-0.1 C
Toronto
Sunday, February 15, 2026
spot_img
Homeਹਫ਼ਤਾਵਾਰੀ ਫੇਰੀਟੋਰਾਂਟੋ ਵਿਚ ਪਹਿਲੀ ਵਾਰ 61 ਮਿਲੀਅਨ ਡਾਲਰ ਦੇ ਨਸ਼ੇ ਬਰਾਮਦ

ਟੋਰਾਂਟੋ ਵਿਚ ਪਹਿਲੀ ਵਾਰ 61 ਮਿਲੀਅਨ ਡਾਲਰ ਦੇ ਨਸ਼ੇ ਬਰਾਮਦ

ਮੁਲਜ਼ਮਾਂ ‘ਚ 9 ਪੰਜਾਬੀ ਵਿਅਕਤੀ ਵੀ ਸ਼ਾਮਲ
ਚੰਡੀਗੜ੍ਹ/ਬਿਊਰੋ ਨਿਊਜ਼ : ਟੋਰਾਂਟੋ ਪੁਲਿਸ ਨੇ ਅੰਤਰਰਾਸ਼ਟਰੀ ਨਸ਼ਾ ਤਸਕਰੀ ਦੇ ਵੱਡੇ ਰੈਕੇਟ ਦਾ ਪਰਦਾਫਾਸ਼ ਕਰਦਿਆਂ 20 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ, ਜਿਨ੍ਹਾਂ ਵਿੱਚ 9 ਪੰਜਾਬੀ ਮੂਲ ਦੇ ਵਿਅਕਤੀ ਹਨ। ਪੁਲਿਸ ਨੇ ਵਿਸ਼ੇਸ਼ ਅਪਰੇਸ਼ਨ ਤਹਿਤ ਕਾਰਵਾਈ ਕਰਕੇ ਟ੍ਰੇਲਰਾਂ ਰਾਹੀਂ ਮੈਕਸੀਕੋ ਰਸਤੇ ਕੈਲੀਫੋਰਨੀਆ ਤੋਂ ਕੈਨੇਡਾ ਲਿਜਾਈ ਜਾ ਰਹੀ 1000 ਕਿੱਲੋ ਤੋਂ ਵੱਧ ਕੋਕੀਨ, ਕ੍ਰਿਸਟਲ ਮੈਥ ਅਤੇ ਚਰਸ ਜ਼ਬਤ ਕੀਤੀ ਹੈ। ਟੋਰਾਂਟੋ ਪੁਲਿਸ ਮੁਤਾਬਕ ਬਰਾਮਦਗੀ ਵਿੱਚ 444 ਕਿਲੋਗ੍ਰਾਮ ਕੋਕੀਨ, 182 ਕਿਲੋ ਕ੍ਰਿਸਟਲ ਮੈਥ, 427 ਕਿਲੋ ਚਰਸ, 300 ਆਕਸੀਕੋਡਨ ਗੋਲੀਆਂ, 966,020 ਡਾਲਰ ਕੈਨੇਡੀਅਨ ਕਰੰਸੀ, 21 ਵਾਹਨ, 5 ਟਰੈਕਟਰ ਟ੍ਰੇਲਰ ਅਤੇ ਇੱਕ ਹਥਿਆਰ ਸ਼ਾਮਲ ਹਨ। ਟੋਰਾਂਟੋ ਪੁਲਿਸ ਨੇ ਕਿਹਾ, ‘ਜ਼ਬਤ ਕੀਤੇ ਨਸ਼ੇ ਦੀ ਕੀਮਤ 61 ਮਿਲੀਅਨ ਡਾਲਰ ਤੋਂ ਵੱਧ ਹੈ ਅਤੇ ਇਹ ਉਨ੍ਹਾਂ ਦੇ ਇਤਿਹਾਸ ਵਿਚ ਸਭ ਤੋਂ ਵੱਡੀ ਨਸ਼ਾ ਬਰਾਮਦਗੀ ਹੈ। ਮੁਲਜ਼ਮਾਂ ਵਿੱਚ ਨੌਂ ਪੰਜਾਬੀ ਮੂਲ ਵਿਅਕਤੀਆਂ ਵਿਚੋਂ ਬਰੈਂਪਟਨ ਦਾ 37 ਸਾਲਾ ਗੁਰਬਖਸ਼ ਸਿੰਘ ਗਰੇਵਾਲ, ਕੈਲੇਡਨ ਦਾ 25 ਸਾਲਾ ਅਮਰਬੀਰ ਸਿੰਘ ਸਰਕਾਰੀਆ, ਕੈਲੇਡਨ ਦਾ 46 ਸਾਲਾ ਹਰਬਲਜੀਤ ਸਿੰਘ ਤੂਰ, ਕੈਲੇਡਨ ਦੀ ਹਰਵਿੰਦਰ ਭੁੱਲਰ 43, ਕਿਚਨਰ ਦਾ ਸਾਰਜੰਟ ਸਿੰਘ ਧਾਲੀਵਾਲ 37, ਗੁਰਵੀਰ ਧਾਲੀਵਾਲ 26, ਗੁਰਮਨਪ੍ਰੀਤ ਗਰੇਵਾਲ 26, ਬਰੈਂਪਟਨ ਦਾ ਸੁਖਵੰਤ ਬਰਾੜ 37 ਤੇ ਪਰਮਿੰਦਰ ਗਿੱਲ ਸ਼ਾਮਲ ਹਨ। ਮੁਲਜ਼ਮਾਂ ਵਿਚੋਂ ਦੋ ਅਜੇ ਤੱਕ ਫਰਾਰ ਹਨ।
ਪੁਲਿਸ ਮੁਤਾਬਕ ਇਹ ਨਸ਼ਾ ਐਨੀ ਬਾਖੂਬੀ ਨਾਲ ਵਾਹਨਾਂ ਵਿੱਚ ਲੁਕਾਇਆ ਹੋਇਆ ਸੀ ਕਿ ਐਕਸਰੇਅ ਮਸ਼ੀਨਾਂ ਵੀ ਇਨ੍ਹਾਂ ਨੂੰ ਫੜ ਨਹੀਂ ਸਕੀਆਂ। ਇਸ ਜ਼ਖ਼ੀਰੇ ਨੂੰ ਕਾਬੂ ਕਰਨ ਲਈ ਕਈ ਰਾਜਾਂ ਦੀ ਪੁਲਿਸ ਕੰਮ ਕਰ ਰਹੀ ਸੀ।

 

RELATED ARTICLES
POPULAR POSTS