ਬਰੈਂਪਟਨ/ਡਾ. ਝੰਡ : ਬਰੈਂਪਟਨ ਵਿਚ ਇਨ੍ਹੀਂ ਦਿਨੀਂ ਚੱਲ ਰਹੇ ਚੋਣ-ਬੁਖ਼ਾਰ ਦੌਰਾਨ ਹਰੇਕ ਉਮੀਦਵਾਰ ਅੱਜ ਕੱਲ੍ਹ ਆਪਣੇ ਘੋੜੇ ਤੇਜ਼-ਰਫ਼ਤਾਰ ਨਾਲ ਦੌੜਾਅ ਰਿਹਾ ਹੈ। ਜਿੱਥੇ ਉਹ ਆਪਣੇ ਵਾਲੰਟੀਅਰਾਂ ਅਤੇ ਸਮੱਰਥਕਾਂ ਨਾਲ ਘਰੋ-ਘਰੀ ਜਾ ਕੇ ਲੋਕਾਂ ਦੇ ਦਰਵਾਜ਼ੇ ਖਟ-ਖਟਾ ਰਹੇ ਹਨ, ਉੱਥੇ ਉਹ ਕਈ ਜਨਤਕ-ਮੀਟਿੰਗਾਂ ਵਿਚ ਸ਼ਾਮਲ ਹੋ ਕੇ ਇਨ੍ਹਾਂ ਵਿਚ ਆਪਣੇ ਵਿਚਾਰ ਪੇਸ਼ ਕਰਨ ਦਾ ਮੌਕਾ ਵੀ ਨਹੀਂ ਖੁੰਝਾ ਰਹੇ। ਇੱਥੋਂ ਤੱਕ ਕਿ ਕਈ ਤਾਂ ਗੁਰਦੁਆਰਾ ਸਾਹਿਬਾਨ ਵਿਚ ਵੀ ਜਾ ਕੇ ਆਪਣਾ ਪੱਖ ਪੇਸ਼ ਕਰ ਆਉਂਦੇ ਹਨ। ਇਸੇ ਸਿਲਸਿਲੇ ਵਿਚ ਹੀ ਲੰਘੇ ਹਫ਼ਤੇ ਵਾਰਡ ਨੰਬਰ 9-10 ਤੋਂ ਸਕੂਲ ਟਰੱਸਟੀ ਉਮੀਦਵਾਰ ਬਲਬੀਰ ਸੋਹੀ ਨੇ ਵੱਖ-ਵੱਖ ਵਰਗਾਂ ਦੀਆਂ ਕਈ ਮੀਟਿੰਗਾਂ ਨੂੰ ਸੰਬੋਧਨ ਕੀਤਾ ਅਤੇ ਘਰਾਂ ਵਿਚ ਜਾ ਕੇ ਵੀ ਆਪਣਾ ਚੋਣ-ਪ੍ਰਚਾਰ ਕੀਤਾ। ਜਿੱਥੇ ਉਨ੍ਹਾਂ ਡਿਕਸੀ ਰੋਡ ‘ਤੇ ਪੀਟਰ ਰੌਬਰਟਸਨ ਸਥਿਤ ਗੁਰੂ ਨਾਨਕ ਮਿਸ਼ਨ ਸੈਂਟਰ ਦੇ ਪ੍ਰਬੰਧਕਾਂ ਨਾਲ ਸਫ਼ਲ ਮੀਟਿੰਗ ਕੀਤੀ ਅਤੇ ਉੱਥੇ ਸੰਗਤਾਂ ਨੂੰ ਸੰਬੋਧਨ ਕਰਦਿਆਂ ਆਪਣੇ ਵਿਚਾਰ ਵੀ ਪੇਸ਼ ਕੀਤੇ, ਉੱਥੇ ਇਸ ਦੇ ਨਾਲ ਹੀ ਕਾਰਡਰਸਟੋਨ ਕਲੱਬ ਦੇ ਮੈਂਬਰਾਂ ਨਾਲ ਵੀ ਆਪਣੇ ਵਿਚਾਰਾਂ ਦੀ ਸਾਂਝ ਪਾਈ। ਬਲਬੀਰ ਅਨੁਸਾਰ ਇਨ੍ਹਾਂ ਮੀਟਿੰਗਾਂ ‘ਚ ਉਨ੍ਹਾਂ ਨੂੰ ਭਰਪੂਰ ਹੁੰਗਾਰਾ ਮਿਲਿਆ ਹੈ। ਇਸ ਤੋਂ ਇਲਾਵਾ ਉਹ ਕਈ ਘਰਾਂ ਵਿਚ ਵੀ ਆਪਣੇ ਚੋਣ-ਪ੍ਰਚਾਰ ਲਈ ਗਏ ਜਿੱਥੇ ਉਨ੍ਹਾਂ ਨੂੰ ਹਰ ਪ੍ਰਕਾਰ ਦੇ ਭਰਪੂਰ ਸਹਿਯੋਗ ਦਾ ਯਕੀਨ ਦਿਵਾਇਆ ਗਿਆ।
ਬਲਬੀਰ ਸੋਹੀ ਨੇ ਕੀਤਾ ਕਈ ਮੀਟਿੰਗਾਂ ਨੂੰ ਕੀਤਾ ਸੰਬੋਧਨ
RELATED ARTICLES

