ਬਰੈਂਪਟਨ/ਡਾ. ਝੰਡ : ਲੰਘੇ ਸ਼ਨੀਵਾਰ 24 ਮਾਰਚ ਨੂੰ ਬਰੈਂਪਟਨ ਵਿਚ ਹਾਈਵੇਅ ਨੰ: 10 ਅਤੇ ਬੋਵੇਰਡ ਡਰਾਈਵ (ਵੈੱਸਟ) ਵਿਖੇ ਸਥਿਤ ਕਾਰਾਂ ਦੀ ਮਸ਼ਹੂਰ ਡੀਲਰਸ਼ਿਪ ‘ਜੀ.ਐੱਮ.ਸੀ.’ ਵੱਲੋਂ ਟੋਰਾਂਟੋ ਏਅਰਪੋਰਟ ਰੱਨਰਜ਼ ਕਲੱਬ (ਟੀ.ਪੀ.ਏ ਆਰ.ਕਲੱਬ) ਦੀ ਪਿਛਲੇ ਤਿੰਨ-ਚਾਰ ਸਾਲ ਦੀ ਕਾਰਗ਼ੁਜ਼ਾਰੀ ਦੀ ਸ਼ਲਾਘਾ ਕਰਦਿਆਂ ਹੋਇਆਂ ਇਸ ਦੀ ਭਰਪੂਰ ਹੌਸਲਾ-ਅਫ਼ਜ਼ਾਈ ਕੀਤੀ ਅਤੇ ਉਸ ਦੇ ਵੱਲੋਂ ਇਸ ਕਲੱਬ ਨੂੰ ਹਰੇਕ ਪ੍ਰਕਾਰ ਦਾ ਸਹਿਯੋਗ ਦੇਣ ਦਾ ਵਾਅਦਾ ਕੀਤਾ ਗਿਆ ਕੀਤਾ ਗਿਆ।
ਸੰਖੇਪ ਜਿਹੀ ਇਸ ਮਿਲਣੀ ਵਿਚ ਜੀ.ਐੱਮ.ਸੀ. ਡੀਲਰਸ਼ਿਪ ਦੇ ਅਧਿਕਾਰੀ ਪੀਟਰ ਪੀਥੀਆ ਨੇ ਕਲੱਬ ਦੇ ਚੇਅਰਪਰਸਨ ਸੰਧੂਰਾ ਸਿੰਘ ਬਰਾੜ ਅਤੇ ਉਨ੍ਹਾਂ ਦੇ ਸਾਥੀਆਂ ਹਰਮਿੰਦਰ ਸਿੰਘ ਬਰਾੜ, ਜਸਵਿੰਦਰ ਸਿੰਘ (ਕਾਕਾ) ਲੇਲਣਾ, ਕੁਲਦੀਪ ਸਿੰਘ ਗਰੇਵਾਲ, ਰਜਿੰਦਰ ਸਿੰਘ ਰਾਜੂ, ਈਸ਼ਰ ਸਿੰਘ ਅਤੇ ਸੁਖਦੇਵ ਸਿੰਘ ਝੰਡ ਨਾਲ ਗੱਲਬਾਤ ਕਰਦਿਆਂ ਹੋਇਆਂ ਉਨ੍ਹਾਂ ਦੀ ਕਲੱਬ ਵੱਲੋਂ ਪਿਛਲੇ ਤਿੰਨ-ਚਾਰ ਸਾਲਾਂ ਤੋਂ ਸਕੋਸ਼ੀਆ ਬੈਂਕ ਵਾਟਰਫ਼ਰੰਟ ਮੈਰਾਥਨ ਅਤੇ ਗੁਰੂ ਗੋਬਿੰਦ ਸਿੰਘ ਚਿਲਡਰਨ ਫ਼ਾਊਂਡੇਸ਼ਨ ਵੱਲੋਂ ਹਰ ਸਾਲ ਕਰਵਾਈ ਜਾਂਦੀ ‘ਇਨਸਪੀਰੇਸ਼ਨਲ ਸਟੈੱਪਸ’ ਵਿਚ ਸਰਗਰਮੀ ਨਾਲ ਭਾਗ ਲੈਣ ‘ਤੇ ਉਨ੍ਹਾਂ ਦੇ ਇਸ ਉੱਦਮ ਦੀ ਭਾਰੀ ਸਰਾਹਨਾ ਕੀਤੀ। ਉਨ੍ਹਾਂ ਕਿਹਾ ਕਿ ਇਹ ਕਲੱਬ ਲੰਮੀਆਂ ਦੌੜਾਂ ਰਾਹੀਂ ਲੋਕਾਂ ਨੂੰ ਸਿਹਤ ਸੰਭਾਲ ਪ੍ਰਤੀ ਵਧੀਆ ਸਾਰਥਿਕ ਸੁਨੇਹਾ ਦੇ ਰਹੀ ਹੈ ਅਤੇ ਉਨ੍ਹਾਂ ਨੁੰ ਅਜਿਹੀਆਂ ਸਿਹਤ ਕਲੱਬਾਂ ਵਿਚ ਸ਼ਾਮਲ ਹੋਣ ਲਈ ਵਧੀਆ ਢੰਗ ਨਾਲ ਪ੍ਰੇਰਨਾ ਕਰ ਰਹੀ ਹੈ।
ਇਸ ਮੌਕੇ ਪੀਟਰ ਪੀਥੀਆ ਨੇ ਜੀ.ਐੱਮ.ਸੀ. ਡੀਲਰਸ਼ਿਪ ਵੱਲੋਂ 300 ਡਾਲਰ ਦਾ ਚੈੱਕ ਕਲੱਬ ਦੇ ਚੇਅਰਪਰਸਨ ਸੰਧੂਰਾ ਸਿੰਘ ਬਰਾੜ ਦੇ ਹਵਾਲੇ ਕੀਤਾ ਅਤੇ ਅੱਗੋਂ ਵੀ ਕਲੱਬ ਨੂੰ ਹਰ ਤਰ੍ਹਾਂ ਦਾ ਸਹਿਯੋਗ ਦੇਣ ਦਾ ਵਾਅਦਾ ਕੀਤਾ। ਉਨ੍ਹਾਂ ਦੇ ਨਾਲ ਉਨ੍ਹਾਂ ਦੇ ਸਟਾਫ਼ ਮੈਂਬਰ ਸੇਹਰ ਅਤੇ ਨੀਨਾ ਸ਼ਰਮਾ ਵੀ ਸ਼ਾਮਲ ਸਨ। ਕਲੱਬ ਦੇ ਸਰਗ਼ਰਮ ਮੈਂਬਰ ਜਸਵਿੰਦਰ ਸਿੰਘ ਲੇਲਨਾ ਵੱਲੋਂ ਕਲੱਬ ਦੀ ਹੌਸਲਾ-ਅਫ਼ਜ਼ਾਈ ਲਈ ਜੀ.ਐੱਮ.ਸੀ.ਡੀਲਰਸ਼ਿਪ ਦੇ ਸਮੂਹ ਸਟਾਫ਼-ਮੈਂਬਰਾਂ ਅਤੇ ਪੀਟਰ ਪੀਥੀਆ ਦਾ ਵਿਸ਼ੇਸ਼ ਤੌਰ ‘ਤੇ ਧੰਨਵਾਦ ਕੀਤਾ ਗਿਆ।
Check Also
”ਹੁਣ ਬੱਸ!” – ਓਨਟਾਰੀਓ ਲਿਬਰਲ ਉਮੀਦਵਾਰ ਰਣਜੀਤ ਸਿੰਘ ਬੱਗਾ ਨੇ ਫੋਰਡ ਦੇ ਟੁੱਟੇ ਵਾਅਦਿਆਂ ਨੂੰ ਚੁਣੌਤੀ ਦੇਣ ਲਈ ਮੁਹਿੰਮ ਦੀ ਸ਼ੁਰੂਆਤ ਕੀਤੀ
ਜਦੋਂ ਕਿ ਬਰੈਂਪਟਨ ਇੱਕ ਨਾਜੁਕ ਹਾਲਤ ਵਿਚ ਹੈ ਅਤੇ ਓਨਟਾਰੀਓ ਦੇ ਲੋਕ ਡੱਗ ਫੋਰਡ ਦੀਆਂ …