11.9 C
Toronto
Saturday, October 18, 2025
spot_img
Homeਕੈਨੇਡਾਐਸੋਸੀਏਸ਼ਨ ਆਫ ਸੀਨੀਅਰਜ਼ ਵਲੋਂ ਕੀਤੇ ਯਤਨਾਂ ਨੂੰ ਬੂਰ ਪੈਣਾ ਸ਼ੁਰੂ

ਐਸੋਸੀਏਸ਼ਨ ਆਫ ਸੀਨੀਅਰਜ਼ ਵਲੋਂ ਕੀਤੇ ਯਤਨਾਂ ਨੂੰ ਬੂਰ ਪੈਣਾ ਸ਼ੁਰੂ

ਬਰੈਂਪਟਨ : ਐਸੋਸੀਏਸ਼ਨ ਆਫ ਸੀਨੀਅਰਜ਼ ਕਲੱਬਜ਼ ਆਫ ਬਰੈਂਪਟਨ ਵਲੋਂ ਪਿਛਲੇ ਕਈ ਸਾਲਾਂ ਤੋਂ ਸੀਨੀਅਰਜ਼ ਅਤੇ ਕਮਿਊਨਿਟੀ ਲਈ ਵਧੇਰੇ ਸਹੂਲਤਾਂ ਲਈ ਯਤਨ ਕੀਤੇ ਜਾ ਰਹੇ ਹਨ। ਇਸ ਸਬੰਧ ਵਿੱਚ ਪਿਛਲੇ ਤਿੰਨ ਸਾਲਾਂ ਤੋਂ ਅਸਥੀਆਂ ਦੇ ਜਲ ਪਰਵਾਹ ਲਈ ਢੁਕਵੇਂ ਪ੍ਰਬੰਧਾਂ ਦੀ ਮੰਗ ਵਾਸਤੇ ਕਾਫੀ ਸਰਗਰਮੀਆਂ ਕੀਤੀ ਗਈ।
ਸਤੰਬਰ 20, 2017 ਨੂੰ ਮਨਿਸਟਰ ਆਫ ਸੀਨੀਅਰਜ਼ ਦੀਪਿਕਾ ਡਮੁਰੇਲਾ ਅਤੇ ਮਨਿਸਟਰ ਆਫ ਨੈਚੁਰਲ ਰੀਸੋਰਸਜ਼ ਕੈਥਰਿਨ ਐਮਸੀ ਗੈਰੀ ਨਾਲ ਦੀਪਿਕਾਂ ਡੁਮੇਰਲਾ ਦੇ ਦਫਤਰ ਵਿੱਚ ਸਾਂਝੇ ਤੌਰ ‘ਤੇ ਲੰਬੀ ਗੱਲਬਾਤ ਹੋਈ। ਉਸ ਸਮੇਂ ਦੋਹਾਂ ਮਨਿਸਟਰਾਂ ਨੇ ਪੂਰਾ ਵਿਸ਼ਵਾਸ਼ ਦਿਵਾਇਆ ਸੀ ਕਿ ਕਮਿਊਨਿਟੀ ਦਾ ਇਹ ਮਸਲਾ ਛੇਤੀ ਹੱਲ ਕਰਨ ਦੀ ਕੋਸ਼ਿਸ਼ ਕੀਤੀ ਜਾਵੇਗੀ। ਉਹਨਾਂ ਆਉਣ ਵਾਲੀਆਂ ਔਕੜਾਂ ਦੀ ਗੱਲ ਕੀਤੀ ਤੇ ਐਸੋਸੀਏਸ਼ਨ ਨੇ ਉਹਨਾਂ ਦੇ ਹੱਲ ਲਈ ਉਸਾਰੂ ਅਤੇ ਢੁਕਵੇਂ ਸੁਝਾਅ ਪੇਸ਼ ਕੀਤੇ। ਉਸ ਤੋਂ ਬਾਅਦ ਆਪਸੀ ਤਾਲ ਮੇਲ ਨਾਲ ਇਸ ਸਬੰਧੀ ਕਾਰਵਾਈ ਸ਼ੁਰੂ ਹੋਈ। ਅੰਤ ਮਿਤੀ 27 ਨਵੰਬਰ ਨੂੰ ਮਨਿਸਟਰ ਆਫ ਸੀਨੀਅਰਜ਼ ਵਲੋਂ ਫੋਨ ਮਿਲਣ ਤੇ ਇਸ ਸਬੰਧੀ ਆਡੀਓ ਕਾਨਫਰੰਸ ਕੀਤੀ ਗਈ। ਜਿਸ ਵਿੱਚ ਦੀਪਿਕਾ ਤੋਂ ਬਿਨਾਂ ਡਾਇਰੈਕਟਰ ਆਫ ਓਨਟਾਰੀਓ ਪਾਰਕਸ ਵੀ ਸ਼ਾਮਲ ਸਨ। ਜਿਸ ਵਿੱਚ ਐਸੋਸੀਏਸ਼ਨ ਵਲੋਂ ਜੰਗੀਰ ਸਿੰਘ ਸੈਂਭੀ ਨੇ ਭਾਗ ਲਿਆ।
ਹੁਣ ਤੱਕ ਦੀ ਪਰਾਗਰੈਸ ਦਸਦਿਆਂ ਦੀਪਿਕਾ ਨੇ ਦੱਸਿਆ ਕਿ ਛੱਤ ਵਾਲੇ ਸ਼ੈਲਟਰ ਅਤੇ ਬੈਂਚਾਂ ਲਈ ਮਨਜੂਰੀ ਮਿਲ ਗਈ ਹੈ ਅਤੇ ਜਲਦੀ ਹੀ ਬਣਾ ਦਿੱਤੇ ਜਾਣਗੇ। ਪੌੜੀਆਂ ਅਤੇ ਪਾਰਕਿੰਗ ਬਾਰੇ ਪੁੱਛੇ ਜਾਣ ਤੇ ਉਹਨਾਂ ਕਿਹਾ ਕਿ ਇਸ ਤੇ ਕੰਮ ਜਾਰੀ ਹੈ ਅਤੇ ਕਿਹਾ ਕਿ ਇਹ ਵੀ ਜਲਦੀ ਹੀ ਮਨਜੂਰ ਹੋ ਜਾਣਗੇ। ਉਹਨਾਂ ਦੱਸਿਆ ਕਿ ਓਨਟਾਰੀਓ ਵਿੱਚ ਅਸਥੀਆਂ ਪਾਉਣ ਲਈ ਪੰਜ ਪਾਰਕ ਨਿਰਧਾਰਤ ਕੀਤੇ ਗਏ ਹਨ ਜਿਨ੍ਹਾਂ ਵਿੱਚ ਫੋਰਕ ਆਫ ਕਰੈਡਿਟ, ਬਰੌਂਟੀ ਕਰੀਕ, ਅਰਲ ਰੋਅ, ਡਾਰਲਿੰਗਟਨ ਅਤੇ ਰਿਡਿਊ ਰਿਵਰ ਪਰੋਵਿੰਸਲ ਪਾਰਕ ਸ਼ਾਮਲ ਹਨ।
ਉਹਨਾਂ ਕੁੱਝ ਸੁਝਾਅ ਮੰਗਦੇ ਹੋਏ ਇਹ ਵੀ ਕਿਹਾ ਕਿ ਪੌੜੀਆਂ ਅਤੇ ਪਾਰਕਿੰਗ ਬਣਾਉਣ ਦੀ ਮਨਜੂਰੀ ਵੀ ਉਹ ਜਲਦੀ ਮਿਲਣ ਦੀ ਉਮੀਦ ਰਖਦੇ ਹਨ। ਐਸੋਸੀਏਸ਼ਨ ਸਬੰਧੀ ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਲਈ ਪਰਮਜੀਤ ਬੜਿੰਗ 647-963-0331, ਜੰਗੀਰ ਸਿੰਘ ਸੈਂਭੀ 416-409-0126, ਪ੍ਰੋ: ਨਿਰਮਲ ਸਿੰਘ ਧਾਰਨੀ 416-670-5874, ਕਰਤਾਰ ਸਿੰਘ ਚਾਹਲ 647-854-8746, ਜਾਂ ਹਰਦਿਆਲ ਸਿੰਘ ਸੰਧੁ 647-686-4201 ਤੇ ਸੰਪਰਕ ਕੀਤਾ ਜਾ ਸਕਦਾ ਹੈ।

RELATED ARTICLES

ਗ਼ਜ਼ਲ

POPULAR POSTS