Breaking News
Home / ਕੈਨੇਡਾ / ਵੈਲੇਨਟਾਈਨਜ਼ ਡੇ ਦੀਆਂ ਨਿਵੇਕਲੀਆਂ ਪੈੜਾਂ ਛੱਡਦਾ ਅਮਰ ਕਰਮਾ ਸੰਸਥਾ ਦਾ ਅੱਠਵਾਂ ਗਿਵ ਏ ਹਾਰਟ ਸੰਪੰਨ

ਵੈਲੇਨਟਾਈਨਜ਼ ਡੇ ਦੀਆਂ ਨਿਵੇਕਲੀਆਂ ਪੈੜਾਂ ਛੱਡਦਾ ਅਮਰ ਕਰਮਾ ਸੰਸਥਾ ਦਾ ਅੱਠਵਾਂ ਗਿਵ ਏ ਹਾਰਟ ਸੰਪੰਨ

ਬਰੈਂਪਟਨ : ਅਮਰ ਕਰਮਾ ਹੈਲਥ ਅਤੇ ਵੈਲਨੈਸ ਨੈਟਵਰਕ ਵਲੋਂ 8 ਫਰਵਰੀ ਨੂੰ ਅੱਠਵਾਂ ਗਿਵ ਏ ਹਾਰਟ ਮਨਾਇਆ ਗਿਆ। ਕਈ ਮਹੀਨਿਆਂ ਦੀ ਅਣਥੱਕ ਮਿਹਨਤ ਤੋਂ ਬਾਅਦ ਨੌਜਵਾਨਾਂ ਦੇ ਇਸ ਗਰੁੱਪ ਦਾ ਵੈਲਨਟਾਈਨਜ਼ ਡੇ ਦਾ ਨਿਵੇਕਲਾ ਸੁਨੇਹਾ ਦਿੰਦਾ ਇਹ ਸਮਾਗਮ ਇਸ ਵਾਰ ਫਿਰ ਸੈਂਕੜੇ ਦਿਲਾਂ ‘ਤੇ ਆਪਣੀਆਂ ਪੈੜਾਂ ਛੱਡ ਗਿਆ। ਅਪੋਲੋ ਕਨਵੈਨਸ਼ਨ ਸੈਂਟਰ ਵਿਚ ਹੋਏ ਇਸ ਈਵੈਂਟ ਦਾ ਮਕਸਦ ਨਵੇਂ ਸਾਲ ਨੂੰ ਇਕ ਵਿਲੱਖਣ ਢੰਗ ਨਾਲ ਮਨਾਉਣਾ ਹੁੰਦਾ ਹੈ। ਇਸ ਦਿਨ ਨਵੇਂ ਵਿਆਹੁਤਾ ਜੋੜੇ ਅਤੇ 16 ਸਾਲਾਂ ਦੇ ਹੋਏ ਬੱਚੇ ਅੰਗਦਾਨੀ ਬਣਨ ਲਈ ਰਜਿਸਟਰ ਕਰਦੇ ਹਨ ਅਤੇ ਗਰਭਵਤੀ ਮਾਪੇ ਆਪਣੇ ਹੋਣ ਵਾਲੇ ਬੱਚੇ ਦਾ ਨਾੜੂ ਦਾਨ ਕਰਨ ਦਾ ਪ੍ਰਣ ਲੈਂਦੇ ਹਨ। ਹੋਰ ਛੋਟੇ-ਛੋਟੇ ਕਰਮ ਕਰਕੇ ਅਸੀਂ ਕਿਵੇਂ ਦੂਸਰਿਆਂ ਦੀਆਂ ਜ਼ਿੰਦਗੀਆਂ ਬਦਲ ਸਕਦੇ ਹਾਂ, ਇਨ੍ਹਾਂ ਵਿਸ਼ਿਆਂ ‘ਤੇ ਵੱਖ-ਵੱਖ ਮਾਧਿਅਮਾਂ ਰਾਹੀਂ ਖੁੱਲ੍ਹ ਕੇ ਚਿਤਰਨ ਕੀਤੇ ਜਾਂਦੇ ਹਨ।ઠ
ਇਸ ਸਾਲ ਦੇ ਗਿਵ ਏ ਹਾਰਟ ਵਿਚ ਵੀ ਸਭ ਤੋਂ ਪਹਿਲਾਂ ਸਪੈਸ਼ਲ ਸਿਕਸਟੀਂਨ ਦਾ ਗਰੁੱਪ ਅਸ਼-ਅਸ਼ ਕਰਦਾ ਮੰਚ ‘ਤੇ ਆਇਆ ਅਤੇ ਆਪਣੇ ਅੰਗਦਾਨੀ ਬਣਨ ਦਾ ਮਾਣ ਸਭ ਨਾਲ ਸਾਂਝਾ ਕਰ ਗਿਆ। ਨੌਜਵਾਨਾਂ ਦੇ ਐਡਵੋਕੇਟਸ ਦਾ ਇਕ ਖਾਸ ਸੈਗਮੈਂਟ ਇਸ ਤੋਂ ਬਾਅਦ ਵੇਖਣ ਨੂੰ ਮਿਲਿਆ। ਗੇਡ ਵਨ ਤੋਂ ਲੈ ਕੇ ਯੂਨੀਵਰਸਿਟੀ ਦੇ ਵਿਦਿਆਰਥੀਆਂ ਦੇ ਐਡਵੋਕੇਟਸ ਨੇ ਇਕ ਮਿੰਟ ਵਿਚ ਵੱਖਰੇ-ਵੱਖਰੇ ਅੰਦਾਜ਼ ਵਿਚ ਆਪਣਾ ਸੁਨੇਹਾ ਦੇਣਾ ਸੀ। ਇਸ ਵਿਚ ਅੱਠਵੀਂ ਕਲਾਸ ਦੀ ਰਾਧਿਕਾ ਗੋਇਲ ਨੇ ਵਾਲਾਂ ਦੇ ਦਾਨ ਬਾਰੇ ਗੱਲ ਕੀਤੀ, ਸੱਤਵੀਂ ਦੀ ਜੀਆ ਕੌਰ ਨੇ ਖੂਨਦਾਨ, ਪਹਿਲੀ ਗ੍ਰੇਡ ਦੇ ਰਾਮ ਨੇ ਅੱਖਾਂ ਦਾਨ, ਗ੍ਰੇਡ ਚਾਰ ਦੀ ਜਸਜੀਤ ਰੰਧਾਵਾ, ਗਲੋਬਲ ਮੈਨੇਜਮੈਂਟ ਦਾ ਵਿਦਿਆਰਥੀ ਜਗਵੀਰ ਸਰੇਏ ਨੇ ਨਸ਼ਿਆਂ ਖਿਲਾਫ ਇਕ ਭਾਵਪੂਰਣ ਚਿਤਰਣ ਕੀਤਾ, ਕੰਪਿਊਟਰ ਸਾਇੰਸ ਦੇ ਗੁਰਵਿੰਦਰ ਪਾਬਲਾ ਨੇ ਅੰਗਦਾਨ ਦੀ ਰਹਿਨੁਮਾਨੀ ਕੀਤੀ, ਵਰਧਾਨ ਗੁਪਤਾ ਨੇ ਲਿਵਿੰਗ ਕਿਡਨੀ ਦੇ ਵਿਸ਼ੇ ਨੂੰ ਚੁਣਿਆ ਜਦੋਂ ਕਿ ઠਅੱਠਵੀਂ ਦੀ ਨੰਦਿਨੀ ਸ਼ਰਮਾ ਅੱਖਾਂ ਦਾਨ, ਬਾਰਵੀਂ ਦੇ ਗੌਰਵ ਮਾਰੌਕ ਨੇ ਮਾਨਸਿਕ ਸਿਹਤ ਦੇ ਵਿਸ਼ੇ ਨੂੰ ਛੂਹਿਆ। ਪ੍ਰੈਗਨੈਂਟ ਮਾਪਿਆਂ ਭਾਰਤ ਬਤਰਾ ਅਤੇ ਸੋਨਮ ਕਪੂਰ ਨੇ ਆਪਣੇ ਹੋਣ ਵਾਲੇ ਬੱਚੇ ਦੇ ਨਾੜੂ ਦਾਨ ਦਾ ਮਹੱਤਵਪੂਰਣ ਨਿਰਣਾ ਬੜੇ ਹੀ ਭਾਵਪੂਰਨ ਤਰੀਕੇ ਨਾਲ ਮਹਿਮਾਨਾਂ ਸਾਹਮਣੇ ਪੇਸ਼ ਕੀਤਾ। ਇਸ ਵਾਰ ਦਾ ਵਲੰਟੀਅਰ ਆਫ ਦਾ ਯਿਅਰ ਐਵਾਰਡ ઠਗੁਰਵਿੰਦਰ ਪਾਬਲਾ ਹੈਰੀ ਨੂੰ ਮਿਲਿਆ। ਇਹ ਨੌਜਵਾਨ ਤਕਰੀਬਨ ਇਕ ਦਹਾਕੇ ਤੋਂ ਅਤੇ ਬਹੁਤ ਹੀ ਛੋਟੀ ਉਮਰ ਤੋਂ ਸੰਸਥਾ ਨਾਲ ਜੁੜਿਆ ਹੋਇਆ ਹੈ, ਅਤੇ ਸਪੈਸ਼ਲ ਸਿਕਸਟੀਨ ਸੈਗਮੈਂਟ ਦੀ ਅਗਵਾਈ ਕਰਦਾ ਆ ਰਿਹਾ ਹੈ। ਸੰਸਥਾ ਵਲੋਂ ਮੁਖ ਮਹਿਮਾਨਾਂ ਵਲੋਂ ਕੈਂਸਰ ਸਪੈਸ਼ਲਿਸਟ ਡਾ:ਅਮਨ ਤੱਗੜ, ਨਾੜੂ ਦਾਨ ਦੀ ਰਹਿਨੁਮਾ ਡਾ: ਨਾਜ਼ਿਸ਼ ਅਹਿਮਦ, ਅਤੇ ਟਰਾਂਸਪਲਾਂਟ ਮਾਹਿਰ ਡਾ: ਇਸਟਵਾਨ ਮੂਚੀ ਦਾ ਸੁਆਗਤ ਕੀਤਾ ਗਿਆ। ਇਸ ਪ੍ਰੋਗਰਾਮ ਵਿਚ ਜੀ ਟੀ ਏ ਭਰ ਤੋਂ ਰਾਜਨੀਤਿਕ ਅਤੇ ਸਮਾਜਿਕ ਨੇਤਾਵਾਂ ਨੇ ਹਿੱਸਾ ਲਿਆ। ਇਨ੍ਹਾਂ ਵਿਚ ਮੈਂਬਰ ਪਾਰਲੀਮੈਂਟ ਰਾਮੇਸ਼ਵਰ ਸੰਘਾ, ਮੈਂਬਰ ਪਾਰਲੀਮੈਂਟ ਇਕਰਾ ਖਾਲਿਦ ਤੋਂ ਇਲਾਵਾ, ਮੰਤਰੀ ਹਰਿੰਦਰ ਮੱਲੀ, ਬਰੈਂਪਟਨ ਕੌਂਸਲਰ ਗੁਰਪ੍ਰੀਤ ਢਿਲੋਂ, ਸਕੂਲ ਟਰੱਸਟੀ ਹਰਕਿਰਤ ਸਿੰਘ, ਸਟੂਡੈਂਟ ਟਰੱਸਟੀ ਖੁਸ਼ਪਾਲ ਪਵਾਰ ਤੋਂ ਇਲਾਵਾ ਐੰਮ ਪੀ ਪੀ ਅਮ੍ਰਿਤ ਮਾਂਗਟ ਵੀ ਸ਼ਾਮਿਲ ਸਨ। ਇਸ ਮੌਕੇ ਅਮ੍ਰਿਤ ਮਾਂਗਟ ਨੇ ਸੰਸਥਾ ਦੀ ਫਾਉਂਡਰ ਲਵੀਨ ਗਿੱਲ ਨੂੰ ਓਨਟਾਰੀਓ ਦਾ ਸਿਟੀਜ਼ਨਸ਼ਿਪ ਮੈਡਲ ਮਿਲਣ ‘ਤੇ ਵਧਾਈ ਵੀ ਦਿੱਤੀ। ਬਹੁਤ ਸਾਰੇ ਵਿਲੱਖਣ ਸੱਭਿਆਚਾਰਕ ਨਾਚ ਗਾਇਨਾ ਅਤੇ ਜਾਣਕਾਰੀ ਭਰਪੂਰ ਇਸ ਸਮਾਗਮ ਨੇ ਮਹਿਮਾਨਾਂ ਨੇ ਰੱਜ ਕੇ ਮਨੋਰੰਜਨ ਕੀਤਾ।ઠ

Check Also

ਇਨਸਾਨ ਦੇ ਸ਼ੈਤਾਨ ਬਣਨ ਦੀ ਰੌਂਗਟੇ ਖੜ੍ਹੇ ਕਰਨ ਵਾਲੀ ਦਾਸਤਾਨ

ਐਬਟਸਫੋਰਡ/ਡਾ. ਗੁਰਵਿੰਦਰ ਸਿੰਘ : ਐਬਟਸਫੋਰਡ ਸ਼ਹਿਰ ਦਾ ਵੈਗਨਰ ਰੋਡ। ਸ਼ੁੱਕਰਵਾਰ ਦੀ ਰਾਤ ਦੇ 10.30 ਵਜੇ …