4.7 C
Toronto
Tuesday, November 18, 2025
spot_img
Homeਕੈਨੇਡਾਅਲਬਰਟਾ ਦੇ ਜੰਗਲਾਂ 'ਚ ਅੱਗ ਕਾਰਨ ਜੈਸਪਰ ਤੇ ਨੈਸ਼ਨਲ ਪਾਰਕ ਖਾਲੀ ਕਰਵਾਏ

ਅਲਬਰਟਾ ਦੇ ਜੰਗਲਾਂ ‘ਚ ਅੱਗ ਕਾਰਨ ਜੈਸਪਰ ਤੇ ਨੈਸ਼ਨਲ ਪਾਰਕ ਖਾਲੀ ਕਰਵਾਏ

ਵਿਨੀਪੈੱਗ/ਬਿਊਰੋ ਨਿਊਜ਼ : ਪੱਛਮੀ ਕੈਨੇਡਾ ਵਿੱਚ ਅਲਬਰਟਾ ਦੇ ਜੈਸਪਰ ਨੈਸ਼ਨਲ ਪਾਰਕ ਦੇ ਜੰਗਲਾਂ ‘ਚ ਲੱਗੀ ਅੱਗ ਵਧਦੀ ਜਾ ਰਹੀ ਹੈ ਅਤੇ ਇਸ ਕਾਰਨ ਇਹਤਿਆਤ ਵਜੋਂ ਸਥਾਨਕ ਇਲਾਕੇ ‘ਚੋਂ ਤਕਰੀਬਨ 25,000 ਵਾਸੀ ਘਰਾਂ ਤੋਂ ਨਿਕਲ ਗਏ ਹਨ। ਮੀਡੀਆ ਦੀਆਂ ਖ਼ਬਰਾਂ ‘ਚ ਇਹ ਜਾਣਕਾਰੀ ਦਿੱਤੀ ਗਈ। ਕੈਨੇਡੀਅਨ ਰੌਕੀਜ਼ (ਪਰਬਤ ਲੜੀ) ਦੇ ਸਭ ਤੋਂ ਵੱਡੇ ਜੈਸਪਰ ਨੈਸ਼ਨਲ ਪਾਰਕ ਅਤੇ ਜੈਸਪਰ ਟਾਊਨ ਸਾਈਟ ਵਾਸੀਆਂ ਸਣੇ ਸਾਰਿਆਂ ਨੂੰ ਘਰ ਖਾਲੀ ਕਰਨ ਦੇ ਨਿਰਦੇਸ਼ ਦਿੱਤੇ ਗਏ ਸਨ। ਦੂਜੇ ਪਾਸੇ ਅੱਗ ਲੱਗਣ ਦੇ ਕਾਰਨਾਂ ਦਾ ਪਤਾ ਹਾਲੇ ਨਹੀਂ ਲੱਗ ਸਕਿਆ ਪਰ ਮੰਨਿਆ ਜਾ ਰਿਹਾ ਹੈ ਕਿ ਇਹ ਅੱਗ ਬਿਜਲੀ ਡਿੱਗਣ ਕਾਰਨ ਲੱਗੀ ਹੋ ਸਕਦੀ ਹੈ। ਅੱਗ ਦਾ ਘੇਰਾ 6,750 ਹੈਕਟੇਅਰ ਦੱਸਿਆ ਜਾ ਰਿਹਾ ਹੈ। ਹਾਲਾਤ ਦੇ ਮੱਦੇਨਜ਼ਰ ਪਾਰਕਸ ਕੈਨੇਡਾ ਵੱਲੋਂ 6 ਅਗਸਤ ਤੱਕ ਸਾਰੀਆਂ ਕੈਂਪਿੰਗ ਰਿਜ਼ਰਵੇਸ਼ਨ ਰੱਦ ਕੀਤੀਆਂ ਜਾ ਚੁੱਕੀਆਂ ਹਨ। ਐਲਬਰਟਾ ਦੇ ਪਬਲਿਕ ਸੇਫ਼ਟੀ ਅਤੇ ਐਮਰਜੈਂਸੀ ਮਾਮਲਿਆਂ ਬਾਰੇ ਮੰਤਰੀ ਮਾਈਕ ਐਲਿਸ ਨੇ ਦੱਸਿਆ ਕਿ ਅੱਗ ਵਾਲਾ ਸਥਾਨ ਜੈਸਪਰ ਤੋਂ 12 ਕਿੱਲੋਮੀਟਰ ਦੱਖਣ ਵੱਲ ਹੈ ਤੇ ਤੇਜ਼ ਹਵਾਵਾਂ ਨਾਲ ਅੱਗ ਵਧ ਰਹੀ ਹੈ। ਪਾਰਕਸ ਕੈਨੇਡਾ ਨੇ ਕਿਹਾ ਕਿ ਅੱਗ ਬੁਝਾਉਣ ਲਈ ਹੈਲੀਕਾਪਟਰਾਂ ਦੀ ਵਰਤੋਂ ਵੀ ਕੀਤੀ ਜਾ ਰਹੀ ਹੈ। ਜੈਸਪਰ ਦੀ ਨਗਰਪਾਲਿਕਾ ਅਤੇ ਜੈਸਪਰ ਨੈਸ਼ਨਲ ਪਾਰਕ ਵੱਲੋਂ ਮੰਗਲਵਾਰ ਨੂੰ ਕਿਹਾ ਗਿਆ ਕਿ 25 ਹਜ਼ਾਰ ਲੋਕਾਂ ਨੂੰ ਰਾਤੋ-ਰਾਤ ਜੈਸਪਰ ਕਸਬਾ ਅਤੇ ਨੈਸ਼ਨਲ ਪਾਰਕ ਖ਼ਾਲੀ ਕਰਨ ਦੇ ਹੁਕਮ ਦੇ ਦਿੱਤੇ ਗਏ ਸਨ। ਸਮਾਂ ਘੱਟ ਹੋਣ ਕਾਰਨ ਲੋਕਾਂ ਨੂੰ ਪਹਾੜੀ ਰਸਤਿਆਂ ਰਾਹੀਂ ਬ੍ਰਿਟਿਸ਼ ਕੋਲੰਬੀਆ (ਬੀਸੀ) ‘ਚ ਦਾਖਲ ਹੋਣ ਪਿਆ। ਉਨ੍ਹਾਂ ਦੱਸਿਆ ਕਿ ਜੈਸਪਰ ਤੋਂ ਕਰੀਬ 120 ਕਿਲੋਮੀਟਰ ਪੱਛਮ ‘ਚ ਕਰੀਬ 1,000 ਲੋਕਾਂ ਦੀ ਆਬਾਦੀ ਵਾਲੇ ਪਿੰਡ ਵੈਲੇਮਾਊਂਟ ਤੋਂ ਮੰਗਲਵਾਰ ਤੜਕੇ ਕੈਲਗਰੀ ਲਈ ਬੱਸਾਂ ਰਵਾਨਾ ਹੋਈਆਂ।

RELATED ARTICLES
POPULAR POSTS