ਪੈਰਾਮੈਡਿਕਸ ਵੀਕ ਦੌਰਾਨ ਫਰੰਟਲਾਈਨ ‘ਤੇ ਕੰਮ ਕਰ ਰਹੇ ਵਰਕਰਾਂ ਦਾ ਕੀਤਾ ਧੰਨਵਾਦ
ਬਰੈਂਪਟਨ/ਬਿਊਰੋ ਨਿਊਜ਼ : ਬਰੈਂਪਟਨ ਸਾਊਥ ਤੋਂ ਮੈਂਬਰ ਪਾਰਲੀਮੈਂਟ ਸੋਨੀਆ ਸਿੱਧੂ ਨੇ ਲੌਂਗ ਟਰਮ ਹੋਮ ਕੇਅਰ ਸੈਂਟਰਾਂ ‘ਚ ਬਜ਼ੁਰਗਾਂ ਪ੍ਰਤੀ ਵਰਤੀ ਜਾਂਦੀ ਅਣਗਹਿਲੀ ‘ਤੇ ਗੁੱਸਾ ਜ਼ਾਹਰ ਕਰਦਿਆਂ ਪਾਰਲੀਮੈਂਟ ‘ਚ ਇਸ ਸਬੰਧੀ ਸਵਾਲ ਕੀਤੇ ਹਨ। ਹਾਊਸ ਆਫ਼ ਕਾਮਨਜ਼ ‘ਚ ਇਹ ਮੁੱਦਾ ਚੁੱਕਦਿਆਂ ਸੋਨੀਆ ਸਿੱਧੂ ਨੇ ਕਿਹਾ ਕਿ ਸਾਡੇ ਬਜ਼ੁਰਗ ਮਾਣ, ਇੱਜਤ ਅਤੇ ਦੇਖਭਾਲ ਦੇ ਹੱਕਦਾਰ ਹਨ ਅਤੇ ਉਨ੍ਹਾਂ ਪ੍ਰਤੀ ਅਜਿਹਾ ਅਣਗਹਿਲੀ ਅਤੇ ਬਦਸਲੂਕੀ ਭਰਿਆ ਵਰਤਾਰਾ ਕਦੀ ਵੀ ਬਰਦਾਸ਼ਤ ਕਰਨ ਯੋਗ ਨਹੀਂ ਹੈ ਅਤੇ ਇਸ ਸਬੰਧੀ ਬਣਦੀ ਕਾਰਵਾਈ ਜਲਦ ਤੋਂ ਜਲਦ ਹੋਣੀ ਚਾਹੀਦੀ ਹੈ। ਇਸਦੇ ਨਾਲ ਹੀ ਉਨ੍ਹਾਂ ਨੇ ਕੈਨੇਡੀਅਨ ਫੋਰਸ ਮੈਂਬਰਾਂ ਦਾ ਵੀ ਦਿਲੋਂ ਧੰਨਵਾਦ ਕੀਤਾ ਅਤੇ ਕਿਹਾ ਕਿ ਸੀ.ਏ.ਐੱਫ਼. ਨਾ ਸਿਰਫ ਅਜਿਹੇ ਮੁਸ਼ਕਲ ਸਮੇਂ ‘ਚ ਮੂਹਰੇ ਆ ਕੇ ਪੂਰੀ ਤਨਦੇਹੀ ਨਾਲ ਆਪਣਾ ਫਰਜ਼ ਨਿਭਾ ਰਹੀ ਹੈ ਅਤੇ ਬਜ਼ੁਰਗਾਂ ਦੀ ਸਹਾਇਤਾ ਕਰ ਰਹੀ ਹੈ, ਨਾਲ ਹੀ ਉਹਨਾਂ ਵੱਲੋਂ ਕੀਤੇ ਗਏ ਇਸ ਖ਼ੁਲਾਸੇ ਨਾਲ ਵੀ ਬਹੁਤ ਕੁਝ ਸਾਹਮਣੇ ਆਇਆ ਹੈ, ਜਿਸ ‘ਤੇ ਸਮੇਂ ਸਿਰ ਕਾਰਵਾਈ ਕਰਨੀ ਜ਼ਰੂਰੀ ਹੈ।
ਇਸਦੇ ਨਾਲ ਹੀ ਉਨ੍ਹਾਂ ਨੇ ਪੈਰਾਮੈਡਿਕਸ ਵੀਕ ਦੌਰਾਨ ਫਰੰਟਲਾਈਨ ‘ਤੇ ਦਿਨ-ਰਾਤ ਕੰਮ ਕਰ ਰਹੇ ਵਰਕਰਾਂ ਦਾ ਧੰਨਵਾਦ ਕੀਤਾ। ਉਹਨਾਂ ਨੇ ਬਰੈਂਪਟਨ ‘ਚ ਕੰਮ ਕਰ ਰਹੀਆਂ ਸੰਸਥਾਵਾਂ ਦਾ ਵੀ ਧੰਨਵਾਦ ਕੀਤਾ, ਜੋ ਇਸ ਔਖੀ ਘੜੀ ਦੌਰਾਨ ਭਾਈਚਾਰੇ ਦੀ ਮਦਦ ਲਈ ਨਿਸ਼ਕਾਮ ਸੇਵਾ ਕਰ ਰਹੀਆਂ ਹਨ। ਇਸ ਸਬੰਧੀ ਗੱਲ ਕਰਦਿਆਂ ਸੋਨੀਆ ਸਿੱਧੂ ਨੇ ਕਿਹਾ ਕਿ ਅਜਿਹੇ ਸਮਿਆਂ ‘ਚ ਲੋੜ੍ਹਵੰਦਾਂ ਦੀ ਮਦਦ ਕਰਨ ਦੇ ਨਾਲ ਨਾਲ ਅਤੇ ਭਾਈਚਾਰੇ ਦੀ ਸਹਾਇਤਾ ਕਰਨ ‘ਚ ਇਨ੍ਹਾਂ ਸੰਸਥਾਵਾਂ ਦਾ ਅਹਿਮ ਰੋਲ ਰਿਹਾ ਹੈ, ਜਿਸ ਲਈ ਉਹਨਾਂ ਦੀ ਜਿੰਨ੍ਹੀ ਸਰਾਹਣਾ ਕੀਤੀ ਜਾਵੇ ਥੋੜ੍ਹੀ ਹੈ।
ਸ਼ੋਕ ਸਮਾਚਾਰ
ਬੜੇ ਅਫਸੋਸ ਨਾਲ ਇਹ ਖ਼ਬਰ ਸਾਂਝੀ ਕੀਤੀ ਜਾ ਰਹੀ ਹੈ ਕਿ ਮੇਰੇ ਸਤਿਕਾਰ ਯੋਗ ਚਾਚਾ ਜੀ, ਬਾਬਾ ਗੁਰਦਿਆਲ ਸਿੰਘ ਬੈਂਸ, ਪਿਛਲੇ 30 ਸਾਲਾਂ ਤੋਂ ਕੱਚੀ ਗੜ੍ਹੀ ਚਮਕੌਰ ਸਾਹਿਬ, ਰੋਪੜ ਵਿਖੇ ਲਗਾਤਾਰ ਸੱਚੀ ਸੁੱਚੀ ਸੇਵਾ ਕਰ ਰਹੇ ਸਨ, ਪਿਛਲੇ ਹਫਤੇ ਉਹ 92 ਸਾਲ ਦੀ ਉਮਰ ਭੋਗ ਕੇ ਗੁਰੂ ਚਰਨਾਂ ਵਿੱਚ ਜਾ ਬਿਰਾਜੇ ਹਨ। ਉਨ੍ਹਾਂ ਕੁਝ ਸਮਾਂ ਫੌਜ ਵਿੱਚ ਨੌਕਰੀ ਵੀ ਕੀਤੀ ਸੀ ਅਤੇ ਸਾਰੀ ਉਮਰ ਵਿਆਹ ਦੇ ਬੰਧਨ ਤੋਂ ਮੁਕਤ ਰਹੇ। ਆਪਣੀ ਸਾਰੀ ਜਾਇਦਾਦ ਭਾਈ ਭਤੀਜਿਆਂ ਨੂੰ ਦੇ ਚੁੱਕੇ ਸਨ। ਅਸੀਂ ਗੁਰੂ ਚਰਨਾਂ ‘ਚ ਇਹੋ ਅਰਦਾਸ ਕਰਦੇ ਹਾਂ ਕਿ ਗੁਰੂ ਮਹਾਰਾਜ ਉਨ੍ਹਾਂ ਨੂੰ ਆਪਣੇ ਚਰਨਾਂ ‘ਚ ਨਿਵਾਸ ਬਖਸ਼ਣ ਅਤੇ ਉਨ੍ਹਾਂ ਦੀ ਰੂਹ ਨੂੰ ਸ਼ਾਂਤੀ ਬਸਖਸ਼ਣ।
ਮੱਲ ਸਿੰਘ ਬਾਸੀ
437-980-7015
Home / ਕੈਨੇਡਾ / ਹੋਮ ਕੇਅਰ ਸੈਂਟਰਾਂ ‘ਚ ਬਜ਼ੁਰਗਾਂ ਨਾਲ ਹੁੰਦੀ ਬਦਸਲੂਕੀ ਦਾ ਸੋਨੀਆ ਸਿੱਧੂ ਨੇ ਪਾਰਲੀਮੈਂਟ ‘ਚ ਉਠਾਇਆ ਮੁੱਦਾ
Check Also
ਪ੍ਰਭਾਵਸ਼ਾਲੀ ਅਤੇ ਪ੍ਰੇਰਨਾਦਾਇਕ ਰਿਹਾ ਮਲੂਕ ਸਿੰਘ ਕਾਹਲੋਂ ਨਾਲ ਪ੍ਰੋਗਰਾਮ ਸਿਰਜਣਾ ਦੇ ਆਰ ਪਾਰ
ਕੈਨੇਡੀਅਨ ਪੰਜਾਬੀ ਸਾਹਿਤ ਸਭਾ ਦੇ ਫਾਊਂਡਰ ਮੈਂਬਰ ਤੇ ਵਾਈਸ ਚੇਅਰਮੈਨ ਮਲੂਕ ਸਿੰਘ ਕਾਹਲੋਂ ਨਾਲ ਵਿਸ਼ੇਸ਼ …