0.4 C
Toronto
Friday, March 27, 2026
spot_img
Homeਹਫ਼ਤਾਵਾਰੀ ਫੇਰੀਪਾਕਿਸਤਾਨ ਦੁਨੀਆ ਦਾ ਸਭ ਤੋਂ ਪ੍ਰਦੂਸ਼ਿਤ ਦੇਸ਼

ਪਾਕਿਸਤਾਨ ਦੁਨੀਆ ਦਾ ਸਭ ਤੋਂ ਪ੍ਰਦੂਸ਼ਿਤ ਦੇਸ਼

ਨੁਕਸਾਨਦੇਹ ਕਣਾਂ ਦੀ ਮਾਤਰਾ ਤੈਅ ਮਾਪਦੰਡਾਂ ਨਾਲੋਂ 13 ਗੁਣਾ ਜ਼ਿਆਦਾ
ਸਿੰਗਾਪੁਰ/ਬਿਊਰੋ ਨਿਊਜ਼ : ਪਾਕਿਸਤਾਨ ਨੂੰ 2025 ਵਿੱਚ ਸੰਸਾਰ ਦਾ ਸਭ ਤੋਂ ਵੱਧ ਪ੍ਰਦੂਸ਼ਿਤ ਦੇਸ਼ ਕਰਾਰ ਦਿੱਤਾ ਗਿਆ ਹੈ। ਇੱਥੇ ਪੀ ਐੱਮ 2.5 ਦੇ ਨੁਕਸਾਨਦੇਹ ਕਣਾਂ ਦੀ ਮਾਤਰਾ ਵਿਸ਼ਵ ਸਿਹਤ ਸੰਸਥਾ (ਡਬਲਿਊ ਐੱਚ ਓ) ਦੇ ਤੈਅ ਮਾਪਦੰਡਾਂ ਨਾਲੋਂ 13 ਗੁਣਾ ਜ਼ਿਆਦਾ ਦਰਜ ਕੀਤੀ ਗਈ ਹੈ। ਸਵਿਸ ਏਅਰ ਕੁਆਲਿਟੀ ਮੌਨੀਟਰਿੰਗ ਫਰਮ ਆਈਕਿਊ ਏਅਰ ਨੇ ਆਪਣੀ ਸਾਲਾਨਾ ਰਿਪੋਰਟ ਵਿੱਚ ਦੱਸਿਆ ਹੈ ਕਿ ਪਿਛਲੇ ਸਾਲ ਸਿਰਫ 13 ਦੇਸ਼ ਅਤੇ ਖੇਤਰ ਹੀ ਡਬਲਿਊ ਐੱਚ ਓ ਦੇ ਮਿਆਰ (5 ਮਾਈਕ੍ਰੋਗ੍ਰਾਮ ਪ੍ਰਤੀ ਘਣ ਮੀਟਰ ਤੋਂ ਘੱਟ) ਨੂੰ ਪੂਰਾ ਕਰ ਸਕੇ ਹਨ, ਜੋ ਕਿ 2024 ਵਿੱਚ ਸਿਰਫ ਸੱਤ ਸਨ।
ਰਿਪੋਰਟ ਮੁਤਾਬਕ ਨਿਗਰਾਨੀ ਹੇਠਲੇ ਕੁੱਲ 143 ਗਏ ਮੁਲਕਾਂ ਅਤੇ ਖੇਤਰਾਂ ਵਿੱਚੋਂ 130 ਦੇਸ਼ ਡਬਲਿਊ ਐੱਚ ਓ ਦੇ ਦਿਸ਼ਾ-ਨਿਰਦੇਸ਼ਾਂ ‘ਤੇ ਖਰੇ ਨਹੀਂ ਉਤਰੇ। ਸਭ ਤੋਂ ਪ੍ਰਦੂਸ਼ਿਤ ਦੇਸ਼ਾਂ ਦੀ ਸੂਚੀ ਵਿੱਚ ਬੰਗਲਾਦੇਸ਼ ਦੂਜੇ ਅਤੇ ਤਾਜਿਕਿਸਤਾਨ ਤੀਜੇ ਨੰਬਰ ‘ਤੇ ਰਿਹਾ। ਚਾਡ ਜੋ 2024 ਵਿੱਚ ਸਭ ਤੋਂ ਪ੍ਰਦੂਸ਼ਿਤ ਦੇਸ਼ ਸੀ, 2025 ਵਿੱਚ ਚੌਥੇ ਨੰਬਰ ‘ਤੇ ਆ ਗਿਆ; ਹਾਲਾਂਕਿ ਮਾਹਿਰਾਂ ਦਾ ਮੰਨਣਾ ਹੈ ਕਿ ਇਹ ਸੁਧਾਰ ਪ੍ਰਦੂਸ਼ਣ ਘਟਣ ਕਾਰਨ ਨਹੀਂ, ਸਗੋਂ ਡੇਟਾ ਦੀ ਘਾਟ ਕਾਰਨ ਹੋ ਸਕਦਾ ਹੈ। ਪਿਛਲੇ ਮਾਰਚ ਵਿੱਚ ਅਮਰੀਕਾ ਨੇ ਬਜਟ ਦੀ ਘਾਟ ਦਾ ਹਵਾਲਾ ਦਿੰਦਿਆਂ ਹੋਏ ਆਪਣੇ ਦੂਤਘਰਾਂ ਤੋਂ ਇਕੱਤਰ ਕੀਤੇ ਜਾਣ ਵਾਲੇ ਵਿਸ਼ਵਵਿਆਪੀ ਪ੍ਰਦੂਸ਼ਣ ਡੇਟਾ ਪ੍ਰੋਗਰਾਮ ਨੂੰ ਬੰਦ ਕਰ ਦਿੱਤਾ ਸੀ। ਰਿਪੋਰਟ ਦੀ ਮੁੱਖ ਲੇਖਕਾ ਕ੍ਰਿਸਟੀ ਚੈਸਟਰ ਸ਼ਰੋਡਰ ਨੇ ਕਿਹਾ ਕਿ ਮਾਰਚ ਵਿੱਚ ਡੇਟਾ ਗੁੰਮ ਹੋਣ ਕਾਰਨ ਅਜਿਹਾ ਲੱਗਿਆ ਕਿ ਚਾਡ ਵਿੱਚ ਪ੍ਰਦੂਸ਼ਣ ਘਟਿਆ ਹੈ, ਪਰ ਅਸਲ ਵਿੱਚ ਸੱਚਾਈ ਦਾ ਪਤਾ ਨਹੀਂ ਲਗਾਇਆ ਜਾ ਸਕਦਾ।
ਭਾਰਤ 6ਵਾਂ ਸਭ ਤੋਂ ਪ੍ਰਦੂਸ਼ਿਤ ਦੇਸ਼
ਨਵੀਂ ਦਿੱਲੀ : ਵਰਲਡ ਏਅਰ ਕੁਆਲਿਟੀ ਰਿਪੋਰਟ 2025 ਅਨੁਸਾਰ, ਹਵਾ ਪ੍ਰਦੂਸ਼ਣ (ਪੀ ਐੱਮ 2.5) ਦੇ ਮਾਮਲੇ ਵਿੱਚ ਭਾਰਤ ਦੁਨੀਆ ਦਾ ਛੇਵਾਂ ਸਭ ਤੋਂ ਪ੍ਰਦੂਸ਼ਿਤ ਦੇਸ਼ ਮੰਨਿਆ ਗਿਆ ਹੈ। ਉੱਤਰ ਪ੍ਰਦੇਸ਼ ਦਾ ਲੋਣੀ ਕਸਬਾ ਪੂਰੀ ਦੁਨੀਆ ਵਿੱਚ ਸਭ ਤੋਂ ਪ੍ਰਦੂਸ਼ਿਤ ਰਿਹਾ ਹੈ, ਦਿੱਲੀ ਚੌਥੇ ਨੰਬਰ ‘ਤੇ ਹੈ। ਯੂਪੀ ਦੇ ਗਾਜ਼ੀਆਬਾਦ ਜ਼ਿਲ੍ਹਾ ਵਿੱਚ ਪੈਂਦਾ ਕਸਬਾ ਲੋਣੀ ਦਿੱਲੀ ਦੀ ਹੱਦ ਨਾਲ ਲੱਗਦਾ ਹੈ ਤੇ ਦਿੱਲੀ ਐੱਨ ਸੀ ਆਰ ਦਾ ਹਿੰਸਾ ਹੈ। ਦੁਨੀਆ ਦੇ ਸਭ ਤੋਂ ਪ੍ਰਦੂਸ਼ਿਤ ਦੇਸ਼ਾਂ ਵਿੱਚ ਪਾਕਿਸਤਾਨ, ਬੰਗਲਾਦੇਸ਼, ਤਾਜਿਕਿਸਤਾਨ, ਚਾਡ ਅਤੇ ਕਾਂਗੋ ਤੋਂ ਬਾਅਦ ਛੇਵਾਂ ਨੰਬਰ ਭਾਰਤ ਦਾ ਹੈ। ਦੁਨੀਆ ਦੇ 10 ਸਭ ਤੋਂ ਪ੍ਰਦੂਸ਼ਿਤ ਸ਼ਹਿਰਾਂ ਵਿੱਚੋਂ ਪੰਜ ਭਾਰਤ ਦੇ ਹਨ, ਜਿਨ੍ਹਾਂ ਵਿੱਚ ਲੋਣੀ, ਬਰਨੀਹਾਟ, ਦਿੱਲੀ, ਗਾਜ਼ੀਆਬਾਦ ਤੇ ਉਲਾ ਸ਼ਾਮਲ ਹਨ। 25 ਸਭ ਤੋਂ ਪ੍ਰਦੂਸ਼ਿਤ ਸਾਰੇ ਸ਼ਹਿਰ ਭਾਰਤ, ਪਾਕਿਸਤਾਨ ਅਤੇ ਚੀਨ ਵਿੱਚ ਹਨ।

RELATED ARTICLES
POPULAR POSTS