-0.8 C
Toronto
Wednesday, February 11, 2026
spot_img
Homeਕੈਨੇਡਾਓ ਕੇ ਡੀ ਫੀਲਡ ਹਾਕੀ ਕਲੱਬ ਨੇ ਇਨਡੋਰ ਸੀਜਨ ਦੇ ਪਹਿਲੇ ਟੂਰਨਾਮੈਂਟ...

ਓ ਕੇ ਡੀ ਫੀਲਡ ਹਾਕੀ ਕਲੱਬ ਨੇ ਇਨਡੋਰ ਸੀਜਨ ਦੇ ਪਹਿਲੇ ਟੂਰਨਾਮੈਂਟ ਵਿਚ ਜਿੱਤਿਆ ਗੋਲਡ ਮੈਡਲ

ਉਨਟਾਰੀਓ : ਦਸੰਬਰ 8 ਅਤੇ 9 ਨੂੰ ਖੇਡੇ ਗਏ ਫੀਲਡ ਹਾਕੀ ਦੇ ਇਨਡੋਰ ਟੂਰਨਾਮੈਂਟ ਜੋ ਕਿ ਟਾਈਟਨ ਫੀਲਡ ਹਾਕੀ ਕਲੱਬ ਵਲੋ ਸਕਾਰਬਰੋ ਵਿਖੇ ਹਰ ਸਾਲ ਕਰਵਾਏ ਜਾਂਦੇ ਹਨ।ઠਇਸ ਟੂਰਨਾਮੈਂਟ ਵਿੱਚ ਓ ਕੇ ਡੀ (ਉਨਟਾਰੀਓ ਖਾਲਸਾ ਦਰਬਾਰ) ਡਿਕਸੀ ਗੁਰਦਵਾਰਾ ਸਾਹਿਬ ਦੀਆਂ ਟੀਮਾਂ ਨੇ, ਜਿਨ੍ਹਾਂ ਵਿੱਚ ਲੜਕੇ ਅਤੇ ਲੜਕੀਆਂ ਦੀਆਂ ਸੀਨੀਅਰ ਟੀਮਾਂ ਨੇ ਹਰ ਸਾਲ ਦੀ ਤਰ੍ਹਾਂ ਹਿੱਸਾ ਲਿਆ। ਦੋ ਦਿਨ ਤੱਕ ਟੂਰਨਾਮੈਂਟ ਚੱਲਿਆ ਅਤੇ ਓ ਕੇ ਡੀ ਦੀ ਲੜਕੀਆਂ ਦੀ ਟੀਮ ਤੀਜੇ ਨੰਬਰ ਰਹੀ ਅਤੇ ਲੜਕਿਆਂ ਦੀ ਟੀਮ ਨੇ ਸਾਰੇ ਮੈਚ ਜਿੱਤ ਕੇ ਗੋਲਡ ਮੈਡਲ ਜਿੱਤ ਕੇ ਬੱਲੇ ਬੱਲੇ ਕਰਾ ਦਿੱਤੀ। ਹੋਰ ਜਾਣਕਾਰੀ ਲਈ ਗੁਰਜਿੰਦਰ ਸਿੰਘ ਨਾਲ 416-731-1602 ਨੰਬਰ ‘ਤੇ ਸੰਪਰਕ ਕਰ ਸਕਦੇ ਹੋ।

RELATED ARTICLES
POPULAR POSTS