ਯੂਥ ਐਵਾਰਡ ਨੂਰਜੋਤ ਕਲਸੀ ਨੂੰ ਦਿੱਤਾ ਜਾਏਗਾ
ਕੈਲਗਰੀ : ਪੰਜਾਬੀ ਲਿਖਾਰੀ ਸਭਾ ਕੈਲਗਰੀ 1999 ਤੋਂ ਪੰਜਾਬੀ ਸਾਹਿਤ ਤੇ ਮਾਂ ਬੋਲੀ ਲਈ ਗਤੀਸ਼ੀਲ ਸੰਸਥਾ ਹੈ। ਅਣਗਿਣਤ ਸਾਹਿਤਕਾਰਾਂ ਦੇ ਸਨਮਾਨ, ਵਰਲਡ ਪੰਜਾਬੀ ਕਾਨਫਰੰਸ ਆਦਿ ਦੇ ਇਲਾਵਾ ਨਵੀਂ ਪੀੜ੍ਹੀ ਦੇ ਬੱਚਿਆਂ ਨੂੰ ਪੰਜਾਬੀ ਭਾਸ਼ਾ ਨਾਲ ਜੋੜਨ ਲਈ 2012 ਵਿੱਚ ਸਭਾ ਨੇ ‘ਬੱਚਿਆਂ ਵਿੱਚ ਪੰਜਾਬੀ ਬੋਲਣ ਦੀ ਮੁਹਾਰਤ’ ਸਮਾਗਮ ਸ਼ੁਰੂ ਕੀਤਾ ਸੀ ਜੋ ਨਿਰੰਤਰ ਕਾਮਯਾਬੀ ਦੀਆਂ ਪੈੜ੍ਹਾਂ ਸਿਰਜ ਰਿਹਾ ਹੈ।
ਸਭਾ ਦੇ ਨੁਮਾਇੰਦਿਆਂ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਇਸ ਵਾਰੀ ਵੀ ਇਹ ਸਮਾਗਮ 21 ਮਾਰਚ, ਦਿਨ ਸ਼ਨੀਵਾਰ ਬਾਅਦ ਦੁਪਿਹਰ ਦੋ ਤੋਂ ਪੰਜ ਵਜੇ ਤੱਕ ਵਾਈਟਹੌਰਨ ਕਮਿਊਨਟੀ ਹਾਲ ਨਾਰਥ ਈਸਟ ਕੈਲਗਰੀ ਵਿੱਚ ਹੋਏਗਾ। ਜਿਸ ਵਿੱਚ ਪਹਿਲੀ ਤੋਂ ਦਸਵੀਂ ਜਮਾਤ ਤੱਕ ਦੇ ਬੱਚੇ ਭਾਗ ਲੈਣਗੇ ਤੇ ਪੰਜਾਬੀ ਵਿੱਚ ਗੀਤ, ਗਜ਼ਲ, ਕਵਿਤਾ ਜਾਂ ਕੋਈ ਵੀ ਪੰਜਾਬੀ ਧਾਰਮਿਕ ਗੀਤ ਸੁਣਾ ਕੇ ਆਪਣੀ ਪੰਜਾਬੀ ਬੋਲੀ ਪ੍ਰਤੀ ਕਾਬਲੀਅਤ ਦਰਸਾਉਣਗੇ। ਬੱਚਿਆਂ ਵਿੱਚ ਉਤਸ਼ਾਹ ਭਰਨ ਲਈ ਇਸ ਵਾਰ ਦਾ ਯੂਥ ਐਵਾਰਡ ‘ਨੂਰਜੋਤ ਕਲਸੀ’ ਨੂੰ ਉਸਦੀ ਸਮਾਜ ਪ੍ਰਤੀ ਨਿਭਾਈ ਜ਼ਿੰਮੇਵਾਰੀ ਲਈ ਦਿੱਤਾ ਜਾਏਗਾ। ਸਮਾਗਮ ਵਿੱਚ ਭਾਗ ਲੈਣ ਲਈ ਮਾਪਿਆਂ ਵਲੋਂ ਬੱਚਿਆਂ ਦੇ ਨਾਮ ਦਰਜ ਕਰਵਾਏ ਜਾ ਰਹੇ ਹਨ। 15 ਮਾਰਚ ਨਾਮ ਦਰਜ ਕਰਵਾਉਣ ਦੀ ਆਖਰੀ ਤਰੀਕ ਹੈ। ਹੋਰ ਵਧੇਰੇ ਜਾਣਕਾਰੀ ਲਈ ਪ੍ਰਧਾਨ ਦਵਿੰਦਰ ਮਲਹਾਂਸ ਨੂੰ 403 993 2201 ਤੇ ਜਨਰਲ ਸਕੱਤਰ ਜੋਰਾਵਰ ਬਾਂਸਲ ਨੂੰ 587 437 7805 ‘ਤੇ ਸੰਪਰਕ ਕੀਤਾ ਜਾ ਸਕਦਾ ਹੈ।
Check Also
ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਦੇ ਸਮਾਗ਼ਮ ਵਿਚ ਸਵ. ਗੁਰਦਾਸ ਮਿਨਹਾਸ ਨੂੰ ਭੇਂਟ ਕੀਤੀ ਗਈ ਸ਼ਰਧਾਂਜਲੀ
‘ਪੰਜਾਬ ਦੀ ਕੋਇਲ’ ਸੁਰਿੰਦਰ ਕੌਰ ਦੇ ਜਨਮ-ਦਿਨ ‘ਤੇ ਕੀਤਾ ਗਿਆ ਯਾਦ ਤੇ ਕਵੀ-ਦਰਬਾਰ ਵੀ ਹੋਇਆ …