਨ ਦਹਿਸ਼ਤ ਦਾ ਮਾਹੌਲ ਹੈ। ਇਹ ਗਰੋਹ ਨੌਜਵਾਨ ਪੀੜ੍ਹੀ ਵਿੱਚ ਆਪਣੇ-ਆਪ ਨੂੰ ਹੀਰੋ ਬਣਾ ਕੇ ਪੇਸ਼ ਕਰਦੇ ਹਨ ਅਤੇ ਨਵੀਂ ਪੀੜ੍ਹੀ ਨੂੰ ਆਪਣੇ ਨਾਲ ਜੋੜਨ ਦੇ ਕਈ ਤਰ੍ਹਾਂ ਦੇ ਢੰਗ-ਤਰੀਕੇ ਅਪਣਾ ਰਹੇ ਹਨ। ਬੇਰੁਜ਼ਗਾਰੀ ਜਾਂ ਪੁਲਿਸ ਤੇ ਪ੍ਰਸ਼ਾਸਨ ਦੀਆਂ
ਵਧੀਕੀਆਂ ਦਾ ਸ਼ਿਕਾਰ ਹੋ ਕੇ ਵੀ ਨੌਜਵਾਨ ਅਪਰਾਧ ਦੀ ਦੁਨੀਆ ਵਿੱਚ ਆਏ ਹਨ ਅਤੇ ਕਈ ਵੱਡਿਆਂ ਘਰਾਂ ਦੇ ਕਾਕੇ ਆਪਣੇ ਖਿੱਤੇ ਵਿੱਚ ਧਾਂਕ ਜਮਾਉਣ ਲਈ ਗੈਂਗਸਟਰ ਬਣੇ ਹਨ। ਕੁਝ ਨੌਜਵਾਨ ਅਮੀਰ ਬਣਨ ਦੇ ਵਸੀਲੇ ਪੈਦਾ ਕਰਨ ਲਈ ਵੀ ਇਸ ਖੇਡ ਵਿੱਚ ਸ਼ਾਮਲ ਹੋਏ ਹਨ।
ਜ਼ਿਲ੍ਹਾਵਾਰ ਗਰੋਹਾਂ ਦੇ ਨਾਮ
ਅੰਮ੍ਰਿਤਸਰ: ਜਗਤਾਰ ਸਿੰਘ ਉਰਫ ਬੌਕਸਰ ਗੈਂਗ, ਰਣਦੀਪ ਉਰਫ਼ ਟੋਪੀ ਗੈਂਗ, ਅਭੀਜੀਤ ਉਰਫ ਅੰਕੁਰ ਲਿਖਾਰੀ, ਸੋਨੂੰ ਕੰਗਲਾ ਤੇ ਅਮਨ ਢੋਟੀਆਂ ਗੈਂਗ
ਖੰਨਾ: ਬਲਵਿੰਦਰ, ਗੁਰਨਾਮ, ਗਗਨਦੀਪ, ਰਾਜਦੀਪ, ਕੁਲਵਿੰਦਰ, ਪਰਮਿੰਦਰ, ਸੁਖਵਿੰਦਰ, ਗੁਰਵਿੰਦਰ, ਰਾਜੂ, ਅਜੈ ਗੈਂਗ
ਪਟਿਆਲਾ: ਦਲਜੀਤ ਉਰਫ ਭਾਨਾ ਗੈਂਗ , ਅਮਿਤ ਉਰਫ ਭੂਰਾ, ਅਬਦੁਲ ਉਰਫ ਗੁੱਡੂ, ਅਰਜੁਨ, ਹਰਪ੍ਰੀਤ ਉਰਫ਼ ਮਨੂੰ ਤੇ ਗੁਰਚਰਨ ਗੈਂਗ
ਮੁਹਾਲੀ: ਗੁਰਮੇਲ, ਰਮਨਪ੍ਰੀਤ, ਗੁਰਪ੍ਰੀਤ ਉਰਫ਼ ਕਾਲਾ, ਰਾਕੇਸ਼ ਉਰਫ ਰੱਖੀ, ਬਲਜੀਤ ਉਰਫ ਭੋਲਾ, ਗੁਰਜੰਟ ਉਰਫ਼ ਭੋਲੂ, ਰਾਜਕੁਮਾਰ, ਜੀਤੂ ਤੇ ਰਣਦੀਪ ਉਰਫ਼ ਟੋਪੀ ਗੈਂਗ
ਮੋਗਾ: ਤੀਰਥ,ਮਨਦੀਪ,ਪਿੰਦਰੀ,ਕਿਰਪਾਲਾ ਤੇ ਜਸਪ੍ਰੀਤ ਉਰਫ਼ ਜੱਸਾ ਗੈਂਗ
ਕੀ ਕਹਿੰਦੇ ਨੇ ਡੀਜੀਪੀ ઠ
ਪੰਜਾਬ ਦੇ ਡੀਜੀਪੀ ਸੁਰੇਸ਼ ਅਰੋੜਾ ਨੇ ਮੰਨਿਆ ਕਿ ਗੈਂਗਵਾਰ ਪੰਜਾਬ ਲਈ ਵੱਡਾ ਖ਼ਤਰਾ ਬਣਦੇ ਜਾ ਰਹੇ ਹਨ ਅਤੇ ਉਨ੍ਹਾਂ ਨੂੰ ਨੱਥ ਪਾਉਣ ਲਈ ਆਈਜੀ ਪੱਧਰ ਦੇ ਅਧਿਕਾਰੀ ਦੀ ਅਗਵਾਈ ਹੇਠ ਸਪੈਸ਼ਲ ਟਾਸਕ ਫੋਰਸ ਬਣਾਈ ਗਈ ਹੈ। ਜਿਸ ਰਾਹੀਂ ਅਜਿਹੇ ਗਰੋਹਾਂ ਦਾ ਪੂਰੀ ਤਰ੍ਹਾਂ ਸਫ਼ਾਇਆ ਕਰ ਕੇ ਬਣਦੀਆਂ ਸਜ਼ਾਵਾਂ ਦਿਵਾਈਆਂ ਜਾਣਗੀਆਂ।
ਜੇਲ੍ਹ ਪ੍ਰਸ਼ਾਸਨ ‘ਤੇ ਗੈਂਗਸਟਰ ਪਏ ਭਾਰੂ
ਰੌਕੀ ਦੇ ਕਤਲ ਤੋਂ ਬਾਅਦ ਜੇਲ੍ਹ ਵਿੱਚ ਬੰਦ ਕੁਝ ਗੈਂਗਸਟਰਾਂ ਵੱਲੋਂ ਆਪਣੀ ਫੇਸਬੁੱਕ ‘ਤੇ ਇੱਕ-ਦੂਜੇ ਨੂੰ ਧਮਕੀਆਂ ਦੇਣ ਅਤੇ ਬਠਿੰਡੇ ਦੇ ਐਸਐਸਪੀ ਨੂੰ ਧਮਕਾਉਣ ਤੋਂ ਬਾਅਦ ਜੇਲ੍ਹ ਵਿਚਲਾ ‘ਘਾਲਾ-ਮਾਲਾ’ ਫਿਰ ਉਜਾਗਰ ਹੋ ਗਿਆ ਹੈ। ਪੁਲਿਸ ਵੱਲੋਂ ਕੀਤੀ ਤਲਾਸ਼ੀ ਦੌਰਾਨ ਵੱਡੇ ਪੱਧਰ ‘ਤੇ ਜੇਲ੍ਹਾਂ ਵਿੱਚੋਂ ਮੋਬਾਈਲ ਫੋਨ ਅਤੇ ਹੋਰ ਇਤਰਾਜ਼ਯੋਗ ਸਮੱਗਰੀ ਮਿਲਣ ਤੋਂ ਸਾਫ਼ ਹੋ ਗਿਆ ਹੈ ਕਿ ਜੇਲ੍ਹਾਂ ਅਜਿਹੇ ਅਪਰਾਧੀਆਂ ਲਈ ਗਰੋਹ ਚਲਾਉਣ ਦੇ ਸੁਰੱਖਿਅਤ ਅੱਡੇ ਬਣ ਗਈਆਂ ਹਨ। ਪੰਜਾਬ ਵਿੱਚ ਚੱਲ ਰਹੇ ਗੈਂਗਵਾਰਜ਼ ਵਿਚ ਜੈਪਾਲ ਗਰੋਹ ਵੱਲੋਂ ਜਸਵਿੰਦਰ ਰੌਕੀ ਨੂੰ ਮਾਰਿਆ ਗਿਆ ਹੈ। ਇਸੇ ਤਰ੍ਹਾਂ ਰਵੀ ਖਵਾਜਕੇ, ਸੁੱਖਾ ਕਾਹਲਵਾਂ, ਸੇਖੋਂ, ਸ਼ੇਰਾ ਖੁੱਬਣ, ਹੈਪੀ ਦਿਓੜਾ ਅਤੇ ਪ੍ਰਭਜਿੰਦਰ ਡਿੰਪੀ ਆਦਿ ਗੈਂਗਵਾਰਾਂ ਦੀ ਭੇਟ ਚੜ੍ਹ ਚੁੱਕੇ ਹਨ।
ਜ਼ਿਲ੍ਹਾਵਾਰ ਗਰੋਹਾਂ ਦੇ ਵੇਰਵੇ
ਪੁਲੀਸ ਜ਼ਿਲ੍ਹੇ ਦਾ ਨਾਮ ઠ ઠਕੁੱਲ ਗਰੋਹ  ਮੁਲਜ਼ਮ
ਅੰਮ੍ਰਿਤਸਰ ઠ ઠ ઠ ઠ ઠ ઠ    7 ઠ ઠ ઠઠ ઠ ઠ     103
ਖੰਨਾ ઠ ઠ    12    68
ਪਟਿਆਲਾ ઠ ઠ    6     34
ਮੁਹਾਲੀ     10     65
ਮੋਗਾ ઠ ઠ    5 ઠ ઠ    40

Check Also

ਕੇਜਰੀਵਾਲ ਦੀ ਗ੍ਰਿਫ਼ਤਾਰੀ ਵਿਰੁੱਧ ਦੇਸ਼-ਵਿਦੇਸ਼ਾਂ ‘ਚ ਭੁੱਖ ਹੜਤਾਲ

ਭਾਰਤ ਦੀ ਆਜ਼ਾਦੀ ਅਤੇ ਸੰਵਿਧਾਨ ਖ਼ਤਰੇ ‘ਚ : ਮੁੱਖ ਮੰਤਰੀ ਭਗਵੰਤ ਮਾਨ ਚੰਡੀਗੜ੍ਹ : ਪੰਜਾਬ …