9.8 C
Toronto
Tuesday, October 28, 2025
spot_img
Homeਕੈਨੇਡਾਪੀਲ ਸਪੋਰਟਸ ਐਂਡ ਕਲਚਰਲ ਅਕੈਡਮੀ ਵਲੋਂ ਸਤਪਾਲ ਸਿੰਘ ਜੌਹਲ ਦੀ ਮਦਦ ਦਾ...

ਪੀਲ ਸਪੋਰਟਸ ਐਂਡ ਕਲਚਰਲ ਅਕੈਡਮੀ ਵਲੋਂ ਸਤਪਾਲ ਸਿੰਘ ਜੌਹਲ ਦੀ ਮਦਦ ਦਾ ਫ਼ੈਸਲਾ

ਬਰੈਂਪਟਨ/ਡਾ. ਝੰਡ : ਬਰੈਂਪਟਨ ਵਿੱਚ ਪਿਛਲੇ ਦਿਨ ਪੀਲ ਸਪੋਰਟਸ ਐਂਡ ਕਲਚਰਲ ਅਕੈਡਮੀ ਦੀ ਕਾਰਜਕਾਰਨੀ ਮੀਟਿੰਗ ਵਿੱਚ 22 ਅਕਤੂਬਰ ਨੂੰ ਆ ਰਹੀ ਪੀਲ ਸਕੂਲ ਬੋਰਡ ਟਰੱਸਟੀ ਇਲੈਕਸ਼ਨ ਵਿੱਚ ਵਾਰਡ 9-10 ਤੋਂ ਉਮੀਦਵਾਰ ਸਤਪਾਲ ਸਿੰਘ ਜੌਹਲ ਦੀ ਹਮਾਇਤ ਕਰਨ ਦਾ ਫੈਸਲਾ ਕੀਤਾ ਗਿਆ। ਅਕੈਡਮੀ ਦੇ ਫਾਊਂਡਰ ਅਤੇ ਪ੍ਰਧਾਨ ਕੁਲਦੀਪ ਗਿੱਲ ਨੇ ਦੱਸਿਆ ਕਿ 2009 ਤੋਂ ਬਰੈਂਪਟਨ ‘ਚ ਸ਼ੁਰੂ ਕੀਤੀ ਗਈ ਅਕੈਡਮੀ ਨਾਲ਼ ਇਸ ਸਮੇਂ ਪੌਣੇ ਅੱਠ ਸੌ (775) ਦੇ ਕਰੀਬ ਬੱਚੇ ਸੌਕਰ ਖੇਡਦੇ ਹਨ ਜਿਨ੍ਹਾਂ ਵਿੱਚ ਲੜਕੇ ਅਤੇ ਲੜਕੀਆਂ ਦੀਆਂ ਅਲੱਗ ਅਲੱਗ ਟੀਮਾਂ ਹਨ। ਮਈ ਤੋਂ ਅਗਸਤ ਦੇ ਅਖ਼ੀਰ ਤੱਕ ਚੱਲੇ ਸੌਕਰ ਸੀਜ਼ਨ ਦੇ ਅਖੀਰ ਵਿੱਚ ਸੈਂਡਲਵੁੱਡ ਹਾਈਟਸ ਸਕੂਲ ਦੀ ਗਰਾਊਂਡ ਵਿੱਚ 47 ਟੀਮਾਂ ਦੇ ਸੌਕਰ ਮੁਕਾਬਲੇ ਕਰਵਾਏ ਗਏ। ਉਪਰੰਤ ਫ਼ਸਟ, ਸੈਂਕੰਡ ਤੇ ਪਾਰਟੀਸੀਪੈਂਟ ਟ੍ਰਾਫ਼ੀਆਂ ਦਿੱਤੀਆਂ ਗਈਆਂ। ਇਸ ਮੌਕੇ ‘ਤੇ ਇਨਾਮ ਵੰਡਣ ਲਈ ਸਿਟੀ ਕੌਂਸਲਰ ਗੁਰਪ੍ਰੀਤ ਢਿੱਲੋਂ, ਸਕੂਲ ਟਰੱਸਟੀ ਉਮੀਦਵਾਰ ਸਤਪਾਲ ਸਿੰਘ ਜੌਹਲ ਵਿਸ਼ੇਸ਼ ਤੌਰ ‘ਤੇ ਪੁੱਜੇ। ਅਕੈਡਮੀ ਦੇ ਸਪਾਂਸਰਾਂ ਨੇ ਵੀ ਮੌਕੇ ‘ਤੇ ਪੁੱਜ ਕੇ ਆਪਣੇ ਹੱਥੀਂ ਬੱਚਿਆਂ ਨੂੰ ਇਨਾਮ ਦਿੱਤੇ। ਮੈਚਾਂ ਦੌਰਾਨ ਬੱਚਿਆਂ ਦੇ ਪੇਰੈਂਟਸ ਵੀ ਉਤਸ਼ਾਹਿਤ ਨਜ਼ਰ ਆਏ। ਪੀਲ ਸਪੋਰਟਸ ਅਕੈਡਮੀ ਦੇ ਉਪ ਪ੍ਰਧਾਨ ਪਰਮਿੰਦਰ ਸਿੰਘ, ਕੁਲਦੀਪ ਮਾਨ, ਡਾਇਰੈਕਟਰ ਅਵਤਾਰ ਰਾਏ ਅਤੇ ਬਿਕਰਮਜੀਤ (ਨਿੱਕ) ਧਾਲੀਵਾਲ ਨੇ ਸਮੁੱਚੇ ਸੀਜ਼ਨ ਦੀ ਸਫਲਤਾ ਲਈ ਲਗਾਤਾਰ ਯੋਗਦਾਨ ਪਾਇਆ। ਅਕੈਡਮੀ ਦਾ ਅਗਲਾ ਖੇਡ ਸੀਜ਼ਨ ਅਕਤੂਬਰ ਵਿੱਚ ਸ਼ੁਰੂ ਹੋਵੇਗਾ। ਇਸ ਮੌਕੇ ‘ਤੇ ਪ੍ਰਧਾਨ ਕੁਲਦੀਪ ਗਿੱਲ ਅਤੇ ਉਨ੍ਹਾਂ ਦੀ ਅੰਤਰਰਾਸ਼ਟਰੀ ਪ੍ਰਸਿੱਧੀ ਪ੍ਰਾਪਤ ਖਿਡਾਰਨ ਪਤਨੀ ਨਰਿੰਦਰ ਕੌਰ ਗਿੱਲ ਨੇ ਦੱਸਿਆ ਕਿ ਬੱਚਿਆਂ ਨੂੰ ਖੇਡਾਂ ਵਿੱਚ ਬਿਜ਼ੀ ਰੱਖ ਕੇ ਨਰੋਏ ਅਤੇ ਉਦਮੀ ਸਮਾਜ ਦੀ ਸਿਰਜਣਾ ਕੀਤੀ ਜਾ ਸਕਦੀ ਹੈ। ਉਨ੍ਹਾਂ ਨੇ ਦੱਸਿਆ ਕਿ ਚੋਣ ਜਿੱਤ ਕੇ ਸਤਪਾਲ ਸਿੰਘ ਜੌਹਲ ਵਧੀਆ ਸਕੂਲ ਟ੍ਰੱਸਟੀ ਸਾਬਿਤ ਹੋ ਸਕਦੇ ਹਨ ਕਿਉਂਕਿ ਉਨ੍ਹਾਂ ਨੂੰ ਕਮਿਊਨਿਟੀ ਦੀਆਂ ਲੋੜਾਂ ਦੀ ਡੂੰਘੀ ਸਮਝ ਹੈ ਅਤੇ ਸਤਪਾਲ ਜੌਹਲ ਲੰਬੇ ਸਮੇਂ ਤੋਂ ਹਰੇਕ ਪੱਧਰ ‘ਤੇ ਸਮੱਸਿਆਵਾਂ ਹੱਲ ਕਰਨ ਲਈ ਯਤਨਸ਼ੀਲ ਰਹੇ ਹਨ ਜਿਸ ਕਰਕੇ ਲੋਕਾਂ ਵਲੋਂ ਉਨ੍ਹਾਂ ਦਾ ਡੱਟ ਕੇ ਸਾਥ ਦਿੱਤਾ ਜਾ ਰਿਹਾ ਹੈ। ਇਸ ਮੌਕੇ ‘ਤੇ ਅਕੈਡਮੀ ਵਲੋਂ ਸਿਟੀ ਕੌਂਸਲਰ ਗੁਰਪ੍ਰੀਤ ਢਿੱਲੋਂ ਅਤੇ ਸਤਪਾਲ ਜੌਹਲ ਦਾ ਵਿਸ਼ੇਸ਼ ਸਨਮਾਨ ਵੀ ਕੀਤਾ ਗਿਆ।

RELATED ARTICLES

ਗ਼ਜ਼ਲ

POPULAR POSTS