Home / ਕੈਨੇਡਾ / ਰੈੱਡ ਵਿੱਲੋ ਕਲੱਬ ਵਲੋਂ ਇੰਡੀਆ ਜਾ ਰਹੇ ਮੈਂਬਰਾਂ ਨੂੰ ਵਿਦਾਇਗੀ ਪਾਰਟੀ

ਰੈੱਡ ਵਿੱਲੋ ਕਲੱਬ ਵਲੋਂ ਇੰਡੀਆ ਜਾ ਰਹੇ ਮੈਂਬਰਾਂ ਨੂੰ ਵਿਦਾਇਗੀ ਪਾਰਟੀ

ਬਰੈਂਪਟਨ/ਹਰਜੀਤ ਬੇਦੀ : ਬਰੈਂਪਟਨ ਦੀ ਰੈੱਡ ਵਿੱਲੋ ਸੀਨੀਅਰਜ਼ ਕਲੱਬ ਵਲੋਂ ਪਿਛਲੇ ਸਾਲਾਂ ਦੀ ਤਰ੍ਹਾਂ ਇਸ ਵਾਰ ਵੀ ਕਾਲਡਰਸਟੋਨ ਪਾਰਕ ਬਰੈਂਪਟਨ ਵਿੱਚ ਇੰਡੀਆ ਜਾ ਰਹੇ ਮੈਂਬਰਾਂ ਨੂੰ ਵਿਦਾਇਗੀ ਪਾਰਟੀ ਦਿੱਤੀ ਗਈ। ਕਲੱਬ ਦੇ ਸੱਦੇ ‘ਤੇ ਇਸ ਪਾਰਟੀ ਵਿੱਚ ਆਏ ਮੈਂਬਰਾਂ ਦੀ ਚਾਹ-ਪਾਣੀ ਦੀ ਸੇਵਾ ਤੋਂ ਬਾਅਦ ਸਟੇਜ ਦਾ ਪ੍ਰੋਗਰਾਮ ਸ਼ੁਰੂ ਕੀਤਾ ਗਿਆ। ਪ੍ਰਧਾਨਗੀ ਮੰਡਲ ਵਿੱਚ ਕਲੱਬ ਦੇ ਪ੍ਰਧਾਨ ਗੁਰਨਾਮ ਸਿੰਘ ਗਿੱਲ, ਪ੍ਰੋ: ਨਿਰਮਲ ਧਾਰਨੀ, ਜੰਗੀਰ ਸਿੰਘ ਸੈਂਭੀ, ਪ੍ਰੋ: ਬਲਵੰਤ ਸਿੰਘ, ਗੁਰਪ੍ਰੀਤ ਢਿੱਲੋਂ ਰੀਜਨਲ ਕਾਊਂਸਲਰ ਅਤੇ ਹਰਕੀਰਤ ਸਿੰਘ ਕਾਊਂਸਲਰ ਬਿਰਾਜਮਾਨ ਸਨ।
ਮਾਸਟਰ ਕੁਲਵੰਤ ਸਿੰਘ ਦੁਆਰਾ ਸਟੇਜ ਦਾ ਪ੍ਰੋਗਰਾਮ ਸ਼ੁਰੂ ਕਰਨ ਤੇ ਸਭ ਤੋਂ ਪਹਿਲਾਂ ਪਰਮਜੀਤ ਬੜਿੰਗ ਦੀ ਜੀਵਨ ਸਾਥਣ ਅਤੇ ਇਸ ਕਲੱਬ ਦੀ ਸੁਹਿਰਦ ਮੈਂਬਰ ਬਲਬੀਰ ਬੜਿੰਗ ਦੇ ਸਦੀਵੀ ਵਿਛੋੜੇ ‘ਤੇ ਦੋ ਮਿੰਟ ਦਾ ਮੋਨ ਧਾਰਨ ਕਰ ਕੇ ਸ਼ਰਧਾਂਜਲੀ ਭੇਂਟ ਕੀਤੀ ਗਈ। ਉਸ ਉਪਰੰਤ ਵੱਖ ਵੱਖ ਬੁਲਾਰਿਆਂ ਪ੍ਰੋ: ਨਿਰਮਲ ਧਾਰਨੀ, ਗੁਰਪ੍ਰੀਤ ਢਿੱਲੋਂ, ਐਚ ਐੱਸ ਮਿਨਹਾਸ, ਜੰਗੀਰ ਸਿੰਘ ਸੈਂਭੀ, ਨਿਰਮਲਾ ਪ੍ਰਾਸ਼ਰ, ਹਰਕੀਰਤ ਸਿੰਘ ਆਦਿ ਨੇ ਇੰਡੀਆ ਜਾ ਰਹੇ ਕਲੱਬ ਮੈਂਬਰਾਂ ਨੂੰ ਉਹਨਾਂ ਦੇ ਸਫਰ ਸਬੰਧੀ ਨੁਕਤੇ ਸਾਂਝੇ ਕਰਦਿਆਂ ਉਹਨਾਂ ਦੇ ਸੁੱਖੀ ਸਾਂਦੀ ਵਾਪਸ ਪਰਤਣ ਲਈ ਸ਼ੁਭ ਕਾਮਨਾਵਾਂ ਦਿੱਤੀਆਂ। ਸੀਨੀਅਰ ਐਸੋਸੀਏਸ਼ਨ ਦੇ ਪ੍ਰਧਾਨ ਪਰਮਜੀਤ ਬੜਿੰਗ ਨੇ ਸੰਸਥਾ ਦੇ ਕੰਮ ਢੰਗ ਬਾਰੇ ਦੱਸਦਿਆਂ ਕਲੱਬ ਮੈਂਬਰਾਂ ਤੋਂ ਮੰਗ ਕੀਤੀ ਕਿ ਉਹ ਐਸੋਸੀਏਸ਼ਨ ਦੇ ਸਾਲਾਨਾ ਪ੍ਰੋਗਰਾਮ ਲਈ ਇੱਕ ਦਿਨ ਹਰ ਹਾਲਤ ਵਿੱਚ ਰਾਖਵਾਂ ਰੱਖਣ। ਇਹ ਇਸ ਲਈ ਜ਼ਰੂਰੀ ਹੈ ਕਿ ਲੋਕਾਂ ਦਾ ਏਕਾ ਅਤੇ ਇਕੱਠ ਅਧਿਕਾਰੀਆਂ ‘ਤੇ ਪ੍ਰਭਾਵ ਪਾਉਂਦਾ ਹੈ। ਇਸੇ ਦੌਰਾਨ ਨਿਰਮਲਾ ਪ੍ਰਾਸ਼ਰ, ਸ਼ਿਵਦੇਵ ਸਿੰਘ ਰਾਏ ਅਤੇ ਅਵਤਾਰ ਸਿੰਘ ਬੈਂਸ ਨੇ ਗੀਤਾਂ ਅਤੇ ਕਵਿਤਾਵਾਂ ਦੁਆਰਾ ਸਰੋਤਿਆਂ ਨਾਲ ਸਾਂਝ ਪਾਈ। ਲੇਡੀ ਮੈਂਬਰਾਂ, ਮਹਿੰਦਰ ਪੱਡਾ, ਨਿਰਮਲਾ ਪਰਾਸ਼ਰ,, ਬਲਜੀਤ ਸੇਖੋਂ, ਇੰਦਰਜੀਤ ਗਿੱਲ ਅਤੇ ਸਾਥਣਾਂ ਤੋਂ ਬਿਨਾਂ ਅਮਰਜੀਤ ਸਿੰਘ, ਬਲਵੰਤ ਕਲੇਰ, ਸ਼ਿਵਦੇਵ ਰਾਏ ਅਤੇ ਹੋਰ ਮੈਂਬਰਾਂ ਨੇ ਪ੍ਰੋਗਰਾਮ ਦੀ ਸਫਲਤਾ ਲਈ ਵਿਸ਼ੇਸ਼ ਯੋਗਦਾਨ ਪਾਇਆ।
ਕਲੱਬ ਵਲੋਂ ਸਟੇਜ ਤੋਂ ਸਾਰੇ ਮੈਂਬਰਾਂ ਦਾ ਸਾਥ ਦੇਣ ਲਈ ਧੰਨਵਾਦ ਕੀਤਾ ਗਿਆ। ਕਲੱਬ ਸਬੰਧੀ ਕਿਸੇ ਵੀ ਪ੍ਰਕਾਰ ਦੀ ਜਾਣਕਾਰੀ ਲਈ ਪਰਧਾਨ ਗੁਰਨਾਮ ਸਿੰਘ ਗਿੱਲ 416-908-1300, ਜਨਰਲ ਸਕੱਤਰ ਕੁਲਵੰਤ ਸਿੰਘ 647-202-7696, ਉੱਪ-ਪਰਧਾਨ ਅਮਰਜੀਤ ਸਿੰਘ 416-268-6821,ਪਰਮਜੀਤ ਬੜਿੰਗ 647-963-0331, ਜੋਗਿੰਦਰ ਸਿੰਘ ਪੱਡਾ 416-219-2542 ਜਾਂ ਸ਼ਿਵਦੇਵ ਸਿੰਘ ਰਾਏ 647-643-6396 ਨਾਲ ਸੰਪਰਕ ਕੀਤਾ ਜਾ ਸਕਦਾ ਹੈ।

Check Also

ਫੈਡਰਲ ਸਰਕਾਰ ਵੱਲੋਂ ਸੀਨੀਅਰਜ਼ ਦੀ ਸਹਾਇਤਾ : ਸੋਨੀਆ ਸਿੱਧੂ

ਬਰੈਂਪਟਨ – ਕੋਵਿਡ -19 ਮਹਾਂਮਾਰੀ ਦੀ ਸ਼ੁਰੂਆਤ ਤੋਂ ਲੈ ਕੇ, ਕੈਨੇਡਾ ਸਰਕਾਰ ਵੱਲੋਂ ਹਰ ਵਰਗ …