0.3 C
Toronto
Monday, December 29, 2025
spot_img
Homeਕੈਨੇਡਾਸਟੋਰਾਂ ਵਿੱਚ ਜ਼ਰੂਰੀ ਵਸਤਾਂ ਦੀ ਕੋਈ ਕਿੱਲਤ ਨਹੀਂ ਹੈ

ਸਟੋਰਾਂ ਵਿੱਚ ਜ਼ਰੂਰੀ ਵਸਤਾਂ ਦੀ ਕੋਈ ਕਿੱਲਤ ਨਹੀਂ ਹੈ

ਟੋਰਾਂਟੋਂ/ਹਰਜੀਤ ਸਿੰਘ ਬਾਜਵਾ
ਕਰੋਨਾ ਵਾਈਰਸ ਦੇ ਦੈਂਤ ਨੇ ਜਿਸ ਤਰ੍ਹਾਂ ਪੂਰੀ ਦੁਨੀਆਂ ਨੂੰ ਆਪਣੇ ਡਰ ਦੇ ਘੇਰੇ ਵਿੱਚ ਲੈ ਲਿਆ ਹੈ ਇਸ ਨਾਲ ਰੋਜ਼ਾਨਾਂ ਘਰੇਲੂ ਖਪਤ ਵਾਲੇ ਪਦਾਰਥਾਂ ਦੀ ਮੰਗ ਮਾਰਕੀਟ ਵਿੱਚ ਕਾਫੀ ਵਧ ਗਈ ਹੈ।
ਲੋਕਾਂ ਵਿੱਚ ਕਾਫੀ ਸਹਿਮ ਪਾਇਆ ਜਾ ਰਿਹਾ ਹੈ ਅਤੇ ਲੋਕ ਜਿਵੇਂ ਧੜਾ-ਧੜ ਖਾਣ ਪੀਣ ਅਤੇ ਰੋਜ਼ਾਨਾਂ ਵਰਤੋਂ ਵਾਲੀਆਂ ਜ਼ਰੂਰੀ ਚੀਜ਼ਾਂ ਚੁੱਕ ਕੇ ਭੰਡਾਰ ਕਰ ਰਹੇ ਹਨ। ਜ਼ਿਆਦਾ ਮੰਗ ਟਾਇਲਟ ਪੇਪਰ, ਟਾਵਲ ਪੇਪਰ, ਦਾਲਾਂ, ਸੁੱਕਾ ਭੋਜਨ, ਸੀਰੀਅਲ, ਬੱਚਿਆਂ ਦੇ ਪੀਣ ਵਾਲਾ ਸੁੱਕਾ ਦੁੱਧ, ਬੱਚਿਆਂ ਦੇ ਡਾਇਪਰ, ਚਾਵਲ, ਘਿਉ, ਤੇਲ, ਆਟਾ (ਪੰਜਾਬੀ ਲੋਕਾਂ ਦੀ ਮੰਗ), ਇੱਥੋਂ ਤੱਕ ਕਿ ਸ਼ੈਪੂ/ਸਾਬਣ,ਆਦਿ ਦੀ ਵੇਖਣ ਮਿਲ ਰਹੀ ਹੈ। ਜਿਸ ਲਈ ਵੱਡੇ ਸਟੋਰਾਂ ਦਾ ਅਤੇ ਵੱਡੀਆਂ ਸਪਲਾਇਰ ਕੰਪਨੀਆਂ ਦਾ ਕਹਿਣਾ ਹੈ ਕਿ ਅਜੇ ਤੱਕ ਦੇਸ਼ ਵਿੱਚ ਕਿਸੇ ਤਰ੍ਹਾਂ ਦੇ ਵੀ ਸਮਾਨ ਦੀ ਕੋਈ ਕਿੱਲਤ ਨਹੀਂ ਹੈ, ਪਰ ਲੋਕਾਂ ਨੂੰ ਇਤਹਿਆਤ ਵਰਤਣ ਦੀ ਲੋੜ ਹੈ ਅਤੇ ਕਿਤੇ ਵੀ ਭੀੜਾਂ ਜਮ੍ਹਾਂ ਕਰਨ ਦੀ ਕੋਈ ਲੋੜ ਨਹੀਂ। ਦੂਜੇ ਪਾਸੇ ਵੱਡੇ ਸਟੋਰਾਂ ਦੇ ਵੇਅਰ ਹਾਊਸਾਂ (ਜਿੱਥੋਂ ਸਾਰੀਆਂ ਬਰਾਂਚਾਂ ਨੂੰ ਸਪਲਾਈ ਹੁੰਦੀ ਹੈ) ਵਿੱਚ ਧੜਾ-ਧੜ ਇਨ੍ਹਾਂ ਜ਼ਰੂਰੀ ਵਸਤਾਂ ਦੀਆਂ ਚੀਜ਼ਾਂ ਦੀ ਸਪਲਾਈ ਹੋ ਰਹੀ ਹੈ, ਜਿਸ ਬਾਰੇ ਕੁਝ ਟਰੱਕ ਡਰਾਇਵਰਾਂ ਨੇ ઑਗੱਲ ਕਰਦਿਆਂ ਦੱਸਿਆ ਕਿ ਉਹ ਰੋਜ਼ਾਨਾਂ ਕਈ-ਕਈ ਗੇੜੇ ਇਨ੍ਹਾਂ ਵੇਅਰ-ਹਾਊਸਾਂ ਵਿੱਚ ਲਾਉਂਦੇ ਹਨ ਜਿਨ੍ਹਾਂਵਿੱਚ ਜ਼ਿਆਦਾ ਟਾਇਲਟ ਪੇਪਰ, ਟਾਵਲ ਪੇਪਰ ਅਤੇ ਜ਼ਰੂਰੀ ਮੰਗ ਵਾਲੀਆਂ ਵਸਤਾਂ ਹਨ। ਓਨਟਾਰੀਓ ਸੂਬੇ ਵਿੱਚ ਸੈਨੀਟਾਈਜ਼ਰ ਕਿਤੇ ਵੀ ਨਹੀਂ ਮਿਲ ਰਹੇ ਲੋਕ ਸੈਨੀਟਾਈਜ਼ਰ ਲੈਣ ਲਈ ਕਾਫੀ ਸਫਰ ਕਰਕੇ ਲਾਗਲੇ ਸ਼ਹਿਰਾਂ ਤੱਕ ਵੀ ਜਾ ਰਹੇ ਹਨ ਪਰ ਹਰ ਪਾਸੇ ਜਵਾਬ ਹੀ ਮਿਲ ਰਿਹਾ ਹੈ।

RELATED ARTICLES
POPULAR POSTS