14.1 C
Toronto
Monday, September 28, 2026
spot_img
Homeਹਫ਼ਤਾਵਾਰੀ ਫੇਰੀਟੋਰਾਂਟੋ ਵਿੱਚ ਕਿਰਾਏ ਦੀਆਂ ਕੀਮਤਾਂ ਵਿੱਚ ਦਰਜ ਕੀਤੀ ਜਾ ਰਹੀ ਹੈ ਲਗਾਤਾਰ...

ਟੋਰਾਂਟੋ ਵਿੱਚ ਕਿਰਾਏ ਦੀਆਂ ਕੀਮਤਾਂ ਵਿੱਚ ਦਰਜ ਕੀਤੀ ਜਾ ਰਹੀ ਹੈ ਲਗਾਤਾਰ ਕਮੀ

ਟੋਰਾਂਟੋ ਵਿੱਚ ਕਿਰਾਏ ਦੀਆਂ ਕੀਮਤਾਂ ਵਿੱਚ ਦਰਜ ਕੀਤੀ ਜਾ ਰਹੀ ਹੈ ਲਗਾਤਾਰ ਕਮੀਟੋਰਾਂਟੋ : ਟੋਰਾਂਟੋ ਵਿੱਚ ਘਰਾਂ ਦੇ ਕਿਰਾਏ ਵਿੱਚ ਕਮੀ ਜਾਰੀ ਹੈ। ਨਵੀਂ ਰਿਪੋਰਟ ਮੁਤਾਬਕ, ਫਰਵਰੀ ਮਹੀਨੇ ਵਿੱਚ ਔਸਤ ਕਿਰਾਇਆ 2,482 ਡਾਲਰ ਰਹਿ ਗਿਆ, ਜੋ ਪਿਛਲੇ ਸਾਲ ਦੇ ਮੁਕਾਬਲੇ 5.3 ਫੀਸਦੀ ਘੱਟ ਹੈ। ਰਿਪੋਰਟ ਅਨੁਸਾਰ, 2024 ਦੇ ਮੁਕਾਬਲੇ ਵੀ ਕਿਰਾਏ ਵਿੱਚ ਕਰੀਬ 11.7 ਫੀਸਦੀ ਦੀ ਕਮੀ ਆਈ ਹੈ। ਵੱਖ-ਵੱਖ ਕਿਸਮ ਦੇ ਘਰਾਂ ਵਿੱਚ ਵੀ ਕਮੀ ਵੇਖੀ ਗਈ ਹੈ-ਸਟੂਡੀਓ ਅਪਾਰਟਮੈਂਟ 7.9 ਫੀਸਦੀ, ਇੱਕ ਬੈੱਡਰੂਮ ਅਪਾਰਟਮੈਂਟ 6.9 ਫੀਸਦੀ ਅਤੇ ਦੋ ਬੈੱਡਰੂਮ ਅਪਾਰਟਮੈਂਟ ਵਿੱਚ 7.1 ਫੀਸਦੀ ਕਮੀ ਦਰਜ ਕੀਤੀ ਗਈ ਹੈ। ਮਾਹਿਰਾਂ ਦਾ ਕਹਿਣਾ ਹੈ ਕਿ ਕੈਨੇਡਾ ਦੀ ਰੈਂਟਲ ਮਾਰਕਿਟ ਵਿੱਚ ਇਹ ਵੱਡੀ ਕਮੀ ਹੈ ਅਤੇ ਨੇੜ ਭਵਿੱਖ ਵਿੱਚ ਕੀਮਤਾਂ ਵਿੱਚ ਵੱਡਾ ਵਾਧਾ ਹੋਣਾ ਮੁਸ਼ਕਲ ਲੱਗਦਾ ਹੈ।

RELATED ARTICLES
POPULAR POSTS