4.3 C
Toronto
Wednesday, October 29, 2025
spot_img
Homeਕੈਨੇਡਾਜੌਹਨ ਸੁਪਰੋਵਰੀ ਨੇ ਚੋਣ ਅਭਿਆਨ ਕੀਤਾ ਸ਼ੁਰੂ

ਜੌਹਨ ਸੁਪਰੋਵਰੀ ਨੇ ਚੋਣ ਅਭਿਆਨ ਕੀਤਾ ਸ਼ੁਰੂ

ਸੁਪਰੋਵਰੀ ਮੇਅਰ ਅਹੁਦੇ ਦੇ ਹਨ ਦਾਅਵੇਦਾਰ
ਬਰੈਂਪਟਨ : ਜੌਹਨ ਸੁਪਰੋਵਰੀ ਨੇ ਬਰੈਂਪਟਨ ਦੇ ਅਗਲੇ ਮੇਅਰ ਦੇ ਅਹੁਦੇ ਲਈ ਆਪਣੇ ਚੋਣ ਪ੍ਰਚਾਰ ਅਭਿਆਨ ਦੀ ਸ਼ੁਰੂਆਤ ਕਰ ਦਿੱਤੀ ਹੈ। ਉਨ੍ਹਾਂ ਨੇ ਅਭਿਆਨ ਦੀ ਸ਼ੁਰੂਆਤ ਗੋਰ ਮੇਡੋਜ਼ ਕਮਿਊਨਿਟੀ ਸੈਂਟਰ ਐਂਡ ਲਾਇਬ੍ਰੇਰੀ ਤੋਂ ਕੀਤੀ ਅਤੇ ਇਸ ਮੌਕੇ ‘ਤੇ ਉਨ੍ਹਾਂ ਦੇ 150 ਵਲੰਟੀਅਰ ਸਾਥੀ ਅਤੇ ਸਮਰਥਕ ਵੀ ਹਾਜ਼ਰ ਸਨ। ਇਸ ਮੌਕੇ ਜੌਹਨ ਸੁਪਰੋਵਰੀ ਨੇ ਕਿਹਾ ਕਿ ਲੰਘੇ 30 ਸਾਲਾਂ ਤੋਂ ਮੈਂ ਬਰੈਂਪਟਨ ਸ਼ਹਿਰ ਦੀ ਸੇਵਾ ਕਰ ਰਿਹਾ ਹਾਂ ਅਤੇ ਮੈਂ ਹੁਣ ਰਾਜਨੀਤੀ ਤੋਂ ਰਿਟਾਇਰ ਹੋਣ ਦੀ ਯੋਜਨਾ ਬਣਾ ਰਿਹਾ ਹਾਂ। ਪਰ ਪਿਛਲੇ ਦੌਰ ਵਿਚ ਆਏ ਮੇਅਰਾਂ ਵਿਚ ਲੀਡਰਸ਼ਿਪ ਦੀ ਕਮੀ ਨੂੰ ਦੇਖਦੇ ਹੋਏ ਉਨ੍ਹਾਂ ਨੇ ਮੇਅਰ ਬਣਨ ਦਾ ਫੈਸਲਾ ਕੀਤਾ ਹੈ। ਮੈਂ ਬਰੈਂਪਟਨ ਸ਼ਹਿਰ ਦਾ ਵਿਕਾਸ ਤੇਜ਼ੀ ਨਾਲ ਕਰਨਾ ਚਾਹੁੰਦਾ ਹਾਂ। ਉਨ੍ਹਾਂ ਦੇ ਸਮਰਥਕਾਂ ਵਿਚ ਬਰੈਂਪਟਨ ਦੇ ਵੱਖ-ਵੱਖ ਧਰਮਾਂ, ਭਾਈਚਾਰਿਆਂ ਅਤੇ ਵਰਗਾਂ ਦੇ ਲੋਕ ਸ਼ਾਮਲ ਸਨ। ਸਾਰਿਆਂ ਨੇ ਮੌਕੇ ‘ਤੇ ਫੰਡ ਇਕੱਠੇ ਕਰਨ ਦਾ ਕੰਮ ਸ਼ੁਰੂ ਕਰਨ ਦਾ ਵੀ ਐਲਾਨ ਕੀਤਾ।
ਇਸ ਮੌਕੇ ‘ਤੇ ਕਮਿਊਨਿਟੀ ਐਡਵੋਕੇਟ ਅਤੇ ਕੋ-ਕੰਪੇਨ ਮੈਨੇਜਰ ਜੋਤਵਿੰਦਰ ਸੋਢੀ ਨੇ ਕਿਹਾ ਕਿ ਜੌਹਨ ਸੁਪਰੋਵਰੀ ਹਮੇਸ਼ਾਂ ਹੀ ਭਾਈਚਾਰੇ ਲਈ ਕੰਮ ਕਰਦੇ ਰਹੇ ਹਨ। ਸੋਢੀ ਨੇ ਕਿਹਾ ਕਿ ਉਹ ਉਨ੍ਹਾਂ ਦੇ ਮੇਅਰ ਬਣਨ ਦਾ ਸਮਾਂ ਆ ਗਿਆ ਹੈ। ਯੁਵਾਨ ਸਕਵਾਇਰ ਨੇ ਕਿਹਾ ਕਿ ਉਹ ਲੰਘੇ 30 ਸਾਲਾਂ ਤੋਂ ਰੀਜ਼ਨਲ ਕਾਊਂਸਲਰ ਦੇ ਤੌਰ ‘ਤੇ ਕਮਿਊਨਿਟੀ ਸਰਵਿਸ ਕਰ ਰਹੇ ਹਨ ਅਤੇ ਲੋਕ ਬੜੀ ਅਸਾਨੀ ਨਾਲ ਉਨ੍ਹਾਂ ਨਾਲ ਸੰਪਰਕ ਕਰ ਸਕਦੇ ਹਨ। ਉਨ੍ਹਾਂ ਨੂੰ ਵਾਰ-ਵਾਰ ਚੁਣਿਆ ਗਿਆ ਹੈ ਅਤੇ ਲੋਕ ਇਸ ਵਾਰ ਵੀ ਉਨ੍ਹਾਂ ਨੂੰ ਮੇਅਰ ਬਣਾਉਣਗੇ। ਜ਼ਿਕਰਯੋਗ ਹੈ ਕਿ ਕਾਊਂਸਲ ਚੋਣਾਂ 22 ਅਕਤੂਬਰ 2018 ਨੂੰ ਹੋਣੀਆਂ ਹਨ।

RELATED ARTICLES

ਗ਼ਜ਼ਲ

POPULAR POSTS