ਸਰੀ/ਬਿਊਰੋ ਨਿਊਜ਼
ਪ੍ਰੀਤਮ ਸਿੰਘ ਬਾਸੀ ਯਾਦਗਾਰੀ ਐਵਾਰਡ ਪ੍ਰਦਾਨ ਕਰਨ ਦਾ ਸਮਾਰੋਹ ਇਥੋਂ ਦੇ ਲਵਲੀ ਰੈਸਟੋਰੈਂਟ ਵਿੱਚ ਪੰਜ ਸਤੰਬਰ ਸੋਮਵਾਰ ਨੂੰ ਆਯੋਜਿਤ ਕੀਤਾ ਗਿਆ । ਇਹ ਪ੍ਰੋਗਰਾਮ ਬੀ.ਸੀ. ਪੰਜਾਬੀ ਕਲਚਰਲ ਫਾਊਂਡੇਸ਼ਨ ਵੱਲੋਂ ਕਰਵਾਇਆ ਗਿਆ। ਸਵਰਗੀ ਪਿਤਾ ਦੀ ਯਾਦ ਵਿੱਚ ਅਤੇ ਉਸਾਰੂ ਸਾਹਿਤ ਦੀ ਪਰਮੋਸ਼ਨ ਵਾਸਤੇ ਸੀ। ਮੰਗਾ ਬਾਸੀ ਅਤੇ ਪਰਿਵਾਰ ਵੱਲੋ’ ਦਿੱਤਾ ਜਾਂਦਾ ਇਹ ਸਨਮਾਨ ਇਸ ਵਾਰ ਦਰਵੇਸ਼ ਸਾਹਿਤਕਾਰ ਜਰਨੈਲ ਸਿੰਘ ਸੇਖਾਂ ਨੂੰ ਪਰਦਾਨ ਕੀਤਾ ਗਿਆ।
ਪ੍ਰਧਾਨਗੀ ਮੰਡਲ ਵਿੱਚ ਡਾ: ਐਸ.ਪੀ. ਸਿੰਘ ਸਾਬਕਾ ਵੀ.ਸੀ. ਗੁਰੂ ਨਾਨਕ ਦੇਵ ਯੂਨੀ: , ਜਰਨੈਲ ਸਿੰਘ ਸੇਖਾ, ਡਾ: ਰਘਬੀਰ ਸਿੰਘ ਸਿਰਜਨਾ, ਸੀ। ਮੰਗਾ ਬਾਸੀ, ਮੋਹਨ ਗਿੱਲ ਅਤੇ ਸ਼ਾਇਰ ਨਦੀਮ ਪਰਮਾਰ ਸ਼ਾਮਿਲ ਹੋਏ।
ਇਸ ਉਪਰੰਤ ਸੇਖਾ ਸਾਹਿਬ ਨੇ ਆਪਣੇ ਸਾਹਿਤਕ ਜੀਵਨ ਦੇ ਆਰੰਭਕ ਸਮੇਂ ਅਤੇ ਮੁੱਖ ਮਹਿਮਾਨ ਡਾ: ਐਸ.ਪੀ. ਸਿੰਘ ਹੁਰਾਂ ਦੇ ਵੀ.ਸੀ. ਕਾਰਜਕਾਲ ਦੌਰਾਨ ਪਰਵਾਸੀ ਸਾਹਿਤ ਵਿਚ ਪਾਏ ਵਡਮੁੱਲੇ ਯੋਗਦਾਨ ਕਰਿਦਆਂ ਉਹਨਾਂ ਨਾਲ ਆਪਣੀਆਂ ਯਾਦਾਂ ਸਾਂਝੀਆਂ ਕੀਤੀਆਂ। ਪ੍ਰਸਿੱਧ ਵਿਦਵਾਨ ਡਾ: ਰਘਬੀਰ ਸਿੰਘ ਸਿਰਜਣਾ ਨੇ ਇਸ ਨਾਵਲ ਅਤੇ ਪਰਵਾਸ ਦੇ ਕਾਰਨਾਂ ਦੀਆਂ ਮਜ਼ਬੂਰੀਆਂ ਬਾਰੇ ਭਰਪੂਰ ਚਾਨਣਾ ਪਾਇਆ। ਡਾ: ਰਘਬੀਰ ਸਿੰਘ ਹੁਰਾਂ ਦੀ ਰਹਿਨੁਮਾਈ ਹੇਠ ਹੀ ਇਸ ਨਾਵਲ ਉਪਰ ਪੰਜਾਬ ਯੂਨੀ: ਚੰਡੀਗੜ੍ਹ ਵਿੱਚ ਪਹਿਲੀ Mpl. ਹੋਈ। ਮੁੱਖ ਮਹਿਮਾਨ ਡਾ: ਐਸ. ਪੀ. ਸਿੰਘ ਹੁਰਾਂ ਆਪਣੇ ਮਹੱਤਵ ਪੂਰਨ ਭਾਸ਼ਨ ਦੌਰਾਨ ਪ੍ਰਵਾਸੀ ਸਾਹਿਤ ਅਤੇ ਸਾਹਿਤਕਾਰਾਂ ਦੇ ਉਭਾਰ ਵਿੱਚ ਆਪਣੀ ਨਿਸਵਾਰਥ ਕਾਰਜਸ਼ੈਲੀ ਦਾ ਜ਼ਿਕਰ ਕੀਤਾ ਅਤੇ ਸੇਖਾ ਸਾਹਬ ਦੇ ਸਾਹਿਤਕ ਯੋਗਦਾਨ ਦੀ ਸ਼ਲਾਘਾ ਕੀਤੀ।
ਇਗਲੈਂਡ ਤੋਂ ਆਏ ਕੁਲਵੰਤ ਸਿੰਘ ਧਾਲੀਵਾਲ ਨੇ ਸੰਸਾਰ ਵਿਚ, ਖਾਸ ਕਰ ਪੰਜਾਬ ਵਿਚ ਫੈਲ ਰਹੀ ਕੈਂਸਰ ਵਰਗੀ ਨਾਮੁਰਾਦ ਬਿਮਾਰੀ ਬਾਰੇ ਵਿਸ਼ਥਾਰ ਵਿਚ ਗੱਲਬਾਤ ਕੀਤੀ ਤੇ ਇਸ ਨੂੰ ਖਤਮ ਕਰਨ ਲਈ ਲੋਕਾਂ ਤੋਂ ਸਹਿਯੋਗ ਦੀ ਮੰਗ ਕੀਤੀ। ਇਸ ਉਪਰੰਤ ਮੰਗਾ ਬਾਸੀ, ਪਰਿਵਾਰ ਅਤੇ ਪ੍ਰਧਾਨਗੀ ਮੰਡਲ ਵੱਲੋਂ ਜਰਨੈਲ ਸਿੰਘ ਸੇਖਾ ਨੂੰ ਐਵਾਰਡ ਦੇ ਕੇ ਸਨਮਾਨਤ ਕੀਤਾ ਗਿਆ। ਬੀ.ਸੀ.ਪੰਜਾਬੀ ਕਲਚਰਲ ਫਾਊਂਡੇਸ਼ਨ ਵੱਲੋਂ ਮੁੱਖ ਮਹਿਮਾਨ ਡਾ. ਐਸ. ਪੀ. ਸਿੰਘ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਤ ਕੀਤਾ ਗਿਆ। ਕੁਝ ਵਿਸ਼ੇਸ਼ ਬੁਲਾਰਿਆਂ ਜਿਹਨਾਂ ਵਿੱਚ ਮੋਹਨ ਗਿੱਲ, ਇੰਦਰਜੀਤ ਕੌਰ ਸਿੱਧੂ, ਪ੍ਰਿੰ. ਸੁਰਿੰਦਰਪਾਲ ਬਰਾੜ, ਡਾ. ਪ੍ਰਿਥੀਪਾਲ ਸਿੰਘ ਸੋਹੀ, ਨਛੱਤਰ ਸਿੰਘ ਬਰਾੜ, ਚਰਨ ਵਿਰਦੀ, ਅਤੇ ਸਟੂਡਿਉ ਸੈਵਨ ਤੋਂ ਕਵਿੰਦਰ ਚਾਂਦ ਨੇ ਸੇਖਾ ਸਾਹਬ ਨੂੰ ਮੁਬਾਰਕਬਾਦ ਦਿੱਤੀ। ਜਰਨੈਲ ਸਿੰਘ ਆਰਟਿਸਟ ਨੇ ਸਹਿਜਤਾ ਨਾਲ ਸਟੇਜ ਸੰਚਾਲਨ ਦੀ ਜ਼ਿੰਮੇਵਾਰੀ ਨਿਭਾਈ ।
Check Also
ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਦੇ ਸਮਾਗ਼ਮ ਵਿਚ ਸਵ. ਗੁਰਦਾਸ ਮਿਨਹਾਸ ਨੂੰ ਭੇਂਟ ਕੀਤੀ ਗਈ ਸ਼ਰਧਾਂਜਲੀ
‘ਪੰਜਾਬ ਦੀ ਕੋਇਲ’ ਸੁਰਿੰਦਰ ਕੌਰ ਦੇ ਜਨਮ-ਦਿਨ ‘ਤੇ ਕੀਤਾ ਗਿਆ ਯਾਦ ਤੇ ਕਵੀ-ਦਰਬਾਰ ਵੀ ਹੋਇਆ …