8 C
Toronto
Monday, May 11, 2026
spot_img
Homeਕੈਨੇਡਾਕੈਨੇਡਾ ਦੀ ਵਧ ਰਹੀ ਸੁਰੱਖਿਆ ਸਮਰੱਥਾ ਨੂੰ ਉਜਾਗਰ ਕਰਨ ਲਈ ਰਾਸ਼ਟਰੀ ਰੱਖਿਆ...

ਕੈਨੇਡਾ ਦੀ ਵਧ ਰਹੀ ਸੁਰੱਖਿਆ ਸਮਰੱਥਾ ਨੂੰ ਉਜਾਗਰ ਕਰਨ ਲਈ ਰਾਸ਼ਟਰੀ ਰੱਖਿਆ ਮੰਤਰੀ ਨੇ ਬਰੈਂਪਟਨ ਸਥਿਤ ‘ਰੌਸ਼ੇਲ ਫੈਸਿਲਟੀ’ ਦਾ ਦੌਰਾ ਕੀਤਾ : ਸੋਨੀਆ ਸਿੱਧੂ

ਬਰੈਂਪਟਨ/ਬਿਊਰੋ ਨਿਊਜ਼ : ਰੱਖਿਆ ਮੰਤਰੀ ਮਾਣਯੋਗ ਡੇਵਿਡ ਮੈਕਗਿੰਟੀ ਵੱਲੋਂ ਬੀਤੇ ਦਿਨੀਂ ਇੱਥੇ ਐਡਵਾਂਸਡ ਮੈਨੂਫ਼ੈਕਚਰਿੰਗ ਕੰਪਨੀ ‘ਰੌਸ਼ੇਲ ਫੈਸਿਲਿਟੀ’ ਦਾ ਦੌਰਾ ਕੀਤਾ ਗਿਆ। ਇਸ ਮੌਕੇ ਵੱਲੋਂ ਬਰੈਂਪਟਨ ਦੇ ਪਾਰਲੀਮੈਂਟ ਮੈਂਬਰ ਉਨ੍ਹਾਂ ਦੇ ਨਾਲ ਮੌਜੂਦ ਸਨ। ਇਸ ਕੰਪਨੀ ਵੱਲੋਂ ਇੱਥੇ ਕੈਨੇਡਾ ਦੇ ਫ਼ੌਜੀ ਸੁਰੱਖਿਆ ਵਾਹਨਾਂ ਦਾ ਨਿਰਮਾਣ ਕੀਤਾ ਜਾਂਦਾ ਹੈ ਅਤੇ ਕੈਨੇਡਾ ਦੀ ਸੁਰੱਖਿਆ ਸਮਰੱਥਾ ਨੂੰ ਹੋਰ ਵਧਾਉਣ ਲਈ ਇਸਦੇ ਵੱਲੋਂ ਲੋੜੀਂਦਾ ਸਾਜ਼ੋ-ਸਮਾਨ ਤਿਆਰ ਕਰਨ ਅਤੇ ਖੋਜ ਦੇ ਖੇਤਰ ਵਿੱਚ ਇਸ ਸ਼ਹਿਰ ਨੂੰ ਅਗਵਾਈ ਕਰਨ ਦਾ ਮਾਣ ਹਾਸਲ ਹੈ।
ਇਸ ਦੌਰੇ ਦੌਰਾਨ ਮਾਣਯੋਗ ਮੰਤਰੀ ਮੈਕਗਿੰਟੀ ਅਤੇ ਸੰਸਦ ਮੈਂਬਰ ਨੇ ਕੰਪਨੀ ਦੀਆਂ ਵੱਖ-ਵੱਖ ਪ੍ਰੋਡਕਸ਼ਨ ਲਾਈਨਾਂ ਦਾ ਜਾਇਜ਼ਾ ਲਿਆ ਅਤੇ ਇੰਜੀਨੀਅਰਾਂ, ਟੈਕਨੀਸ਼ਨਾਂ ਅਤੇ ਉੱਚ ਅਧਿਕਾਰੀਆਂ ਨਾਲ ਮੁਲਾਕਾਤ ਕੀਤੀ। ਗੱਲਬਾਤ ਦੌਰਾਨ ਉਨ੍ਹਾਂ ਨੇ ਇੱਥੇ ਤਿਆਰ ਕੀਤੀਆਂ ਜਾ ਰਹੀਆਂ ਬਖ਼ਤਰਬੰਦ ਗੱਡੀਆਂ ਰਾਹੀਂ ਕੈਨੇਡਾ ਵੱਲੋਂ ਵਿਸ਼ਵ ਪੱਧਰ ‘ਤੇ ਰੱਖਿਆ ਮਜ਼ਬੂਤੀ ਵਿੱਚ ਪਾਏ ਜਾ ਰਹੇ ਯੋਗਦਾਨ ਅਤੇ ਭਾਈਵਾਲ ਦੇਸ਼ਾਂ ਦੀ ਸਹਾਇਤਾ ਬਾਰੇ ਵਿਚਾਰ-ਚਰਚਾ ਕੀਤੀ।
ਬਰੈਂਪਟਨ ਸਾਊਥ ਤੋਂ ਮੈਂਬਰ ਪਾਰਲੀਮੈਂਟ ਸੋਨੀਆ ਨੇ ਇਸ ਦੌਰਾਨ ਕਿਹਾ, ”ਬਰੈਂਪਟਨ ਕੈਨੇਡਾ ਦੀ ਸੁਰੱਖਿਆ ਦੇ ਖੇਤਰ ਵਿੱਚ ਆਪਣੀ ਮਹੱਤਵਪੂਰਨ ਭੂਮਿਕਾ ਨਿਭਾਅ ਰਿਹਾ ਹੈ। ‘ਰੌਸ਼ੇਲ’ ਵੱਲੋਂ ਕੀਤਾ ਜਾ ਰਿਹਾ ਇਹ ਅਤਿ-ਆਧੁਨਿਕ ਕੰਮ ਨਾ ਕੇਵਲ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਜ਼ਰੂਰਤਾਂ ਹੀ ਪੂਰਾ ਕਰਦਾ ਹੈ, ਸਗੋ ਇਸ ਦੇ ਨਾਲ ਹੀ ਇਹ ਇੱਥੇ ਵਧੀਆ ਨੌਕਰੀਆਂ ਵੀ ਪੈਦਾ ਕਰ ਰਿਹਾ ਹੈ, ਦੇਸ਼ ਦੇ ਅਰਥਚਾਰੇ ਵਿੱਚ ਵਾਧਾ ਕਰ ਰਿਹਾ ਹੈ ਅਤੇ ਕਮਿਊਨਿਟੀਆਂ ਨੂੰ ਤਕਨੀਕੀ ਜਾਣਕਾਰੀ ਬਾਰੇ ਸਾਰਥਿਕ ਸੁਨੇਹਾ ਦੇ ਰਿਹਾ ਹੈ।” ਜ਼ਿਕਰਯੋਗ ਹੈ ਕਿ ‘ਰੌਸ਼ੇਲ’ ਬੜੀ ਤੇਜ਼ੀ ਨਾਲ ਕੈਨੇਡਾ ਦੇ ਅਗਾਂਹ-ਵਧੂ ਉਦਯੋਗ ਵਜੋਂ ਕੈਨੇਡਾ ਦੀ ਰੱਖਿਆ ਦੀ ਸਪਲਾਈ-ਚੇਨ ਵਿੱਚ ਅਹਿਮ ਹਿੱਸਾ ਪਾ ਰਿਹਾ ਹੈ। ਇਸਦੇ ਵੱਲੋਂ ਤਿਆਰ ਕੀਤੀਆਂ ਜਾ ਰਹੀਆਂ ਅਤਿ-ਆਧੁਨਿਕ ਬਖ਼ਤਰਬੰਦ-ਗੱਡੀਆਂ ਕੈਨੇਡਾ ਅਤੇ ਇਸ ਦੇ ਭਾਈਵਾਲਾਂ ਵੱਲੋਂ ਵਰਤੋਂ ਵਿੱਚ ਲਿਆਂਦੀਆਂ ਜਾ ਰਹੀਆਂ ਹਨ, ਕੈਨੇਡਾ ਦੀ ਵਿਸ਼ਵ ਪੱਥਰੀ ਸਥਿਰਤਾ ਦੀ ਵਚਨਬੱਧਤਾ ਨੂੰ ਨਿਭਾਅ ਰਹੀਆਂ ਹਨ ਅਤੇ ਇਹ ਸਰਹੱਦਾਂ ਉੱਪਰ ਸੁਰੱਖਿਆ ਲਈ ਤਾਇਨਾਤ ਹਨ। ਦੇਸ਼ ਵਿੱਚ ਅੰਦਰੂਨੀ ਸੁਰੱਖਿਆ ਉਤਪਾਦ ‘ਤੇ ਜ਼ੋਰ ਦਿੰਦਿਆਂ ਮਾਣਯੋਗ ਮੰਤਰੀ ਮੈਕਗਿੰਟੀ ਨੇ ਮੀਟਿੰਗ ਵਿੱਚ ਕਿਹਾ ਕਿ ਰੌਸ਼ੇਲ ਵਰਗੀਆਂ ਕੰਪਨੀਆਂ ਦੇਸ਼ ਦੀ ਮਜ਼ਬੂਤੀ, ਚਤੁਰਾਈ, ਸਿਆਣਪ ਅਤੇ ਕੈਨੇਡਾ ਦੇ ਉਤਪਾਦਨ ਉਦਯੋਗ ਦੀ ਸਮਰੱਥਾ ਨੂੰ ਦਰਸਾਉਂਦੀਆਂ ਹਨ। ਕੰਪਨੀ ਦਾ ਇਹ ਕੰਮ ਭਾਈਵਾਲਾਂ ਨੂੰ ਭਲੀ-ਭਾਂਤ ਦੱਸ ਰਿਹਾ ਹੈ ਕਿ ਕੈਨੇਡਾ ਆਪਣੇ ਘਰ ਵਿੱਚ ਆਪਣੇ ਲਚਕੀਲੇ ਅਤੇ ਮੁਕਾਬਲੇਬਾਜ਼ੀ ਵਾਲੇ ਅਰਥਚਾਰੇ ਨੂੰ ਮਜ਼ਬੂਤ ਕਰ ਸਕਦਾ ਹੈ।
ਰੱਖਿਆ ਮੰਤਰੀ ਮੈਕਗਿੰਟੀ ਦਾ ਇਹ ਦੌਰਾ ਬਰੈਂਪਟਨ ਦੇ ਇੱਕ ਅਗਾਂਹ-ਵਧੂ ਮੁੱਖ ਉਤਪਾਦ ਤੇ ਖੋਜ ਕੇਂਦਰ ਅਤੇ ਵਰਕਰਾਂ ਦੀ ਤਕਨੀਕੀ ਮੁਹਾਰਤ ਨੂੰ ਦਰਸਾਉਂਦਾ ਹੈ। ਫ਼ੈੱਡਰਲ ਸਰਕਾਰ ਦੇ ਪੂੰਜੀ-ਨਿਵੇਸ਼ ਅਤੇ ਮਜ਼ਬੂਤ ਸਥਾਨਕ ਭਾਈਵਾਲੀ ਨਾਲ ਬਰੈਂਪਟਨ ਕੈਨੇਡਾ ਦੇ ਅਰਥਚਾਰੇ ਅਤੇ ਕੌਮੀ ਸੁਰੱਖਿਆ ਵਿੱਚ ਲਗਾਤਾਰ ਆਪਣਾ ਸ਼ਾਨਦਾਰ ਯੋਗਦਾਨ ਪਾ ਰਿਹਾ ਹੈ।

 

RELATED ARTICLES
POPULAR POSTS