Breaking News
Home / ਕੈਨੇਡਾ / ਕੈਸੀ ਕੈਂਬਲ ਇਲਾਕੇ ਦੇ ਬਜ਼ੁਰਗਾਂ ਨੇ ਆਪਣੇ ਦੁੱਖੜੇ ਦੱਸੇ

ਕੈਸੀ ਕੈਂਬਲ ਇਲਾਕੇ ਦੇ ਬਜ਼ੁਰਗਾਂ ਨੇ ਆਪਣੇ ਦੁੱਖੜੇ ਦੱਸੇ

logo-2-1-300x105ਬਰੈਂਪਟਨ : ਬਰੈਪਟਨ ਵੈਸਟ ਵਾਰਡ -2 ਦੇ ਇਲਾਕੇ ਵਿਚ ਕੈਸੀ ਕੈਂਬਲ ਲਾਇਬਰੇਰੀ ਅਤੇ ਕਮਿਓਨਿਟੀ ਸੈਂਟਰ ਬੜੀ ਵਡੀ ਫਿਸਿਲਟੀ ਹੈ। ਇਸੇ ਇਲਾਕੇ ਵਿਚ ਤਿੰਨ ਪੰਜਾਬੀ ਕਲੱਬਾਂ ਹਨ ਜਿਨ੍ਹਾਂ ਵਿਚ ਕੋਈ 425 ਔਰਤਾਂ ਅਤੇ 525 ਮਰਦ ਮੈਂਬਰ ਸ਼ਾਮਲ ਹਨ। ਇਸ ਸਰਕਾਰੀ ਫਿਸਿਲਿਟੀ  ਦੇ ਨਾਰਥ ਵਿਚ ਇਕ ਬੜੀ ਵਡੀ ਪਾਰਕ ਹੈ ਜਿਸ ਵਿਚ ਬਚਿਆ ਦੇ ਖੇਡਣ ਲਈ ਕਾਫੀ ਸਾਰੇ ਝੁਲੇ ਅਤੇ ਖੇਡ ਸਮਾਨ ਫਿਟ ਕੀਤੇ ਪਏ ਹਨ। ਬੈਠਣ ਲਈ ਕਾਫੀ ਪਿਕਨਿਕ ਬੈਂਚ ਵੀ ਰੱਖੇ ਹੋਏ ਹਨ। ਹਰ ਰੋਜ਼ ਕਈ ਦਰਜਣਾ ਬਚੇ ਅਤੇ ਬਜ਼ੁਰਗ ਐਥੇ ਤਰਕਾਲਾ ਸਵੇਰੇ ਖੇਡਣ ਅਤੇ ਬੈਠਣ ਆਉਂਦੇ ਹਨ ਪਰ ਹੈਰਾਨੀ ਇਸ ਗਲ ਦੀ ਹੈ ਬਾਕੀ ਪਾਰਕਾਂ ਦੀ ਤਰਾਂਹ ਐਥੇ ਕੋਈ ਸ਼ੈਡ ਨਹੀਂ ਬਣਾਇਆ ਗਿਆ। ਦਰੱਖਤ ਵੀ ਨਜ਼ਰ ਨਹੀਂ ਆਉਂਦੇ ਜਿਥੇ ਛਾਂਅ ਹੋਵੇ। ਇਸ ਇਲਾਕੇ ਵਿਚ ਰਹਿਣ ਵਾਲੇ ਬਜ਼ੁਰਗ ਦਸਦੇ ਹਨ ਕਿ ਬਾਵਜੂਦ ਇਹ ਪਾਰਕ ਐਡੀ ਵਿਸ਼ੇਸ਼ ਜਗਾਹ ਹੋਣ ਦੇ ਅਤੇ ਐਡਾ ਕੁਝ ਫਿਟ ਕਰੀ ਰੱਖਣ ਦੇ, ਇਸ ਪਾਰਕ ਨੂੰ ਬਿਲਕੁਲ ਅਣਗਾਉਲੇ ਕੀਤਾ ਹੋਇਆ ਹੈ। ਟੁਟ ਭਜ ਦੀ ਕੋਈ ਮੁਰੰਮਤ ਨਹੀਂ ਕਰਦਾ, ਕੋਈ ਸੁਣਵਾਈ ਵੀ ਨਹੀਂ ਹੋ ਰਹੀ ਅਤੇ ਹਾਲਾਤ ਇਹ ਹਨ ਕਿ ਬਚੇ ਇਕ ਦੂਸਰੇ ਨਾਲ ਭਿੜਦੇ ਫਿਰਦੇ ਹਨ ਕਿਓਂਕਿ ਸਮਾਨ ਅਧੂਰਾ ਹੋ ਚੁਕਾ ਹੈ। ਝੁਲੇ ਅਤੇ ਬਾਸਕਿਟ ਬਾਲ ਰਿੰਗਜ਼ ਟੁਟ ਚੁਕੇ ਹਨ। ਪਾਰਕ ਦਾ ਕੋਈ ਨਾਮ ਵੀ ਨਹੀਂ ਰੱਖਿਆ ਹੋਇਆ। ਕੋਈ ਬੋਰਡ ਡਿਸਪਲੇਅ ਨਹੀਂ ਕੀਤਾ ਹੋਇਆ ਜਿਸ ਨੂੰ ਪੜ੍ਹਕੇ ਇਸ ਪਾਰਕ ਦਾ ਕੋਈ ਅਡਰੈਸ ਦਸਿਆ ਜਾ ਸਕੇ। ਪੰਜਾਬੀ ਬਜ਼ੁਰਗ ਜਿਨ੍ਹਾ ਦੀ ਇਸ ਇਲਾਕੇ ਵਿਚ ਬਹੁਗਿਣਤੀ ਹੈ ਇਹ ਸੋਚਣ ਲਈ ਮਜ਼ਬੂਰ ਹਨ ਕਿ ਸਿਟੀ ਵਾਲੇ ਪੱਖਪਾਤ ਕਰ ਰਹੇ ਹਨ। ਜਿਵੇਂ ਪਿਛੇ ਪੰਜਾਬ ਵਿਚ ਲੋਕਾਂ ਦੀ ਕੋਈ ਸੁਣਵਾਈ ਨਹੀਂ ਉਹੀ ਹਾਲ ਬਰੈਂਪਟਨ ਵਿਚ ਹੋ ਚੁਕਾ ਹੈ। ਕੋਈ ਬੰਦਾ ਵੀ ਲੋਕਾਂ ਦੀ ਬਾਹ ਫੜਨ ਵਾਲਾ ਨਜ਼ਰ ਨਹੀਂ ਆਉਂਦਾ। ਕੈਪਟਨ ਇਕਬਾਲ ਸਿੰਘ ਵਿਰਕ ਜੋ ਇਕ ਸੂਝਵਾਨ ਅਤੇ ਵਲੰਟੀਅਰ ਕਿਸਮ ਦਾ ਸੱਚਾ ਪੱਕਾ ਬੰਦਾ ਹੈ, ਨੇ ਮੀਡੀਆ ਅਤੇ ਸਥਾਨਿਕ ਲੋਕਾਂ ਨੂੰ ਇਕੱਠਿਆ ਕਰਕੇ ਮੁਸ਼ਕਿਲਾਂ ਦਸਣ ਦੀ ਕੋਸ਼ਿਸ਼ ਕੀਤੀ ਹੈ। ਉਹ ਪਰਵਾਸੀ ਅਖਬਾਰ ਦੇ ਰੀਪੋਰਟਰ ਨੂੰ ਦਸਦਾ ਹੈ ਕਿ ਮਾਜੂਦਾ ਸਿਟੀ ਕਊਂਸਲਰ ਗੋਰਾ ਹੋਣ ਕਰਕੇ, ਉਸ ਨਾਲ ਬਾਤਚੀਤ ਕਰਨ ਵਿਚ ਬੜੀ ਦਿਕਤ ਬਣਦੀ ਹੈ। ਜਦ ਵੀ ਫੋਨ ਕਰੋ ਕੋਈ ਫਾਇਦਾ ਨਹੀਂ ਹੁੰਦਾ। ਕੋਈ ਪੰਜਾਬੀ ਕਊਂਸਲਰ ਹੋਵੇ ਤਾਂ ਕੋਈ ਗਲ ਸੁਣੇ। ਲੋਕਾਂ ਨੂੰ ਸਲਾਹ ਦਿਤੀ ਗਈ ਕਿ ਅੰਗਰੇਜ਼ੀ ਵਿਚ ਰੀਪੋਰਟ ਲਿਖਕੇ ਸਿਟੀ ਵਿਚ ਦਿਤੀ ਜਾਵੇ। ਤਾਂ ਜੋ ਸਹੀ ਜਗਾਹ ਸ਼ਕਾਇਤ ਪਹੁੰਚ ਸਕੇ। ਬਜ਼ੁਰਗਾਂ ਨੇ ਇਹ ਵੀ ਦਸਿਆ ਕਿ ਪਹਿਲੋਂ ਸਾਨੂੰ 12 ਤੋਂ ਤਿੰਨ ਵਜੇ ਤਕ ਕੈਸੀ ਕੈਂਬਲ ਫਸਿਲਟੀ ਵਿਚ ਬੈਠਣ ਲਈ ਸਮਾ ਦਿਤਾ ਹੋਇਆ ਸੀ ਪਰ ਹੁਣ ਇਹ ਸਮਾ 9 ਤੋਂ 2 ਵਜੇ ਤਕ ਕਰ ਦਿਤਾ ਗਿਆ ਹੈ, ਜੋ ਲੋਕਾਂ ਨੂੰ ਸੂਟ ਹੀ ਨਹੀਂ ਕਰਦਾ। ਬਜੂਰਗ ਇਹ ਵੀ ਮਹਿਸੂਸ ਕਰਦੇ ਹਨ ਕਿ ਵਖ ਵਖ ਕਲੱਬਾਂ ਨੂੰ ਵਖ ਵਖ ਸਮੇ ਉਪਰ ਵਖ ਵਖ ਕਮਰੇ ਦੇਣ ਦੀ ਜਗਾਹ ਸਭ ਨੂੰ ਇਕ ਵਡਾ ਹਾਲ ਇਕੇ ਸਮੇ ਦਿਤਾ ਜਾਵੇ ਤਾਂ ਜੋ ਵਿਤਕਰਾ ਨਾ ਬਣੇ ਅਤੇ ਕੰਮ  ਵਧੇਰੇ ਸੌਖਾ ਰਹੇ। ਮਾਜੂਦਾ ਸਿਸਟਮ ਨਾਲ ਲੋਕਾਂ ਵਿਚ ਆਪਸੀ ਈਰਖਾ ਅਤੇ ਝਗੜੇ ਵਧ ਰਹੇ ਹਨ ਪਰ ਸਟਾਫ ਇਸ ਦਲੀਲ ਨੂੰ ਮੰਨਦਾ ਕੋਈ ਨਹੀਂ। ਕਲੱਬਾਂ ਵਾਲੇ ਇਕ ਦੂਸਰੇ ਨੂੰ ਠਿਬੀ ਲਗਾਈ ਜਾ ਰਹੇ ਹਨ।

Check Also

ਇਨਸਾਨ ਦੇ ਸ਼ੈਤਾਨ ਬਣਨ ਦੀ ਰੌਂਗਟੇ ਖੜ੍ਹੇ ਕਰਨ ਵਾਲੀ ਦਾਸਤਾਨ

ਐਬਟਸਫੋਰਡ/ਡਾ. ਗੁਰਵਿੰਦਰ ਸਿੰਘ : ਐਬਟਸਫੋਰਡ ਸ਼ਹਿਰ ਦਾ ਵੈਗਨਰ ਰੋਡ। ਸ਼ੁੱਕਰਵਾਰ ਦੀ ਰਾਤ ਦੇ 10.30 ਵਜੇ …