23.7 C
Toronto
Tuesday, September 16, 2025
spot_img
Homeਕੈਨੇਡਾਅਮਰ ਕਰਮਾ ਵੱਲੋਂ ਅੰਗ ਦਾਨ ਪ੍ਰਤੀ ਜਾਗਰੂਕਤਾ ਸਮਾਗਮ ਕਰਵਾਇਆ

ਅਮਰ ਕਰਮਾ ਵੱਲੋਂ ਅੰਗ ਦਾਨ ਪ੍ਰਤੀ ਜਾਗਰੂਕਤਾ ਸਮਾਗਮ ਕਰਵਾਇਆ

ਟੋਰਾਂਟੋ/ਹਰਜੀਤ ਸਿੰਘ ਬਾਜਵਾ : ਨੌਜਵਾਨ ਸਮਾਜ ਸੇਵਕਾ ਲਵੀਨ ਗਿੱਲ ਦੀ ਅਗਵਾਈ ਵਿੱਚ ਪਿਛਲੇ ਲੱਗਭੱਗ ਡੇਢ ਦਹਾਕੇ ਤੋਂ ਵੀ ਵੱਧ ਸਮੇਂ ਤੋਂ ਅੰਗ ਦਾਨ ਕਰਨ ਪ੍ਰਤੀ ਲੋਕਾਂ ਨੂੰ ਜਾਗਰੂਕ ਕਰਨ ਵਾਲੀ ਸੰਸਥਾ ਅਮਰ ਕਰਮਾ ਵੱਲੋਂ ਆਪਣਾ ਸਲਾਨਾ 13ਵਾਂ ਗਿਵ ਏ ਹਾਰਟ ਸਮਾਗਮ ਬੀਤੇ ਦਿਨੀ ਬਰੈਂਪਟਨ ਦੇ ਸਪਰੈਂਜ਼ਾ ਬੈਕੁੰਟ ਹਾਲ ਵਿੱਚ ਕਰਵਾਇਆ ਗਿਆ। ਜਿਸ ਵਿੱਚ ਜਿੱਥੇ ਵੱਡੀ ਗਿਣਤੀ ਵਿੱਚ ਸਮਾਜਿਕ ਖੇਤਰਾਂ ਵਿੱਚ ਕੰਮ ਕਰਨ ਵਾਲੇ ਵਿਅਕਤੀ ਸ਼ਾਮਲ ਹੋਏ, ਉੱਥੇ ਹੀ ਟੋਰਾਂਟੋ ਅਤੇ ਆਸਪਾਸ ਦੇ ਖੇਤਰਾਂ ਨਾਲ ਸਬੰਧਤ ਵੱਖ-ਵੱਖ ਪਾਰਟੀਆਂ ਦੇ ਆਗੂਆਂ ਨੇ ਵੀ ਇਸ ਸਮਾਗਮ ਵਿੱਚ ਹਿੱਸਾ ਲਿਆ।
ਵੱਖ-ਵੱਖ ਸਰਕਾਰੀ ਵਿਭਾਗਾਂ ਦੇ ਅਧਿਕਾਰੀ ਵੀ ਇਸ ਸਮਾਜਿਕ ਸਮਾਗਮ ਵਿੱਚ ਪ੍ਰਬੰਧਕਾਂ ਅਤੇ ਵਲੰਟੀਰਅਜ਼ ਦੀ ਹੌਸਲਾ ਅਫਜ਼ਾਈ ਕਰਨ ਲਈ ਪਹੁੰਚੇ ਹੋਏ ਸਨ। ਇਸ ਮੌਕੇ ਮਹਿਮਾਨਾਂ ਲਈ ਰਾਤ ਦੇ ਖਾਣੇ ਦਾ ਵੀ ਪ੍ਰਬੰਧ ਕੀਤਾ ਹੋਇਆ ਸੀ ਅਤੇ ਮਨੋਰੰਜਨ ਲਈ ਗੀਤ-ਸੰਗੀਤ ਅਤੇ ਵੱਖ-ਵੱਖ ਭਾਈਚਾਰਿਆਂ ਦੇ ਨਾਚ ਵੀ ਵੇਖਣ ਨੂੰ ਮਿਲੇ ਜਦੋਂ ਕਿ ਛੋਟੇ ਬੱਚਿਆਂ ਤੋਂ ਲੈ ਕੇ ਹਰ ਉਮਰ/ਵਰਗ ਦੇ ਅੰਗ ਦਾਨ ਕਰਨ ਪ੍ਰਤੀ ਲੋਕਾਂ ਨੂੰ ਜਾਗਰੂਕ ਅਤੇ ਉਤਸ਼ਾਹਿਤ ਕਰਨ ਵਾਲੇ ਲੋਕਾਂ ਵੱਲੋਂ ਇਸ ਸਬੰਧੀ ਭਾਸ਼ਨ ਵੀ ਦਿੱਤੇ ਗਏ। ਸੰਸਥਾ ਦੀ ਫਾਊਂਡਰ ਲਵੀਨ ਗਿੱਲ, ਮੈਂਡੀ ਗਿੱਲ, ਕੁਲਵਿੰਦਰ ਸਿੰਘ ਸੈਣੀ, ਗੁਰੂ ਪਾਬਲਾ, ਡਾ. ਅਮਨ ਤੱਗੜ, ਵਕੀਲ ਵਿਪਨ ਸਿੰਘ ਮਰੋਕ , ਸੁਰਜੀਤ ਕੌਰ ਅਤੇ ਰਮਨ ਦੁਆ ਦੇ ਯਤਨਾਂ ਸਦਕਾ ਹੋਏ ਇਸ ਸਮਾਗਮ ਦੌਰਾਨ ਜਿੱਥੇ ਅੰਗ ਦਾਨ ਕਰਨ ਪ੍ਰਤੀ ਲੋਕਾਂ ਨੂੰ ਸਮਝਾਇਆ ਗਿਆ ਉੱਥੇ ਹੀ ਲਵੀਨ ਕੌਰ ਗਿੱਲ ਨੇ ਆਖਿਆ ਕਿ ਮੌਤ ਤੋਂ ਬਾਅਦ ਮਨੁੱਖ ਦਾ ਸਰੀਰ ਮਿੱਟੀ/ਸੁਆਹ ਹੋ ਜਾਂਦਾ ਹੈ। ਪਰ ਜੇਕਰ ਮੌਤ ਤੋਂ ਬਾਅਦ ਮਨੁੱਖ ਦੇ ਅੰਗ ਕਿਸੇ ਜ਼ਰੂਰਤ ਮੰਦ ਜਾਂ ਕਿਸੇ ਅੰਗਹੀਣ ਵਿਅਕਤੀ ਦੇ ਕੰਮ ਆ ਸਕਣ ਤਾਂ ਇਸ ਤੋਂ ਵੱਧ ਮਨੁੱਖਤਾ ਦੀ ਕੀ ਸੇਵਾ ਹੋ ਸਕਦੀ ਹੈ।
ਸਮਾਗਮ ਦੌਰਾਨ ਹੋਰ ਬੱਚਿਆਂ ਸਮੇਤ ਛੋਟੀ ਬੱਚੀ ਸ਼ਬਦਲੀਨ ਕੌਰ ਸੰਧੂ ਦਾ ਵਲੰਟੀਅਰ ਆਫ ਦਾ ਯੀਅਰ ਐਵਾਰਡ ਨਾਲ ਵਿਸ਼ੇਸ਼ ਤੌਰ ‘ਤੇ ਸਨਮਾਨ ਵੀ ਕੀਤਾ ਗਿਆ।
ਇਸ ਮੌਕੇ ਮੈਂਬਰ-ਪਾਰਲੀਮੈਂਟ ਸੋਨੀਆ ਸਿੱਧੂ, ਬਰੈਂਪਟਨ ਦੇ ਮੇਅਰ ਪੈਟਰਿਕ ਬਰਾਊਨ, ਡਿਪਟੀ ਮੇਅਰ ਹਰਕੀਰਤ ਸਿੰਘ, ਸਿਟੀ ਕੌਂਸਲਰ ਗੁਰਪ੍ਰਤਾਪ ਸਿੰਘ ਤੂਰ ਅਤੇ ਹੋਰ ਆਗੂ ਵੀ ਇਸ ਸੰਸਥਾ ਦੇ ਪ੍ਰਬੰਧਕਾਂ ਅਤੇ ਵਲੰਟੀਅਰਜ਼ ਦੀ ਹੌਸਲਾ ਅਫਜਾਈ ਲਈ ਪਹੁੰਚੇ ਹੋਏ ਸਨ। ਸਮਾਗਮ ਦੌਰਾਨ ਚੰਗਾ ਕੰਮ ਕਰਨ ਵਾਲੇ ਵਲੰਟੀਅਰਜ਼ ਨੂੰ ਸਨਮਾਨਿਤ ਵੀ ਕੀਤਾ ਗਿਆ।

RELATED ARTICLES
POPULAR POSTS