ਓਟਵਾ/ਬਿਊਰੋ ਨਿਊਜ਼ : ਮਾਰਕ ਕਾਰਨੀ ਦੇ ਕੈਨੇਡਾ ਦਾ ਪ੍ਰਧਾਨ ਮੰਤਰੀ ਬਣਨ ਤੋਂ ਇੱਕ ਸਾਲ ਬਾਅਦ, ਲਿਬਰਲ ਪਾਰਟੀ ਨੂੰ ਰਿਕਾਰਡ ਸਮਰਥਨ ਮਿਲ ਰਿਹਾ ਹੈ। ਨੈਨੋਸ ਰਿਸਰਚ ਦੇ ਤਾਜ਼ਾ ਅੰਕੜਿਆਂ ਅਨੁਸਾਰ ਲਿਬਰਲ ਪਾਰਟੀ 47.6% ਸਮਰਥਨ ਨਾਲ ਅੱਗੇ ਚੱਲ ਰਹੀ ਹੈ, ਜਦਕਿ ਕੰਸਰਵੇਟਿਵ ਪਾਰਟੀ ਨੂੰ 31.1% ਸਮਰਥਨ ਹਾਸਲ ਹੋ ਰਿਹਾ ਹੈ ਅਤੇ ਐਨਡੀਪੀ 11.2% ਸਮਰਥਨ ਨਾਲ ਫਾਡੀ ਚੱਲ ਰਹੀ ਹੈ। ਪਿਛਲੀਆਂ ਚੋਣਾਂ ਤੋਂ ਪਹਿਲਾਂ ਪਇਏਰ ਪੌਲੀਏਵ ਦੀ ਅਗਵਾਈ ਹੇਠ ਕੰਸਰਵੇਟਿਵ ਪਾਰਟੀ ਅੱਗੇ ਸੀ, ਪਰ ਹੁਣ ਲਿਬਰਲ ਪਾਰਟੀ ਕਈ ਮਹੀਨਿਆਂ ਤੋਂ ਅੱਗੇ ਚੱਲ ਰਹੀ ਹੈ। ਸਰਵੇ ਵਿੱਚ ਪ੍ਰਧਾਨ ਮੰਤਰੀ ਲਈ ਵੀ ਕਾਰਨੀ ਨੂੰ 56.5% ਲੋਕਾਂ ਦੀ ਪਸੰਦ ਮਿਲੀ, ਜਦਕਿ ਪੌਲੀਏਵ 22% ‘ਤੇ ਹਨ। ਵਿਸ਼ਲੇਸ਼ਕਾਂ ਮੁਤਾਬਕ ਇਹ ਬਦਲਾਅ ਬਹੁਤ ਤੇਜ਼ ਅਤੇ ਅਚਾਨਕ ਹੈ, ਜੋ ਰਾਜਨੀਤੀ ਦੀ ਅਸਥਿਰਤਾ ਨੂੰ ਦਰਸਾਉਂਦਾ ਹੈ।

