ਬਰੈਂਪਟਨ/ਡਾ. ਝੰਡ : ਬਰੈਂਪਟਨ ਸਾਊਥ ਤੋਂ ਐੱਨ.ਡੀ.ਪੀ. ਉਮੀਦਵਾਰ ਐਡਵੋਕੇਟ ਪਰਮਜੀਤ ਸਿੰਘ ਗਿੱਲ ਨੇ ਆਪਣੀ ਚੋਣ-ਮੁਹਿੰਮ ਪੂਰੇ ਜੋਰ-ਸ਼ੋਰ ਨਾਲ ਸ਼ੁਰੂ ਕਰ ਦਿੱਤੀ ਹੈ। ਉਹ ਆਪਣੇ ਵਾਲੰਟੀਅਰਾਂ ਅਤੇ ਸਮੱਰਥਕਾਂ ਨੂੰ ਨਾਲ ਲੈ ਕੇ ਘਰੋ-ਘਰੀਂ ਜਾ ਕੇ ‘ਡੋਰ-ਨੌਕਿੰਗ’ ਵਿਚ ਪੂਰੀ ਤਰ੍ਹਾਂ ਰੁੱਝ ਗਏ ਹਨ ਅਤੇ ਉਨ੍ਹਾਂ ਨੂੰ ਲੋਕਾਂ ਵੱਲੋਂ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਇਸ ਰਾਈਡਿੰਗ ਤੋਂ ਦੂਸਰੇ ਉਮੀਦਵਾਰ ਲਿਬਰਲ ਪਾਰਟੀ ਦੇ ਸੁਖਵੰਤ ਠੇਠੀ ਅਤੇ ਪੀ.ਸੀ. ਪਾਰਟੀ ਦੇ ਪ੍ਰਭਮੀਤ ਸਿੰਘ ਸਰਕਾਰੀਆ ਹਨ। ਜ਼ਿਕਰਯੋਗ ਹੈ ਕਿ ਪਰਮਜੀਤ ਸਿੰਘ ਗਿੱਲ ਬਹੁਤ ਮਿਹਨਤੀ, ਇਮਾਨਦਾਰ ਅਤੇ ਮਿਲਣਸਾਰ ਇਨਸਾਨ ਹਨ। ਉਨ੍ਹਾਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਐੱਲ.ਐੱਲ.ਬੀ. ਅਤੇ ਐੱਮ.ਬੀ.ਏ.ਦੀ ਪੜ੍ਹਾਈ ਕੀਤੀ ਅਤੇ 1999 ਵਿਚ ਪਰਿਵਾਰ ਸਮੇਤ ਕੈਨੇਡਾ ਆ ਗਏ ਅਤੇ ਇੱਥੋਂ ਦੀ ਆਮ ਰਵਾਇਤ ਅਨੁਸਾਰ ਉਨ੍ਹਾਂ ਲੇਬਰ ਟਾਈਪ ਜੌਬਜ਼ ਤੋਂ ਹੀ ਆਪਣੇ ਜੀਵਨ ਦੀ ਸ਼ੁਰੁਆਤ ਕੀਤੀ। ਉਪਰੰਤ, ਰਾਇਲ ਬੈਂਕ ਆਫ਼ ਕੈਨੇਡਾ (ਆਰ.ਬੀ.ਸੀ.) ਵਿਚ ਕੁਝ ਸਮਾਂ ਕੰਮ ਕਰਨ ਤੋਂ ਬਾਅਦ ਆਪਣਾ ਮੌਰਟਗੇਜ ਆਫ਼ਿਸ ਬਣਾ ਕੇ ਮੌਰਟਗੇਜ ਬਰੋਕਰੇਜ ਦੀਆਂ ਸੇਵਾਵਾਂ ਦੇਣੀਆਂ ਸ਼ੁਰੁ ਕੀਤੀਆਂ। ਇੱਥੇ ਇਹ ਵੀ ਜ਼ਿਕਰਯੋਗ ਹੈ ਕਿ ਉਹ ਪੰਜਾਬੀ ਸੱਭਿਆਚਾਰ ਨਾਲ ਸਬੰਧਿਤ ਰੇਡੀਓ ਪ੍ਰੋਗਰਾਮ ‘ਆਪਣੀ ਧਰਤੀ ਆਪਣੇ ਲੋਕ’ ਦਾ ਸੰਚਾਲਨ ਵੀ ਕਾਫ਼ੀ ਲੰਮੇਂ ਸਮੇਂ ਲਈ ਸਫ਼ਲਤਾ ਪੂਰਵਕ ਕਰਦੇ ਰਹੇ। ਇਸ ਦੌਰਾਨ ਹੀ ਉਨ੍ਹਾਂ ਸਖ਼ਤ ਮਿਹਨਤ ਕਰਕੇ ਕੈਨੇਡਾ ਦੇ ਮਿਆਰ ਅਨੁਸਾਰ ਆਪਣੀ ਲਾੱਅ ਦੀ ਪੜ੍ਹਾਈ ਵਿਚ ਲੋੜੀਂਦੀ ਅੱਪਗ੍ਰੇਡੇਸ਼ਨ ਕੀਤੀ ਅਤੇ 2565 ਸਟੀਲਜ਼ ਐਵੀਨਿਊ ਸਥਿਤ ਯੂਨਿਟ ਨੰਬਰ 20 ਤੋਂ ‘ਸ਼ੇਰਗਿੱਲ ਲਾੱਅ ਫ਼ਰਮ’ ਹੇਠ ਕਾਨੂੰਨੀ ਸੇਵਾਵਾਂ ਦੇਣੀਆਂ ਆਰੰਭ ਕਰ ਦਿੱਤੀਆਂ। ਇਸ ਦੇ ਨਾਲ ਹੀ ਉਹ ਸਮਾਜ-ਸੇਵੀ ਕੰਮਾਂ ਵਿਚ ਵੀ ਲਗਾਤਾਰ ਹਿੱਸਾ ਲੈਂਦੇ ਰਹੇ। ਇਸ ਸਮੇਂ ਉਹ ਪੰਜਾਬੀ ਯੂਨੀਵਰਸਿਟੀ ਪਟਿਆਲਾ ਅਲੂਮਿਨੀ ਐਸੋਸੀਏਸ਼ਨ ਦੇ ਟੋਰਾਂਟੋ ਚੈਪਟਰ ਦੇ ਪ੍ਰਧਾਨ ਹਨ ਅਤੇ ਇੱਥੋਂ ਦੀਆਂ ਸਾਹਿਤਕ ਤੇ ਸਮਾਜਿਕ ਸਰਗ਼ਰਮੀਆਂ ਵਿਚ ਬਰਾਬਰ ਭਾਗ ਲੈਂਦੇ ਹਨ। ਆਪਣੇ ਮਿਲਣਸਾਰ ਅਤੇ ਲੋਕਾਂ ਵਿਚ ਸਰਗ਼ਰਮੀ ਨਾਲ ਵਿਚਰਣ ਵਾਲੇ ਸੁਭਾਅ ਦੇ ਮੱਦੇਨਜ਼ਰ ਉਹ ਵਧੀਆ ਅਤੇ ਕਾਮਯਾਬ ਉਮੀਦਵਾਰ ਸਾਬਤ ਹੋ ਸਕਦੇ ਹਨ। ਬਰੈਂਪਟਨ ਸਾਊਥ ਰਾਈਡਿੰਗ ਦੇ ਵਾਸੀਆਂ ਨੂੰ ਉਨ੍ਹਾਂ ਨੂੰ ਸੇਵਾ ਕਰਨ ਦਾ ਮੌਕਾ ਜ਼ਰੂਰ ਦੇਣਾ ਚਾਹੀਦਾ ਹੈ। ਉਨ੍ਹਾਂ ਨਾਲ 416-910-5676 ਤੇ 416-930-5676 ਨੰਬਰਾਂ ‘ਤੇ ਸੰਪਰਕ ਕੀਤਾ ਜਾ ਸਕਦਾ ਹੈ।
Home / ਕੈਨੇਡਾ / ਬਰੈਂਪਟਨ ਸਾਊਥ ਤੋਂ ਐੱਨ.ਡੀ.ਪੀ. ਉਮੀਦਵਾਰ ਪਰਮਜੀਤ ਸਿੰਘ ਗਿੱਲ ਨੇ ਆਪਣੀ ਚੋਣ-ਮੁਹਿੰਮ ਪੂਰੇ ਜ਼ੋਰ-ਸ਼ੋਰ ਨਾਲ ਕੀਤੀ ਸ਼ੁਰੂ
Check Also
ਸਿੱਖ ਚਿੰਤਕ ਭਾਈ ਹਰਪਾਲ ਸਿੰਘ ਲੱਖਾ ਦਾ ਪੰਥਕ ਸਨਮਾਨਾਂ ਤੇ ਜੈਕਾਰਿਆ ਨਾਲ ਹੋਇਆ ਸਸਕਾਰ
ਕੈਨੇਡਾ ਦੀਆਂ ਵੱਖ-ਵੱਖ ਸੰਸਥਾਵਾਂ ਵੱਲੋਂ ਪੰਥਕ ਵਿਦਵਾਨ ਨੂੰ ਭਾਵ-ਭਿੰਨੀ ਸ਼ਰਧਾਂਜਲੀ ਐਬਸਫੋਰਡ/ਬਿਊਰੋ ਨਿਊਜ਼ : ਸਿੱਖ ਵਿਦਵਾਨ …