ਬਰੈਂਪਟਨ : ਸੋਮਵਾਰ 2 ਜੁਲਾਈ 2018 ਨੂੰ ਕੈਨੇਡਾ ਡੇਅ ਦੇ ਮੌਕੇ ‘ਤੇ ਬਰੈਂਪਟਨ ਸਿਟੀ ਹਾਲ ਬੰਦ ਰਹੇਗਾ। ਕਈ ਸਿਟੀ ਸੇਵਾਵਾਂ ਉਪਲਬਧ ਨਹੀਂ ਰਹਿਣਗੀਆਂ ਜਾਂ ਘਟਾਏ ਗਏ ਸੇਵਾ ਪੱਧਰਾਂ ਦੇ ਹੇਠ ਕੰਮ ਕਰਨਗੀਆਂ। ਨਿਵਾਸੀ ਇਸ ਸਮੇਂ ਦੌਰਾਨ ਵਿਅਕਤੀਗਤ ਤੌਰ ‘ਤੇ ਵਿਆਹ ਦੇ ਲਾਇਸੈਂਸਾਂ ਲਈ ਦਰਖਾਸਤ ਨਹੀਂ ਦੇ ਸਕਣਗੇ। ਪਾਰਕਿੰਗ ਦੇ ਜੁਰਮਾਨੇ ਨਹੀਂ ਦੇ ਸਕਣਗੇ ਜਾਂ ਬਿਲਡਿੰਗ ਪਰਮਿਟ ਲਈ ਦਰਖਾਸਤ ਨਹੀਂ ਦੇ ਸਕਣਗੇ। ਆਨਲਾਈਨ ਜਾਣਕਾਰੀ ਲਈ ਕਿਰਪਾ ਕਰਕੇ www.brampton.ca ‘ਤੇ ਜਾਓ। ਕਈ ਸੇਵਾਵਾਂ ਸਧਾਰਨ ਢੰਗ ਨਾਲ ਕੰਮ ਕਰਨਾ ਜਾਰੀ ਰੱਖਣਗੀਆਂ, ਜਿਨ੍ਹਾਂ ਵਿਚ ਸ਼ਾਮਲ ਹਨ, ਫਾਇਰ ਅਤੇ ਐਮਰਜੈਂਸੀ (ਅੱਗ ਅਤੇ ਸੰਕਟਕਾਲ) ਸੇਵਾਵਾਂ ਅਤੇ ਬਾਇ-ਲਾਅ ਐਨਫੋਰਸਮੈਂਟ (ਉਪ ਕਾਨੂੰਨ ਲਾਗੂ ਕਰਣ) ਸਿਟੀ ਆਫ ਬਰੈਂਪਟਨ ਸੇਵਾ ਵਿਚ ਸਾਰੀਆਂ ਤਬਦੀਲੀਆਂ ਅਤੇ ਬੰਦ ਹੋਣ ਬਾਰੇ ਹੋਰ ਜਾਣਕਾਰੀ ਲਈ, ਕ੍ਰਿਪਾ ਕਰਕੇ 311 ‘ਤੇ ਕਾਲ ਕਰੋ ਜਾਂ www.brampton.ca ‘ਤੇ।
Check Also
ਟੀਪੀਏਆਰ ਕਲੱਬ ਦੇ ਮੈਂਬਰਾਂ ਨੇ ਕ੍ਰਿਸਟਲ ਬੀਚ ਦਾ ਲਗਾਇਆ ਪਿਕਨਿਕ-ਨੁਮਾ ਮਨੋਰੰਜਕ ਟੂਰ
ਬਰੈਂਪਟਨ/ਡਾ. ਝੰਡ : ਲੰਘੇ ਵੀਰਵਾਰ 26 ਜੂਨ ਨੂੰ ਟਰੱਕਿੰਗ ਖੇਤਰ ਵੱਲੋਂ ਵਾਤਾਵਰਣ ਦੀ ਚੰਗੇਰੀ ਸਾਂਭ-ਸੰਭਾਲ …