Breaking News
Home / ਕੈਨੇਡਾ / ਨਿਊਹੋਪ ਸੀਨੀਅਰਜ਼ ਕਲੱਬ ਦੇ ਸਮਾਗਮ ਵਿੱਚ ਵੱਖ-ਵੱਖ ਪ੍ਰੋਗਰਾਮ ਹੋਏ

ਨਿਊਹੋਪ ਸੀਨੀਅਰਜ਼ ਕਲੱਬ ਦੇ ਸਮਾਗਮ ਵਿੱਚ ਵੱਖ-ਵੱਖ ਪ੍ਰੋਗਰਾਮ ਹੋਏ

ਬਰੈਂਪਟਨ/ਬਾਸੀ ਹਰਚੰਦ
ਪਿਛਲੇ ਦਿਨੀਂ ਨਿਊਹੋਪ ਸੀਨੀਅਰਜ਼ ਕਲੱਬ ਨੇ ਇਕ ਸਮਾਗਮ ਵਿੱਚ ਕਈ ਪ੍ਰੋਗਰਾਮ ਰਚਾਏ ਜਿਸ ਦੇ ਅਰੰਭ ਵਿੱਚ ਕੈਨੇਡਾ ਦਾ ਝੰਡਾ ਅਚਾਰੀਆ ਸੁਰਿੰਦਰ ਸ਼ਰਮਾ ਨੇ ਲਹਿਰਾਇਆ ਉਪਰੰਤ ਕੈਨੇਡਾ ਦਾ ਗੀਤ ਅਤੇ ਜਨ ਗਨ ਮਨ ਭਾਰਤ ਦਾ ਕੌਮੀ ਗੀਤ ਗਾਇਆ ਗਿਆ। ਇਸ ਤੋਂ ਬਾਅਦ ਕ੍ਰਿਸ਼ਨ ਸਲਵਾਨ ਅਤੇ ਰੇਨੂ ਸਲਵਾਨ ਦੇ ਵਿਆਹ ਦੀ 50 ਵਰ੍ਹੇ ਗੰਢ ਤੇ ਹਾਰ ਪਾ ਕੇ ਮੁਬਾਰਕਾਂ ਦਿੱਤੀਆਂ।
ਕਲੱਬ ਵੱਲੋਂ ਕੈਨੇਡਾ ਦਾ 150 ਦਿਵਸ ਮਨਾਉਣ ਲਈ ਐਮ ਪੀ ਕਿਰਸਟੀ ਡੰਕਨ ਅਤੇ ਰਾਜ ਗਰੇਵਾਲ ਨੇ ਕੈਨੇਡਾ ਦੇ ਛੋਟੇ ਫਲੈਗ ਦਿਤੇ ਜੋ ਮੈਂਬਰਾਂ ਵਿੱਚ ਵੰਡੇ ਗਏ। ਰਾਜ ਗਰੇਵਾਲ ਵੱਲੋਂ ਕਲੱਬ ਦੇ ਸੱਭ ਮੈਂਬਰਾਂ ਨੂੰ ਵਲੰਟਰੀ ਅਵਾਰਡ ਦਿਤੇ ਗਏ। ਰਛਪਾਲ ਸ਼ਰਮਾ ਨੇ ਕੈਨੇਡਾ ਦੇ ਏਕੀਕਰਨ ਦੀ ਹਿਸਟਰੀ ਵਿਸਥਾਰ ਪੂਰਵਕ ਦੱਸੀ। ਦਿਨੇਸ਼ ਭਾਟੀਆ ਕੌਂਸਲੇਟ ਜਨਰਲ ਆਫ ਇੰਡੀਆ ਟੋਰਾਂਟੋ ਅਤੇ ਪਰਿੰਦੀਆਂ ਕੌਂਸਲ ਕੌਸਲ, ਕੌਸਲੇਟਮ ਜਨਰਲ ਆਫ ਇੰਡੀਆ ਟੋਰਾਂਟੋ ਨੇ ਕੈਨੇਡਾ ਡੇਅ ਦੀਆਂ ਵਧਾਈਆਂ ਅਤੇ ਸੁਭ ਇਛਾਵਾਂ ਭੇਜੀਆਂ।
ਕਲੱਬ ਨੇ ਆਪਣਾ ਦਸਵਾਂ ਸੀਨੀਅਰਜ਼ ਮਹੀਨਾ ਜੂਨ ਮਨਾਇਆ ਜੋ ਉਨਟਾਰੀਓ ਸਰਕਾਰ ਨੇ 33ਵਾਂ ਜੂਨ ਮਹੀਨਾ ਮਨਾਇਆ ਹੈ। ਜਿਸ ਦਾ ਉਦੇਸ਼ ”ਆਪਣੀ ਚੰਗੀ ਜਿੰਦਗੀ ਜੀਓ”। ਕਲੱਬ ਨੇ ਵਰਡ ਹੈਲਥ ਆਰਗੇਨਾਈਜੇਸ਼ਨ ਵੱਲੋਂ 15 ਜੂਨ ਬਜੁਰਗਾਂ ਨੂੰ ਅਬਇਊਜઠਦੇਣਾ ਅਤੇ ਦੁੱਖ ਦੇਣ ਦੇ ਵਿਰੁੱਧ ਵਿਰੋਧ ਵਿਚ ਅਵਾਜ਼ ਉਚੀ ਕਰਨਾ ਦਾ ਦਿਨ ਵੀ ਮਨਾਇਆ। ਸੁਧੀਰ ਕੁਮਾਰ ਹਾਂਡਾ, ਮਿਸਜ ਰੁਥ ਹਾਰਪਰ, ਗੁਰਦੇਵ ਸਿੰਘ ਮਾਨ, ਹਰਬੰਸ ਸਿੰਘ ਸਿਧੂ ਮਾਲਕ ਗਰੈਂਡ ਇੰਪਾਇਰ ਬੈਂਕੁਟ ਹਾਲ, ਰਿੰਪਲ ਠੱਕਰ, ਮਿਸਟਰ ਰਕੇਸ਼ ਜੋਸ਼ੀ ਆਦਿ ਸਾਰਿਆਂ ਨੇ ਲੋੜਵੰਦ ਸੀਨੀਅਰਜ਼ ਦੀ ਮਦਦ ਕਰਨ ਦਾ ਭਰੋਸਾ ਦੁਆਇਆ। ਮਿਸਟਰ ਦੀਪਕ ਉਭਰਾਏ ਮੈਂਬਰ ਪਾਰਲੀਮੈਂਟ ਨੂੰ ਉਨ੍ਹਾਂ ਦੇ ਵੀਹ ਸਾਲ ਦੀਆਂ ਸੇਵਾਵਾਂ ਲਈ ਸਨਮਾਨਿਤ ਕੀਤਾ ਗਿਆ ਉਹਨਾਂ ਦੇ ਕਿਸੇ ਕਾਰਨ ਨਾ ਪਹੁੰਚਣ ਕਾਰਨ ਸਨਮਾਨ ਚਿੰਨ ਉਨ੍ਹਾਂ ਦੇ ਪ੍ਰਤੀਨਿਧ ਨੂੰ ਦਿੱਤਾ ਗਿਆ । ਯੁਧਵੀਰ ਜੈਸਵਲ ਆਡੀਟਰ ਏਸ਼ੀਅਨ ਵਰਡ, ਦੀਪਕ ਡੁਮੇਰੀਆ ਐਮ ਪੀ ਮਿਸੀਸਾਗਾ, ਵੀ ਆਈ ਲੱਕੀ ਲਕਸ਼ਮਨ ਸਾਇੰਸਦਾਨ ਸੰਗੇਰੀ ਮੰਦਰ ਤੋਂ ਨੂੰ ਵੀ ਸਨਮਾਨਿਤ ਕੀਤਾ। ਇਹਨਾਂ ਤੋਂ ਇਲਾਵਾ ਉਮੇਸ਼ ਭੱਲਾ,ઠઠਦਿਨੇਸ਼ ਭਾਟੀਆ, ਸਤੀਸ਼ ਠੱਕਰ, ਰਕੇਸ਼ ਐਮ ਜੋਸੀ, ਜੋਸ਼ੀ ਲਾ ਆਫਿਸ ਨੂੰ ਬਾਬਾ ਰਾਮ ਦੇਵ ਅਤੇ ਬ੍ਰਹਮ ਕੁਮਾਰੀ ਸਿਸਟਰ ਸਿਵਾਨੀ ਦਾ ਸਫਲ ਪ੍ਰੋਗਰਾਮ ਕਰਾਉਣ ਤੇ ਸਨਮਾਨਿਤ ਕੀਤਾ ਗਿਆ। ਲਲਿਤ ਸੋਨੀ ਆਡੀਟਰ ਗੁਜਰਾਤ ਵੀਕਲੀ ਲਲਿਤ ਠਕਰ ਗੁਜਰਾਤ ਵੀਕਲੀ, ਹਰਚੰਦ ਸਿੰਘ ਬਾਸੀ ਪੰਜਬੀ ਲੇਖਕ, ਸੱਤਪਾਲ ਜੌਹਲ ਪ੍ਰਸਿੱਧ ਜਰਨਲਿਸਟ, ਸੰਜੇ ਕੁਮਾਰ ਸਵੈਨ ਪ੍ਰਿੰਟਿੰਗ ਪਰੈਸ, ਮਨਨ ਗੁਪਤਾ ਨਿਊਜ਼ ਆਡੀਟਰ, ਜੀਤ ਸ਼ਰਮਾਂ ਨੂੰ ਪਲੈਕ ਦੇ ਕੇ ਸਨਮਾਨਿਤ ਕੀਤਾ ਗਿਆ। ਅੰਮ੍ਰਿਤ ਮਾਂਗਟ ਐਮ ਪੀ ਪੀ, ਹਰਿੰਦਰ ਮੱਲ੍ਹੀ ਐਮ ਪੀ ਪੀ ਨੂੰ ਸਨਮਾਨਿਤ ਕੀਤਾ ਗਿਆ। ਅੰਮ੍ਰਿਤ ਮਾਂਗਟ ਨੇ ਉਨਟਾਰੀਓ ਸਰਕਾਰ ਵੱਲੋਂ ਸੀਨੀਅਰਜ਼ ਲਈ ਨਵੇਂ ਪ੍ਰੋਗਰਾਮ ਸ਼ਰੂ ਕਰਨ ਬਾਰੇ ਦੱਸਿਆ। ਹਰਿੰਦਰ ਮੱਲੀ ਨੇ ਸੀਨੀਅਰਜ਼ ਨੂੰ ਕਿਹਾ ਕਿ ਮੇਰੇ ਦਫਤਰ ਆਉ ਆਪਣੀਆਂ ਸਮੱਸਿਆਵਾਂ ਦੱਸੋ। ਮੈਂ ਤੁਹਾਡੀ ਸਹਾਇਤਾ ਕਰਕੇ ਖੁਸ਼ ਹੋਵਾਂਗੀ।
ਮਿਸਟਰઠઠਅਮਰ ਐਰੀ ਪ੍ਰਧਾਨ ਆਰੀਆ ਸਮਾਜ ਮਾਰਖਮ, ਮਿਸਟਰ ਕਸ਼ਮੀਰੀ ਲਾਲ ਸੂਦ, ਨਵਲ ਬਜਾਜ, ਸੁਖਦੇਵ ਸਿੰਘ ਝੂਟੀ ਨੂੰ ਵੀ ਉਹਨਾਂ ਦੀਆਂ ਸਮਾਜ ਪ੍ਰਤੀ ਸੇਵਾਵਾਂ ਲਈ ਸਨਮਾਨਿਤ ਕੀਤਾ। ਅੱਠਵੀੇਂ ਗਰੇਡ ਦੀ ਬੱਚੀ ਕਰੀਨਾ ਮੱਕੜ ਨੇ ਕੈਨੇਡਾ ਦੇ 150 ਜਨਮ ਦਿਨ ਨੂੰ ਸਮਰਪਿਤ ਪਿਆਰਾ ਗੀਤ ਗਾਇਆ। ਉਸ ਨੂੰ ਵੀ ਸਨਮਾਨਿਤ ਕੀਤਾ ਗਿਆ। ਕਲੱਬ ਦੇ ਸੱਭ ਮੈਂਬਰਾਂ ਨੂੰ ਤੋਹਫੇ ਦਿਤੇ ਗਏ ਅੰਤ ਵਿੱਚ ਕਲੱਬ ਦੇ ਪ੍ਰਧਾਨ ਸੰਭੂ ਦੱਤ ਸ਼ਰਮਾ ਨੇ ਆਏ ਹੋਏ ਸੱਭ ਮਾਣਯੋਗ ਪ੍ਰਤੀਨਿਧਾਂ, ਸਪੌਂਸਰਜ਼, ਬੋਰਡ ਆਫ ਡਾਇਰੈਕਟਰ, ਕਲੱਬ ਦੇ ਮੈਂਬਰਾਂ ਅਤੇ ਪ੍ਰੋਗਰਮ ਵਿੱਚ ਸ਼ਾਮਲ ਹੋਣ ਆਏ ਸੱਭ ਮਹਿਮਾਨਾਂ ਦਾ ਧੰਨਵਾਦ ਕੀਤਾ।

Check Also

ਇਨਸਾਨ ਦੇ ਸ਼ੈਤਾਨ ਬਣਨ ਦੀ ਰੌਂਗਟੇ ਖੜ੍ਹੇ ਕਰਨ ਵਾਲੀ ਦਾਸਤਾਨ

ਐਬਟਸਫੋਰਡ/ਡਾ. ਗੁਰਵਿੰਦਰ ਸਿੰਘ : ਐਬਟਸਫੋਰਡ ਸ਼ਹਿਰ ਦਾ ਵੈਗਨਰ ਰੋਡ। ਸ਼ੁੱਕਰਵਾਰ ਦੀ ਰਾਤ ਦੇ 10.30 ਵਜੇ …