ਬਰੈਂਪਟਨ/ਬਾਸੀ ਹਰਚੰਦ : ਪਿਛਲੇ ਦਿਨੀਂઠઠਟ੍ਰੀਲਾਈਨ ਫਰੈਂਡਜ਼ ਸੀਨੀਅਰਜ਼ ਕਲੱਬ ਦੇ ਮੈਂਬਰਾਂ ਨੇ ਜੈਕ ਡਾਰਲਿੰਗ ਪਾਰਕ ਦਾ ਟੂਰ ਲਾਇਆ। ਇਹ ਝੀਲ ਦੇ ਕੰਢੇ ਬੜਾ ਰਮਨੀਕ ਪਾਰਕ ਹੈ।57 ਮੈਂਬਰ ਜਿਨ੍ਹਾਂ ਵਿਚ 25 ਬੀਬੀਆਂ ਅਤੇ ਬਾਕੀ ਆਦਮੀ ਸ਼ਾਮਲ ਸਨ ਬੜੇ ਖੁਸ਼ ਗਵਾਰ ਮਹੌਲ ਵਿੱਚ ਟ੍ਰੀ ਲਾਈਨ ਸਕੂਲ ਦੀ ਪਾਰਕਿੰਗ ਤੋਂ ਮੋਹਨ ਸਿੰਘ ਅਤੇ ਕਲੱਬ ਦੇ ਫਾਊਂਡਰ ਪ੍ਰਧਾਨ ਤਾਰਾ ਸਿੰਘ ਦੀ ਅਗਵਾਈ ਵਿੱਚ ਚੱਲੇ। ਉਥੇ ਹੱਸੀ ਖੇਡੀ ਵਿੱਚ ਸਾਰਾ ਦਿਨ ਬਿਤਾਇਆ। ਕੈਂਪ ਫਾਇਰ ਲਾਇਆ ਜਿਸ ਵਿੱਚ ਮੈਂਬਰਾਂ ਆਪਣੇ ਗੀਤ ਚਟਕਲੇ ਸੁਣਾਏ। ਜਿੰਨ੍ਹਾਂ ਵਿਚ ਚੁਟਕਲਿਆਂ ਦੇ ਧਨੀ ਭੁਪਿੰਦਰ ਸਿੰਘ ਨੰਦਾ ਨਾ ਵਰਨਣ ਯੋਗ ਹੈ।ਬੀਬੀਆਂ ਨੇ ਗਿੱਧਾ ਪਾਇਆ। ਸੱਭ ਮੈਂਬਰਾਂ ਨੇ ਰਮਨੀਕ ਸਥਾਨ ਦੀ ਸਰਾਹਨਾ ਕੀਤੀ। ਅਗਲੇ ਟੂਰ ਦੀ ਤਿਆਰੀ ਲਈ ਕਈ ਸੁਝਾਵ ਆਏ। ਹੋਰਨਾਂ ਤੋਂ ਇਲਾਵਾ ਗੁਰਦੇਵ ਸਿੰਘ ਭੱਠਲ, ਜਸਵੰਤ ਸਿੰਘ ਸੇਠੀ, ਗੁਰਦੇਵ ਸਿੰਘ ਸਿੱਧੂ, ਮਿਸਟਰ ਸੈਣੀ, ਸਰਪੰਚ ਸ਼ੇਰ ਸਿੰਘ ਮਾਵੀ, ਪੁਸ਼ਪ ਕੁਮਾਰ ਜੈਨ, ਗੁਰਦੀਪ ਸਿੰਘ, ਦਲਜੀਤ ਸਿੰਘ ਆਦਿ ਸਾਰਿਆਂ ਨੇ ਬੜਾ ਸਹਿਯੋਗ ਦਿੱਤਾ। ਬੀਬੀਆਂ ਨੇ ਨਾਲ ਲਿਜਾਇਆ ਗਿਆ ਸੁਆਦਲਾ ਭੋਜਨ ਵਰਤਾਇਆ। ਭੋਜਨ ਦੀ ਸੇਵਾ ਕਿਸੇ ਸੇਵਾਦਾਰ ਨੇ ਗੁਪਤ ਤੌਰ ਤੇ ਕੀਤੀ। ਸੱਭ ਮੈਂਬਰਾਂ ਸੁਆਦਲੇ ਭੋਜਨ ਲਈ ਸੇਵਾਦਾਰ ਦੀ ਸਰਾਹਨਾ ਕੀਤੀ। ਸ਼ਾਮ ਨੂੰ ਸੱਭ ਮੈਂਬਰ ਹਸਦੇ ਖੇਡਦੇ ਅਗਲੇ ਟੂਰ ਦੀ ਉਤਸੁਕਤਾ ਵਿੱਚ ਘਰਾਂ ਨੂੰ ਆਏ।
Check Also
ਪ੍ਰਭਾਵਸ਼ਾਲੀ ਅਤੇ ਪ੍ਰੇਰਨਾਦਾਇਕ ਰਿਹਾ ਮਲੂਕ ਸਿੰਘ ਕਾਹਲੋਂ ਨਾਲ ਪ੍ਰੋਗਰਾਮ ਸਿਰਜਣਾ ਦੇ ਆਰ ਪਾਰ
ਕੈਨੇਡੀਅਨ ਪੰਜਾਬੀ ਸਾਹਿਤ ਸਭਾ ਦੇ ਫਾਊਂਡਰ ਮੈਂਬਰ ਤੇ ਵਾਈਸ ਚੇਅਰਮੈਨ ਮਲੂਕ ਸਿੰਘ ਕਾਹਲੋਂ ਨਾਲ ਵਿਸ਼ੇਸ਼ …