ਬਰੈਂਪਟਨ : ਲੰਘੀ ਇਕ ਸਤੰਬਰ ਦਿਨ ਐਤਵਾਰ ਨੂੰ ਕੈਸਲਮੋਰ ਸੀਨੀਅਰਜ਼ ਕਲੱਬ ਬਰੈਂਪਟਨ ਨੇ ਪ੍ਰਧਾਨ ਗੁਰਮੇਲ ਸਿੰਘ ਸੱਗੂ ਤੇ ਸਕੱਤਰ ਕਸ਼ਮੀਰਾ ਸਿੰਘ ਦੀ ਅਗਵਾਈ ਵਿਚ ਮਾਊਂਟਸਬਰਗ ਦਾ ਟੂਰ ਲਗਾਇਆ, ਜਿਸ ਵਿਚ ਵੱਡੀ ਗਿਣਤੀ ਵਿਚ ਪੁਰਸ਼ ਅਤੇ ਬੀਬੀਆਂ ਸ਼ਾਮਲ ਸਨ। 472 ਏਕੜ ਵਿਚ ਫੈਲੇ ਇਸ ਸਪਾਟ ਵਿਚ ਪੰਛੀ, ਜਾਨਵਰ, ਪਾਰਕਾਂ ਤੇ ਲੇਕ ਸੀ। ਬਰਡੀਜ਼ ਪੰਛੀ ਲਾਇਵ ਪ੍ਰੈਜੈਂਟੀਟੇਸ਼ਨ ਸਟਾਫ ਵਲੋਂ ਦਿੱਤੀ ਗਈ। 10-12 ਤਰ੍ਹਾਂ ਦੇ ਉਲੂ, ਈਗਲਜ਼, ਰਾਕ, ਹੌਰਸੀਆ ਆਦਿ ਵੇਖਣ ਨੂੰ ਮਿਲੇ ਤੇ ਸਭ ਨੇ ਅਨੰਦ ਮਾਣਿਆ। ਬੀਬੀਆਂ ਨੇ ਖੂਬ ਗਿੱਧਾ ਪਾਇਆ। ਨਾਲ ਲਿਆਂਦਾ ਖਾਣਾ ਸਾਰਿਆਂ ਨੇ ਇਕੱਠੇ ਬੈਠ ਕੇ ਖਾਧਾ। ਸ਼ਾਮ ਚਾਰ ਵਜੇ ਵਾਪਸੀ ਹੋ ਗਈ। ਗੁਰਮੇਲ ਸਿੰਘ ਸੱਗੂ ਨੇ ਮੈਂਬਰਾਂ ਦੇ ਸਹਿਯੋਗ ਅਤੇ ਰੌਕ ਗਾਰਡਨ ਵਲੰਟੀਅਰਜ਼ ਐਸੋਸੀਏਸ਼ਨ ਦਾ ਧੰਨਵਾਦ ਕੀਤਾ। ਅਗਲੀ ਜਨਤਕ ਬਾਡੀ ਮੀਟਿੰਗ ਤੇ ਫੈਮਿਲੀ ਫਨ ਮੇਲਾ 28 ਸਤੰਬਰ ਨੂੰ ਗੌਰਮੀਡੀਓਜ਼ ਕਮਿਊਨਿਟੀ ਸੈਂਟਰ, ਗੌਰ ਰੋਡ ‘ਤੇ ਠੀਕ 11 ਵਜੇ ਹੋਵੇਗਾ। ਸਿਰਫ ਮੈਂਬਰਾਂ ਨੂੰ ਹੀ ਸ਼ਾਮਲ ਹੋਣ ਦੀ ਬੇਨਤੀ ਹੈ। ਹੋਰ ਜਾਣਕਾਰੀ ਲਈ ਗੁਰਮੇਲ ਸਿੰਘ ਸੱਗੂ ਹੋਰਾਂ ਨਾਲ ਫੋਨ ਨੰਬਰ 416-648-6706 ‘ਤੇ ਗੱਲ ਕੀਤੀ ਜਾ ਸਕਦੀ ਹੈ।
Check Also
ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਸਟੀਲ ਪਲਾਂਟ ਦੇ ਵਰਕਰਾਂ ਨਾਲ ਕੀਤੀ ਗੱਲਬਾਤ
ਓਟਵਾ/ਬਿਊਰੋ ਨਿਊਜ਼ : ਲੰਘੇ ਦਿਨੀਂ ਨੂੰ ਟਰਾਂਜਿਟ ਕਰਮਚਾਰੀਆਂ ਅਤੇ ਸਥਾਨਕ ਮੇਅਰ ਮੈਥਿਊ ਸ਼ੂਮੇਕਰ ਨੂੰ ਮਿਲਣ …