8.6 C
Toronto
Monday, October 27, 2025
spot_img
Homeਕੈਨੇਡਾਬਰੈਂਪਟਨ 'ਚ ਦੋ ਰੋਜ਼ਾ ਵਰਲਡ ਪੰਜਾਬੀ ਕਾਨਫਰੰਸ 2021 ਸੰਪੰਨ

ਬਰੈਂਪਟਨ ‘ਚ ਦੋ ਰੋਜ਼ਾ ਵਰਲਡ ਪੰਜਾਬੀ ਕਾਨਫਰੰਸ 2021 ਸੰਪੰਨ

ਗੁਰਪ੍ਰੀਤ ਸਿੰਘ ਢਿੱਲੋਂ ਰੀਜਨਲ ਕੌਂਸਲਰ ਅਤੇ ਹਰਕੀਰਤ ਸਿੰਘ ਸਿਟੀ ਕੌਂਸਲਰ ਨੇ ਵੀ ਕਾਨਫਰੰਸ ‘ਚ ਲਗਵਾਈ ਹਾਜ਼ਰੀ
ਟੋਰਾਂਟੋ : ਜਗਤ ਪੰਜਾਬੀ ਸਭਾ, ਕੈਨੇਡਾ ਵੱਲੋਂ 11 -12 ਦਸੰਬਰ 2021 ਨੂੰ ਸੈਂਚਰੀ ਗਾਰਡਨ ਰੀਕਰੇਸ਼ਨ ਸੈਂਟਰ, ਬਰੈਂਪਟਨ, ਕੈਨੇਡਾ ਵਿਖੇ ਆਯੋਜਿਤ ਕੀਤੀ ਗਈ ਵਰਲਡ ਪੰਜਾਬੀ ਕਾਨਫ਼ਰੰਸ ਬਹੁਤ ਹੀ ਸਫ਼ਲਤਾਪੂਰਵਕ ਢੰਗ ਨਾਲ ਸੰਪੂਰਨ ਹੋਈ। ਕਾਨਫ਼ਰੰਸ ਦੀ ਸ਼ੁਰੂਆਤ 11 ਦਸੰਬਰ 2021 ਨੂੰ ਸਰਦਾਰ ਸ਼ਬੇਗ ਸਿੰਘ ਕਥੂਰੀਆ ਨੇ ਰੀਬਨ ਕੱਟ ਕੇ ਕੀਤੀ। ਸ਼ਮਾ ਰੌਸ਼ਨ ਕਰਨ ਦੀ ਰਸਮ ਹਰਿੰਦਰ ਬਰਾੜ, ਗੁਰਪ੍ਰੀਤ ਸਿੰਘ ਢਿੱਲੋਂ ਰੀਜ਼ਨਲ ਕੌਂਸਲਰ, ਹਰਕੀਰਤ ਸਿੰਘ ਸਿਟੀ ਕੌਂਸਲਰ, ਰਿੱਕੀ ਗੋਗਨਾ, ਰੋਨ ਸਟਾਰ ਸਿਟੀ ਕੌਂਸਲਰ ਅਤੇ ਜੋਗਿੰਦਰ ਸਿੰਘ ਬਾਜਵਾ ਨੇ ਕੀਤੀ, ਜਿਹਨਾਂ ਸਟੇਜ ਅਤੇ ਹਾਲ ਵਿੱਚ ਬੈਠਣ ਦੇ ਸ਼ਾਨਦਾਰ ਪ੍ਰਬੰਧ ਦੀ ਸ਼ਲਾਘਾ ਕੀਤੀ। ਕੈਨੇਡਾ ਦੇ ਰਾਸ਼ਟਰੀ ਗੀਤ ”ਓ ਕੈਨੇਡਾ” ਨਾਲ ਉਦਘਾਟਨੀ ਸੈਸ਼ਨ ਦਾ ਆਗਾਜ਼ ਹੋਇਆ ਉਦਘਾਟਨੀ ਸੈਸ਼ਨ ਵਿੱਚ ਸਟੇਜ ਸੰਚਾਲਕ ਦੀ ਭੂਮਿਕਾ ਸਰਦਾਰ ਸਰਦੂਲ ਸਿੰਘ ਥਿਆੜਾ ਨੇ ਬਾਖੂਬੀ ਨਿਭਾਈ ਸਰਦਾਰ ਦਲਬੀਰ ਸਿੰਘ ਕਥੂਰੀਆ, ਪ੍ਰਧਾਨ, ਜਗਤ ਪੰਜਾਬੀ ਸਭਾ ਨੇ ਸਮੂਹ ਹਾਜ਼ਰੀਨ ਨੂੰ ਜੀ ਆਇਆ ਕਿਹਾ ਸੋਨੀਆ ਸਿੱਧੂ ਐਮ.ਪੀ., ਗੁਰਪ੍ਰੀਤ ਸਿੰਘ ਢਿਲੋਂ ਰੀਜ਼ਨਲ ਕੌਂਸਲਰ, ਹਰਕੀਰਤ ਸਿੰਘ ਸਿਟੀ ਕੌਂਸਲਰ, ਕਰਨ ਅਜਾਇਬ ਸਿੰਘ ਸੰਘਾ, ਤਰਲੋਚਨ ਸਿੰਘ ਅਠਵਾਲ, ਰੋਨ ਸਟਾਰ ਸਿਟੀ ਕੌਂਸਲਰ, ਰਮਿੰਦਰ ਵਾਲੀਆ, ਸ਼ਾਇਨਾ ਕਿਸ਼ਵਰ ਨੇ ਪ੍ਰਬੰਧਕਾਂ ਨੂੰ ਪੰਜਾਬੀ ਭਾਸ਼ਾ ਦੇ ਹੱਕ ਵਿੱਚ ਆਵਾਜ਼ ਬੁਲੰਦ ਕਰਨ ਹਿੱਤ ਆਯੋਜਿਤ ਕੀਤੀ ਵਰਲਡ ਪੰਜਾਬੀ ਕਾਨਫ਼ਰੰਸ ਦਾ ਸੁਚੱਜਾ ਪ੍ਰਬੰਧ ਕਰਨ ਲਈ ਵਧਾਈਆਂ ਦਿੱਤੀਆਂ ਅਤੇ ਨਾਲ ਹੀ ਉਹਨਾਂ ਵੱਲੋਂ ਇਹੋ -ਜਿਹੇ ਬਾਕਮਾਲ ਕਾਰਜਾਂ ਲਈ ਹਮੇਸ਼ਾ ਸਾਥ ਦੇਣ ਦਾ ਭਰੋਸਾ ਦਿੱਤਾ ਗਿਆ ਅਮਰੀਕ ਸਿੰਘ ਗੋਗਨਾ ਨੇ ਭਰਪੂਰ ਸਹਿਯੋਗ ਲਈ ਸਭਨਾਂ ਦਾ ਧੰਨਵਾਦ ਕੀਤਾ।
ਪਹਿਲੇ ਸੈਸ਼ਨ ਦੇ ਸਟੇਜ ਸੰਚਾਲਕ ਸਰਦਾਰ ਸੰਤੋਖ ਸਿੰਘ ਸੰਧੂ ਸਨ ਪਹਿਲੇ ਸੈਸ਼ਨ ਵਿੱਚ ”ਕਾਇਦਾ-ਏ-ਨੂਰ” ਵਿਸ਼ੇ ‘ਤੇ ਪੇਪਰ ਪੜ੍ਹੇ ਗਏ। ਵਕਤਾ ਡਾਕਟਰ ਗੁਰਪ੍ਰੀਤ ਕੌਰ, ਖ਼ਾਲਸਾ ਕਾਲਜ, ਸ੍ਰੀ ਅਨੰਦਪੁਰ ਸਾਹਿਬ ਨੇ ”ਕਾਇਦਾ-ਏ-ਨੂਰ 21ਵੀਂ ਸਦੀ” ਨੂੰ ਆਲਮੀ ਜਗਤ ਲਈ ਨਾਯਾਬ ਤੋਹਫ਼ਾ ਦੱਸਦਿਆਂ ਇਸ ਬਾਰੇ ਮੁੱਢਲੀ ਜਾਣਕਾਰੀ ਦਿੱਤੀ। ਉਹਨਾਂ ਕਿਹਾ ਕਿ ਇਹ ”ਕਾਇਦਾ- ਏ -ਨੂਰ 21 ਸਦੀਂ” ਪੰਜਾਬੀ ਭਾਸ਼ਾ ਦੇ ਪ੍ਰਚਾਰ ਅਤੇ ਪ੍ਰਸਾਰ ਲਈ ਇੱਕ ਮੀਲ ਪੱਥਰ ਸਾਬਿਤ ਹੋਵੇਗਾ। ਕਰਮਯੋਗੀ ਵਿਅਕਤੀਤਵ ਦੇ ਮਾਲਕ ਡਾਕਟਰ ਸੋਲਮਨ ਨਾਜ਼ ਨੇ ਹਾਜ਼ਰੀਨ ਨੂੰ ਵੱਧ ਤੋਂ ਵੱਧ ਸਾਹਿਤ ਪੜ੍ਹਨ ਲਈ ਪ੍ਰੇਰਿਆ ਅਤੇ ਪੰਜਾਬੀ ਭਾਸ਼ਾ ਲਿਖਣ ਸਮੇਂ ਸ਼ੁੱਧਤਾ ਦਾ ਖਿਆਲ ਰੱਖਣ ‘ਤੇ ਜ਼ੋਰ ਦਿੱਤਾ। ਉਹਨਾਂ ਪੰਜਾਬੀ ਭਾਸ਼ਾ ਦੇ ਨਾਲ-ਨਾਲ ਬਾਕੀ ਭਾਸ਼ਾਵਾਂ ਨੂੰ ਵੀ ਸਤਿਕਾਰ ਦੇਣ ਲਈ ਪ੍ਰੇਰਿਆ। ਅਜ਼ੀਮ ਸਖ਼ਸ਼ੀਅਤ ਦੇ ਮਾਲਕ ਡਾ.ਅਜੈਬ ਸਿੰਘ ਚੱਠਾ ਨੇ ਸਮੂਹ ਪੰਜਾਬੀਆਂ ਨੂੰ ਅਜੋਕੇ ਤਕਨਾਲੋਜੀ ਦੇ ਯੁੱਗ ਵਿੱਚ ਸਮੇਂ ਦੇ ਹਾਣੀ ਬਣਨ ਲਈ ਇੱਕੋ ਸਮੇਂ ਚਾਰ ਭਾਸ਼ਾਵਾਂ (ਗੁਰਮੁਖੀ, ਸ਼ਾਹਮੁਖੀ, ਅੰਗਰੇਜ਼ੀ, ਹਿੰਦੀ) ਦਾ ਗਿਆਨ ਪ੍ਰਾਪਤ ਕਰਨ ਲਈ ”ਕਾਇਦਾ -ਏ- ਨੂਰ 21 ਵੀਂ ਸਦੀ” ਪੜ੍ਹਨ ਲਈ ਪ੍ਰੇਰਿਤ ਕੀਤਾ। ਚੌਥੇ ਸੈਸ਼ਨ ਦਾ ਸੰਚਾਲਨ ਤਲਵਿੰਦਰ ਸਿੰਘ ਮੰਡ, ਕੈਨੇਡੀਅਨ ਸਾਹਿਤ ਸਭਾ ਨੇ ਕੀਤਾ। ਇਸ ਸੈਸ਼ਨ ਵਿੱਚ ਡਾਕਟਰ ਗੁਰਬਖਸ਼ ਸਿੰਘ ਭੰਡਾਲ ਨੇ ਮਨੁੱਖ ਦੀ ਜ਼ਿੰਦਗੀ ਵਿੱਚ ਮਾਤ ਭਾਸ਼ਾ ਦੀ ਮਹੱਤਤਾ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ। ਕਰਨ ਅਜਾਇਬ ਸਿੰਘ ਸੰਘਾ ਨੇ ਦੱਸਿਆ ਕਿ ਬੁਲਾਰਿਆਂ ਦੀ ਗਿਣਤੀ ਪੱਖੋਂ ਪੰਜਾਬੀ ਭਾਸ਼ਾ ਨੂੰ ਕੋਈ ਖ਼ਤਰਾ ਨਹੀਂ। ਡਾਕਟਰ ਰਾਮ ਸਿੰਘ ਨੇ ਆਪਣੇ ਲੈਕਚਰ ਵਿੱਚ ਭਾਸ਼ਾ ਅਤੇ ਸੱਭਿਆਚਾਰ ਬਾਰੇ ਬਹੁਤ ਹੀ ਮਹੱਤਵਪੂਰਨ ਜਾਣਕਾਰੀ ਮੂਰਤੀਮਾਨ ਕੀਤੀ। ਇਸ ਤੋਂ ਇਲਾਵਾ ਪਰਮਜੀਤ ਸਿੰਘ ਗਿੱਲ, ਮਲੂਕ ਸਿੰਘ ਕਾਹਲੋਂ, ਬਲਰਾਜ ਸਿੰਘ ਚੀਮਾ, ਇਕਬਾਲ ਸਿੰਘ ਬਰਾੜ, ਡਾਕਟਰ ਜਗਮੋਹਨ ਸਿੰਘ ਸੰਘਾ ਅਤੇ ਪਿਆਰਾ ਸਿੰਘ ਕੁਦੋਵਾਲ ਨੇ ਦੱਸਿਆ ਕਿ ਪੰਜਾਬੀ ਭਾਸ਼ਾ ਗਲੋਬਲ ਪੱਧਰ ਤੇ ਆਪਣੀ ਪਛਾਣ ਬਣਾ ਚੁੱਕੀ ਹੈ,ਜਿਸ ਦਾ ਭਵਿੱਖ ਸੁਨਹਿਰੀ ਹੈ।

 

RELATED ARTICLES

ਗ਼ਜ਼ਲ

POPULAR POSTS