Breaking News
Home / ਕੈਨੇਡਾ / ਨਵੇਂ ਸਾਲ ਨੂੰ ਜੀ ਆਇਆਂ ਕਹਿਣ ਲਈ ਰਾਮਗੜ੍ਹੀਆ ਭਵਨ ਵਿਖੇ ਸਮਾਗਮ

ਨਵੇਂ ਸਾਲ ਨੂੰ ਜੀ ਆਇਆਂ ਕਹਿਣ ਲਈ ਰਾਮਗੜ੍ਹੀਆ ਭਵਨ ਵਿਖੇ ਸਮਾਗਮ

ਬਰੈਂਪਟਨ/ਬਿਊਰੋ ਨਿਊਜ਼ : ਰਾਮਗੜ੍ਹੀਆ ਕਮਿਊਨਿਟੀ ਭਵਨ ਵਿੱਚ ਵੱਡੇ ਸਾਹਿਬਜ਼ਾਦੇ ਬਾਬਾ ਅਜੀਤ ਸਿੰਘ ਤੇ ਬਾਬਾ ਜ਼ੋਰਾਵਰ ਸਿੰਘ ਜੀ ਦੀ ਸ਼ਹੀਦੀ ਦਿਹਾੜਾ ਬੜੀ ਸ਼ਰਧਾ ਤੇ ਭਾਵਨਾ ਨਾਲ ਮਨਾਇਆ ਗਿਆ। ਰਾਮਗੜ੍ਹੀਆ ਸਿੱਖ ਫਾਊਂਡੇਸ਼ਨ ਦੇ ਨਵੇਂ ਬਣੇ ਪ੍ਰਧਾਨ ਜਸਵੀਰ ਸਿੰਘ ਸੈਂਭੀ ਨੇ ਸਾਹਿਬਜ਼ਾਦਿਆਂ ਦੀ ਸ਼ਹੀਦੀ ‘ਤੇ ਚਾਣਨਾ ਪਾਇਆ ਅਤੇ ਸ਼ਰਧਾ ਦੇ ਫੁੱਲ ਭੇਟ ਕੀਤੇ ।
ਰਾਮਗੜ੍ਹੀਆ ਸਿੱਖ ਫਾਊਂਡੇਸ਼ਨ ਦੇ ਚੇਅਰਮੈਨ ਦਲਜੀਤ ਸਿੰਘ ਗੈਦੂ ਨੇ ਵੀ ਦੱਸਿਆ ਕਿ ਸਾਹਿਬਜ਼ਾਦਿਆਂ ਦੀ ਕੁਰਬਾਨੀ ਸਿੱਖ ਕੌਮ ਲਈ ਬਹੁਤ ਹੀ ਮਹੱਤਤਾ ਰੱਖਦੀ ਹੈ ਅਤੇ ਆਪਣੇ ਬੱਚਿਆਂ ਨੂੰ ਵੱਧ ਤੋ ਵੱਧ ਇਤਿਹਾਸ ਨਾਲ ਜੋੜਨਾ ਚਾਹੀਦਾ ਹੈ। ਪਿਛਲੇ ਹਫਤੇ ਤਬਦੀਲ ਹੋਈ ਕਮੇਟੀ ਵਾਰੇ ਵੀ ਚਾਣਨਾ ਪਾਇਆ ਤੇ ਸਾਬਕਾ ਪ੍ਰਧਾਨ ਭੁਪਿੰਦਰ ਸਿੰਘ ਘਟਾਉੜੇ ਦਾ ਬਹੁਤ ਬਹੁਤ ਧੰਨਵਾਦ ਕੀਤਾ ਤੇ ਕਿਹਾ ਕੇ ਇਹਨਾਂ ਆਪਣੇ ਕਾਰਜ ਦੇ ਸਮੇ ਬਹੁਤ ਹੀ ਜ਼ਿੰਮੇਵਾਰੀ ਨਾਲ ਸੰਸਥਾ ਨੂੰ ਅੱਗੇ ਲਿਜਾਣ ਵਿਚ ਬਹੁਤ ਹੀ ਯੋਗਦਾਨ ਪਾਇਆ ਅਤੇ ਅਸੀਂ ਆਉਣ ਵਾਲੇ ਸਮੇਂ ਵਿਚ ਵੀ ਉਹਨਾਂ ਦੇ ਯੋਗਦਾਨ ਦੀ ਉਮੀਦ ਰੱਖਦੇ ਹਾਂ ਜੀ। ਨਵੇਂ ਬਣੇ ਪ੍ਰਧਾਨ ਜਸਵੀਰ ਸਿੰਘ ਸੈਂਭੀ ਨੂੰ ਵੀ ਇਸ ਅਹੁਦੇ ‘ਤੇ ਆਉਣ ਦੀਆਂ ਬਹੁਤ ਬਹੁਤ ਵਧਾਈਆਂ ਦਿੱਤੀਆਂ।ਸਰਬਸੰਮਤੀ ਨਾਲ ਨਵੀਂ ਬਣੀ ਕਮੇਟੀ ਦੇ ਚੇਅਰਮੈਨ ਦਲਜੀਤ ਸਿੰਘ ਗੈਦੂ, ਪ੍ਰਧਾਨ ਜਸਵੀਰ ਸਿੰਘ ਸੈਂਭੀ, ਸੀਨੀਅਰ ਮੀਤ ਪ੍ਰਧਾਨ ਜਸਵਿੰਦਰ ਸਿੰਘ ਭੱਚੂ, ਮੀਤ ਪ੍ਰਧਾਨ ਹਰਜੀਤ ਸਿੰਘ ਮਠਾੜੂ, ਮਨਜੀਤ ਸਿੰਘ ਭੱਚੂ ਸਕੱਤਰ , ਰਵਿੰਦਰ ਸਿੰਘ ਸੌਂਦ ਸਹਾਇਕ ਸਕੱਤਰ, ਜਰਨੈਲ ਸਿੰਘ ਮਠਾੜੂ ਖਜਾਨਚੀ, ਧਾਰਮਿਕ ਅਤੇ ਰੋਜ਼ਾਨਾ ਦੇਖ ਰੇਖ ਦੀ ਸੇਵਾ, ਮੁੱਖ ਸੇਵਾਦਾਰ ਮੱਖਣ ਸਿੰਘ ਰਿਆਇਤ, ਬਲਜਿੰਦਰ ਸਿੰਘ ਜਗਦਿਓ, ਭੁਪਿੰਦਰ ਸਿੰਘ ਘਟਾਉੜੇ, ਕੁਲਦੀਪ ਸਿੰਘ ਘਟਾਉੜੇ, ਜੋਗਿੰਦਰ ਸਿੰਘ ਅਰੋੜਾ ਅਤੇ ਹਰਜਿੰਦਰ ਸਿੰਘ ਝੀਤੇ ਨੇ ਲਈ ।
ਚੇਤੇ ਰਹੇ ਕੇ ਇਸ ਹਫਤਾਵਾਰੀ ਦੀਵਾਨ ਅਤੇ ਲੰਗਰ ਦੀ ਸੇਵਾ ਜਸਵਿੰਦਰ ਸਿੰਘ ਭੱਚੂ ਦੇ ਪਰਿਵਾਰ ਵਲੋਂ ਕੀਤੀ ਗਈ, ਜਿਸ ਵਿਚ ਸਿੱਖ ਕੌਮ ਦੇ ਨਾਮਵਰ ਭਾਈ ਸ਼ਮਿੰਦਰ ਸਿੰਘ ਦੇ ਪਰਿਵਾਰਕ ਜਥੇ ਨੇ ਗੁਰਬਾਣੀ ਰਾਹੀਂ ਕੀਰਤਨ ਕਰਕੇ ਸੰਗਤਾਂ ਨੂੂੰ ਨਿਹਾਲ ਕੀਤਾ । ਭੱਚੂ ਪਰਿਵਾਰ ਵਲੋਂ ਚਾਹ ਪਾਣੀ ਤੇ ਲੰਗਰ ਦਾ ਬਹੁਤ ਵਧੀਆ ਇੰਤਜਾਮ ਕੀਤਾ ਗਿਆ ਸੀ ।
ਅੰਤ ਵਿੱਚ ਆਉਣ ਵਾਲੇ ਪ੍ਰੋਗਰਾਮਾਂ ਵਿੱਚ 30 ਦਸੰਬਰ ਦਿਨ ਸ਼ਨੀਵਾਰ ਨੂੰ ਅਖੰਡਪਾਠ ਸਾਹਿਬ ਰੱਖੇ ਜਾਣਗੇ , ਸੋਮਵਾਰ 10 ਵਜੇ ਭੋਗ ਪੈਣ ਉਪਰੰਤ ਪ੍ਰਸਿੱਧ ਰਾਗੀ ਤੇ ਢਾਡੀ ਕੀਰਤਨ ਰਾਹੀਂ ਸੰਗਤਾਂ ਨੂੰ ਨਿਹਾਲ ਕਰਨਗੇ । ਕੋਈ ਵੀ ਹੋਰ ਜਾਣਕਾਰੀ ਲਈ 416 305 9878 ‘ਤੇ ਸੰਪਰਕ ਕੀਤਾ ਜਾ ਸਕਦਾ ਹੈ ।

Check Also

ਕਿਰਤੀ ਕਿਸਾਨ ਯੂਨੀਅਨ ਦੇ ਸੂਬਾ ਪ੍ਰਧਾਨ ਮਾਸਟਰ ਦਾਤਾਰ ਸਿੰਘ ਦੇ ਬੇਵਕਤ ਅਕਾਲ-ਚਲਾਣੇ ‘ਤੇ ਭਾਵ-ਭਿੰਨੀ ਸ਼ਰਧਾਂਜਲੀ

ਬਰੈਂਪਟਨ/ਡਾ. ਝੰਡ : ਅਧਿਆਪਕ ਜੱਥੇਬੰਦੀ ‘ਡੈਮੋਕਰੈਟਿਕ ਟੀਚਰਜ਼ ਫ਼ਰੰਟ (ਡੀ.ਟੀ.ਐੱਫ.) ਦੇ ਬਾਨੀ ਪ੍ਰਧਾਨ ਅਤੇ ਕਿਸਾਨ ਮਜ਼ਦੂਰ …