Breaking News
Home / ਕੈਨੇਡਾ / ਕੈਨੇਡਾ ਨੇ ਯੂਕਰੇਨ ਵਿੱਚ ਫੌਜੀ ਮਿਸ਼ਨ ਤਿੰਨ ਸਾਲਾਂ ਲਈ ਹੋਰ ਵਧਾਇਆ

ਕੈਨੇਡਾ ਨੇ ਯੂਕਰੇਨ ਵਿੱਚ ਫੌਜੀ ਮਿਸ਼ਨ ਤਿੰਨ ਸਾਲਾਂ ਲਈ ਹੋਰ ਵਧਾਇਆ

Parvasi News, Canada
ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਬੁੱਧਵਾਰ ਨੂੰ ਯੂਕਰੇਨ ਵਿੱਚ ਜਾਰੀ ਆਪਰੇਸ਼ਨ ਯੂਨੀਫਾਇਰ ਨੂੰ ਤਿੰਨ ਸਾਲਾਂ ਲਈ ਹੋਰ ਵਧਾਉਣ ਦਾ ਐਲਾਨ ਕੀਤਾ। ਇਸ ਤੋਂ ਇਲਾਵਾ ਉਨ੍ਹਾਂ ਆਉਣ ਵਾਲੇ ਦਿਨਾਂ ਵਿੱਚ ਯੂਕਰੇਨ ਵਿੱਚ 60 ਹੋਰ ਫੌਜੀ ਟੁਕੜੀਆਂ ਤਾਇਨਾਤ ਕਰਨ ਦਾ ਵੀ ਐਲਾਨ ਕੀਤਾ। ਪੀਐਮ ਟਰੂਡੋ ਵੱਲੋਂ ਇਹ ਐਲਾਨ ਡਿਪਟੀ ਪ੍ਰਧਾਨ ਮੰਤਰੀ ਕ੍ਰਿਸਟੀਆ ਫਰੀਲੈਂਡ, ਵਿਦੇਸ਼ ਮੰਤਰੀ ਮਿਲੇਨੀ ਜੌਲੀ ਤੇ ਰੱਖਿਆ ਮੰਤਰੀ ਅਨੀਤਾ ਆਨੰਦ ਦੀ ਹਾਜ਼ਰੀ ਵਿੱਚ ਕੀਤੀ ਗਈ ਕੈਬਨਿਟ ਮੀਟਿੰਗ ਵਿੱਚ ਕੀਤਾ ਗਿਆ।ਇਹ ਆਪਰੇਸ਼ਨ ਯੂਕਰੇਨ ਦੀਆਂ ਹਥਿਆਰਬੰਦ ਸੈਨਾਵਾਂ ਤੇ ਨੈਸ਼ਨਲ ਗਾਰਡ ਨੂੰ ਸਿਖਲਾਈ ਦੇਣ ਲਈ ਸ਼ੁਰੂ ਕੀਤਾ ਗਿਆ ਸੀ ਤੇ ਇਸ ਦੀ ਮਿਆਦ ਮਾਰਚ ਵਿੱਚ ਮੁੱਕਣ ਜਾ ਰਹੀ ਸੀ। 200 ਕੈਨੇਡੀਅਨ ਹਥਿਆਰਬੰਦ ਸੈਨਾਵਾਂ ਦੇ ਮੈਂਬਰਾਂ ਦੇ ਇੱਕ ਗਰੁੱਪ ਨੂੰ ਹਰ ਛੇ ਮਹੀਨੇ ਬਾਅਦ ਯੂਕਰੇਨ ਭੇਜਿਆ ਜਾਂਦਾ ਸੀ। 340 ਮਿਲੀਅਨ ਡਾਲਰ ਦੀ ਇਹ ਵਚਨਬੱਧਤਾ ਯੂਕਰੇਨ ਦੀ ਸਰਹੱਦ ਉੱਤੇ ਇੱਕਠੇ ਹੋਏ 1 ਲੱਖ ਰੂਸੀ ਸੈਨਿਕਾਂ ਦੇ ਜਵਾਬ ਵਿੱਚ ਪ੍ਰਗਟਾਈ ਗਈ ਹੈ।ਰੂਸੀ ਸੈਨਿਕਾਂ ਦੇ ਇਸ ਤਰ੍ਹਾਂ ਸਰਹੱਦ ਉੱਤੇ ਇੱਕਠਾ ਹੋਣ ਨਾਲ ਯੂਕਰੇਨ ਉੱਤੇ ਰੂਸ ਵੱਲੋਂ ਚੜ੍ਹਾਈ ਦਾ ਖਤਰਾ ਬਣਿਆ ਹੋਇਆ ਹੈ। ਟਰੂਡੋ ਨੇ ਆਖਿਆ ਕਿ ਇਨ੍ਹਾਂ 60 ਫੌਜੀ ਟੁਕੜੀਆਂ ਤੋਂ ਇਲਾਵਾ ਲੋੜ ਪੈਣ ਉੱਤੇ ਅਸੀਂ 400 ਸੈਨਿਕਾਂ ਨੂੰ ਵੀ ਉੱਥੇ ਭੇਜ ਸਕਦੇ ਹਾਂ।

Check Also

ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਦੇ ਸਮਾਗ਼ਮ ਵਿਚ ਸਵ. ਗੁਰਦਾਸ ਮਿਨਹਾਸ ਨੂੰ ਭੇਂਟ ਕੀਤੀ ਗਈ ਸ਼ਰਧਾਂਜਲੀ

‘ਪੰਜਾਬ ਦੀ ਕੋਇਲ’ ਸੁਰਿੰਦਰ ਕੌਰ ਦੇ ਜਨਮ-ਦਿਨ ‘ਤੇ ਕੀਤਾ ਗਿਆ ਯਾਦ ਤੇ ਕਵੀ-ਦਰਬਾਰ ਵੀ ਹੋਇਆ …