Breaking News
Home / ਕੈਨੇਡਾ / ਪੰਜਾਬੀ ਮਾਂ-ਬੋਲੀ ਨੂੰ ਸਮਰਪਿਤ ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਦਾ ਮਾਸਿਕ ਸਮਾਗ਼ਮ 18 ਫ਼ਰਵਰੀ ਨੂੰ

ਪੰਜਾਬੀ ਮਾਂ-ਬੋਲੀ ਨੂੰ ਸਮਰਪਿਤ ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਦਾ ਮਾਸਿਕ ਸਮਾਗ਼ਮ 18 ਫ਼ਰਵਰੀ ਨੂੰ

ਬਰੈਂਪਟਨ/ਡਾ. ਝੰਡ : ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਦਾ ਫ਼ਰਵਰੀ ਮਹੀਨੇ ਹੋਣ ਵਾਲਾ ਮਾਸਿਕ ਸਮਾਗ਼ਮ ਪੰਜਾਬੀ ਮਾਂ-ਬੋਲੀ ਨੂੰ ਸਮਰਪਿਤ ਹੋਵੇਗਾ ਜਿਸ ਵਿਚ ਕੈਨੇਡਾ ਵਿਚ ਪੰਜਾਬੀ ਭਾਸ਼ਾ ਦੀ ਅਜੋਕੀ ਸਥਿਤੀ ਅਤੇ ਇਸ ਦੇ ਭਵਿੱਖ ਬਾਰੇ ਵਿਚਾਰ-ਵਟਾਂਦਰਾ ਕੀਤਾ ਜਾਏਗਾ। ਸਮਾਗ਼ਮ ਦੇ ਮੁੱਖ-ਬੁਲਾਰੇ ਸਭਾ ਦੇ ਚੇਅਰ-ਪਰਸਨ ਬਲਰਾਜ ਚੀਮਾ ਹੋਣਗੇ ਅਤੇ ਹੋਰ ਮੈਂਬਰ ਤੇ ਮਹਿਮਾਨ ਇਸ ਗੱਲਬਾਤ ਵਿਚ ਹਿੱਸਾ ਲੈਣਗੇ। ਉਪਰੰਤ, ਕਵੀ-ਦਰਬਾਰ ਵੀ ਹੋਵੇਗਾ।
ਇਹ ਸਮਾਗ਼ਮ 18 ਫ਼ਰਵਰੀ ਦਿਨ ਐਤਵਾਰ ਨੂੰ ਆਪਣੀ ਨਿਸਚਿਤ ਜਗ੍ਹਾ ਭਾਵ 2250 ਬੋਵੇਰਡ ਡਰਾਈਵ ਸਥਿਤ ‘ਹੋਮਲਾਈਫ਼ ਰਿਅਲਟੀ ਆਫ਼ਿਸ’ ਦੇ ਮੀਟਿੰਗ-ਹਾਲ (ਬੇਸਮੈਂਟ) ਵਿਚ ਬਾਅਦ ਦੁਪਹਿਰ 2.00 ਵਜੇ ਤੋਂ ਸ਼ਾਮ ਦੇ 5.00 ਵਜੇ ਤੱਕ ਹੋਵੇਗਾ। ਇਸ ਦੇ ਨੇੜਲਾ ਇੰਟਰਸੈੱਕਸ਼ਨ ਬੋਵੇਰਡ ਡਰਾਈਵ ਅਤੇ ਸੰਨੀਮੈਡੋ ਪੈਂਦਾ ਹੈ। ਪੰਜਾਬੀ-ਪ੍ਰੇਮੀਆਂ ਅਤੇ ਸਾਹਿਤ-ਰਸੀਆਂ ਨੂੰ ਵੱਧ ਤੋਂ ਵੱਧ ਗਿਣਤੀ ਵਿਚ ਇਸ ਸਮਾਗ਼ਮ ਵਿਚ ਸ਼ਿਰਕਤ ਕਰਨ ਲਈ ਬੇਨਤੀ ਕੀਤੀ ਜਾਂਦੀ ਹੈ। ਇਸ ਸਬੰਧੀ ਵਧੇਰੇ ਜਾਣਕਾਰੀ ਲਈ 647-567-9128, 905-497-1216 ਜਾਂ 416-904-3500 ‘ਤੇ ਸੰਪਰਕ ਕੀਤਾ ਜਾ ਸਕਦਾ ਹੈ।

Check Also

ਆਸਕਰ ਲਈ ਫਿਲਮ ‘ਲਾਪਤਾ ਲੇਡੀਜ਼’ ਦੀ ਚੋਣ

ਟੋਰਾਂਟੋ ਦੇ ਕੌਮਾਂਤਰੀ ਫਿਲਮ ਮੇਲੇ ‘ਚ ਵੀ ‘ਲਾਪਤਾ ਲੇਡੀਜ਼’ ਨੂੰ ਦਿਖਾਇਆ ਗਿਆ ਸੀ ਚੇਨਈ/ਬਿਊਰੋ ਨਿਊਜ਼ …