ਮਿਸੀਸਾਗਾ : ਨੰਦਾ ਐਂਡ ਐਸੋਸੀਏਟ ਲਾਇਰਸ ਨੇ ਜੀ.ਟੀ.ਏ. ਭਰ ਤੋਂ ਆਏ 1200 ਤੋਂ ਵਧੇਰੇ ਮਹਿਮਾਨਾਂ ਦੇ ਨਾਲ ਕੈਨੇਡਾ 150 ਵਰ੍ਹੇਗੰਢ ਮਨਾਈ ਅਤੇ ਪੰਜਵੀਂ ਸਾਲਾਨਾ ਨੰਦਾ ਐਂਡ ਐਸੋਸੀਏਟ ਲਾਇਰਸ ਕਲਾਇੰਟ ਏਪ੍ਰੀਸੀਏਸ਼ਨ ਗਾਲਾ ਬਰੈਂਪਟਨ ਸਥਿਤ ਅੰਬੈਸੀ ਗ੍ਰੈਂਡ ‘ਚ ਮਨਾਈ। ਮਹਿਮਾਨਾਂ ਨੇ ਕੈਨੇਡਾ ਦੇ ਵੱਖ-ਵੱਖ ਅਤੇ ਸੰਪੂਰਨ ਭਾਈਚਾਰੇ ਦੇ ਸਦਭਾਵਨਾ ਵਾਲੇ ਮਾਹੌਲ ਦਾ ਜ਼ਿਕਰ ਕੀਤਾ। ਮਹਿਮਾਨਾਂ ‘ਚ ਐਨ.ਡੀ.ਪੀ. ਆਗੂ ਜਗਮੀਤ ਸਿੰਘ, ਮਿਸੀਸਾਗਾ ਦੀ ਮੇਅਰ ਬਾਨੀ ਕ੍ਰਾਂਮਬੀ, ਮਿਸੀਸਾਗਾ ਦੀ ਸਾਬਕਾ ਮੰਤਰੀ ਮਿਸ ਇੰਡੀਆ ਹਸਲੀਨ ਕੌਰ, ਸੰਸਦ ਮੈਂਬਰ ਸ਼ਾਨ ਚੇਨ, ਇਕਰਾ ਖਾਲਿਦ, ਐਮ.ਪੀ. ਸੋਨੀਆ ਸਿੱਧੂ, ਐਮ.ਪੀ.ਪੀ. ਹਰਿੰਦਰ ਮੱਲ੍ਹੀ ਅਤੇ ਕੌਂਸਲ ਜਨਰਲ ਸਮੇਤ ਕਈ ਆਗੂ ਅਤੇ ਸਨਮਾਨਿਤ ਹਸਤੀਆਂ ਸ਼ਾਮਲ ਸਨ। ਕੌਂਸਲ ਜਨਰਲ ਆਫ ਇੰਡੀਆ ਦਿਨੇਸ਼ ਭਾਟੀਆ ਵੀ ਭਾਈਚਾਰੇ ਦੀ ਸੇਵਾ ਲਈ ਸਨਮਾਨ ਪ੍ਰਾਪਤ ਕਰਨ ਲਈ ਵਿਸ਼ੇਸ਼ ਤੌਰ ‘ਤੇ ਸਮਾਂ ਕੱਢ ਕੇ ਆਏ। ਕੈਨੇਡਾ 150 ਦੇ ਵਿਸ਼ੇ ਨੂੰ ਸ਼ਾਮਲ ਕਰਦਿਆਂ ਹੋਇਆਂ, ਪੂਰੇ ਰਾਜਨੀਤਕ ਸਪੈਕਟ੍ਰਮ ਦੇ ਬੁਲਾਰਿਆਂ ਨੇ ਕੈਨੇਡਾ ਵਲੋਂ ਉਨ੍ਹਾਂ ਨੂੰ ਉਪਲਬਧ ਕਰਵਾਏ ਗਏ ਮੌਕਿਆਂ ਬਾਰੇ ਦੱਸਿਆ।
Check Also
ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਦੇ ਸਮਾਗ਼ਮ ਵਿਚ ਸਵ. ਗੁਰਦਾਸ ਮਿਨਹਾਸ ਨੂੰ ਭੇਂਟ ਕੀਤੀ ਗਈ ਸ਼ਰਧਾਂਜਲੀ
‘ਪੰਜਾਬ ਦੀ ਕੋਇਲ’ ਸੁਰਿੰਦਰ ਕੌਰ ਦੇ ਜਨਮ-ਦਿਨ ‘ਤੇ ਕੀਤਾ ਗਿਆ ਯਾਦ ਤੇ ਕਵੀ-ਦਰਬਾਰ ਵੀ ਹੋਇਆ …