Breaking News
Home / ਕੈਨੇਡਾ / ਪੂਰਨ ਸਿੰਘ ਪਾਂਧੀ ਦੇ ਛੋਟੇ ਭਰਾ ਅਜੀਤ ਸਿੰਘ ਵੱਲੋਂ ਦਿੱਲੀ ਵਿਚ ਚੱਲ ਰਹੇ ਕਿਸਾਨ ਅੰਦੋਲਨ ਲਈ 1,20,000 ਰੁਪਏ ਦੀ ਸੇਵਾ ਕੀਤੀ ਗਈ

ਪੂਰਨ ਸਿੰਘ ਪਾਂਧੀ ਦੇ ਛੋਟੇ ਭਰਾ ਅਜੀਤ ਸਿੰਘ ਵੱਲੋਂ ਦਿੱਲੀ ਵਿਚ ਚੱਲ ਰਹੇ ਕਿਸਾਨ ਅੰਦੋਲਨ ਲਈ 1,20,000 ਰੁਪਏ ਦੀ ਸੇਵਾ ਕੀਤੀ ਗਈ

ਟੋਰਾਂਟੋ : ਗੁਰਮਤਿ, ਗੁਰਬਾਣੀ ਤੇ ਸੰਗੀਤ ਦੇ ਵਿਦਵਾਨ ਲੇਖਕ ਪੂਰਨ ਸਿੰਘ ਪਾਂਧੀ ਦੇ ਛੋਟੇ ਭਰਾ ਕੈਲਗਰੀ ਵਾਸੀ ਅਜੀਤ ਸਿੰਘ ਤੇ ਉਸ ਦੇ ਮਿਹਨਤੀ, ਆਗਿਆਕਾਰ ਤੇ ਲਾਇਕ ਸਪੁੱਤਰਾਂ ਰਛਪਾਲ ਸਿੰਘ, ਹਰਮਹਿੰਦਰ ਸਿੰਘ ਤੇ ਸਮੁੱਚੇ ਪਰਿਵਾਰ ਵੱਲੋਂ ਭਾਰਤ ਵਿਚ ਪਿਛਲੇ ਸਾਢੇ ਪੰਜ ਮਹੀਨੇ ਤੋਂ ਦਿੱਲੀ ਦੀਆਂ ਬਰੂਹਾਂ ‘ਤੇ ਚੱਲ ਰਹੇ ਕਿਸਾਨ ਅੰਦੋਲਨ ਦੀ ਸੇਵਾ ਤੇ ਸਹਾਇਤਾ ਲਈ ਇੱਕ ਲੱਖ ਵੀਹ ਹਜ਼ਾਰ ਰੁਪਏ ਭੇਜੇ ਗਏ ਹਨ। ਇਹ ਰਾਸ਼ੀ ਇਸ ਪਰਿਵਾਰ ਵੱਲੋਂ ਪੰਜਾਬ ਵਿਚ ਆਪਣੀ ਜਨਮ-ਭੂਮੀ ਰਾਮੂੰਵਾਲਾ ਕਲਾਂ (ਜ਼ਿਲ੍ਹਾ ਮੋਗਾ) ਵਿਖੇ ਮਿਤੀ 14 ਮਈ 2021 ਨੂੰ ਕਿਸਾਨ ਅੰਦੋਲਨ ਦੇ ਨੌਜਵਾਨ ਉੱਦਮੀ ਤੇ ਉਤਸ਼ਾਹੀ ਮੁਖੀਆਂ ਅਤੇ ਸੇਵਾ ਦੇ ਪੁੰਜ ਤੇ ਅੰਦੋਲਨ ਦੇ ਮਰਜੀਵੜੇ ਵਰਕਰਾਂ ਨੂੰ ਭੇਂਟ ਕੀਤੀ। ਇੱਥੇ ਇਹ ਵੀ ਦੱਸਣਾ ਬਣਦਾ ਹੈ ਕਿ ਇਸ ਤੋਂ ਕੁਝ ਮਹੀਨੇ ਪਹਿਲਾਂ ਪਾਂਧੀ ਸਾਹਿਬ ਵੀ ਇਸ ਕਿਸਾਨ ਅੰਦੋਲਨ ਲਈ ਆਪਣੇ ਵੱਲੋਂ ਇੱਕ ਲੱਖ ਰੁਪਏ ਭੇਜ ਚੁੱਕੇ ਹਨ। ਇਸ ਦਾਨੀ ਪਰਿਵਾਰ ਦੀ ਹਰ ਪਾਸਿਓਂ ਭਰਪੂਰ ਪ੍ਰਸ਼ੰਸਾ ਤੇ ਸ਼ਲਾਘਾ ਹੋ ਰਹੀ ਹੈ। ਅਜੀਤ ਸਿੰਘ (ਕੈਲਗਰੀ) ਦਾ ਫ਼ੋਨ ਨੰਬਰ ਹੈ: 1-403-590-0646

Check Also

ਇਨਸਾਨ ਦੇ ਸ਼ੈਤਾਨ ਬਣਨ ਦੀ ਰੌਂਗਟੇ ਖੜ੍ਹੇ ਕਰਨ ਵਾਲੀ ਦਾਸਤਾਨ

ਐਬਟਸਫੋਰਡ/ਡਾ. ਗੁਰਵਿੰਦਰ ਸਿੰਘ : ਐਬਟਸਫੋਰਡ ਸ਼ਹਿਰ ਦਾ ਵੈਗਨਰ ਰੋਡ। ਸ਼ੁੱਕਰਵਾਰ ਦੀ ਰਾਤ ਦੇ 10.30 ਵਜੇ …