ਓਨਟਾਰੀਓ/ਬਿਊਰੋ ਨਿਊਜ਼ : ਸੈਂਟਰਲ ਓਨਟਾਰੀਓ ਦੀ ਕਾਟੇਜ ਕੰਟਰੀ ਦੇ ਐਨ ਵਿਚਕਾਰ ਸਥਿਤ ਟਾਊਨ ਵੱਲੋਂ ਤੇਜ਼ੀ ਨਾਲ ਵੱਧ ਰਹੇ ਪਾਣੀ ਦੇ ਪੱਧਰ ਤੇ ਹੜ੍ਹ ਆਉਣ ਦੀ ਸਥਿਤੀ ਦੇ ਮੱਦੇਨਜ਼ਰ ਸਟੇਟ ਆਫ ਐਮਰਜੈਂਸੀ ਐਲਾਨ ਦਿੱਤੀ ਗਈ ਹੈ। ਮੇਅਰ ਗ੍ਰੇਅਡਨ ਸਮਿੱਥ ਨੇ ਐਲਾਨ ਕੀਤਾ ਕਿ ਬ੍ਰੇਸਬ੍ਰਿੱਜ ਟਾਊਨ, ਓਨਟਾਰੀਓ, ਜੋ ਕਿ ਟੋਰਾਂਟੋ ਤੋਂ ਦੋ ਘੰਟੇ ਦੀ ਦੂਰੀ ਉੱਤੇ ਸਥਿਤ ਹੈ, ਵਿੱਚ ਹਾਲਾਤ ਸੰਕਟ ਵਾਲੀ ਸਥਿਤੀ ਤੱਕ ਪਹੁੰਚ ਚੁੱਕੇ ਹਨ।
ਟਾਊਨ ਵੱਲੋਂ ਦੱਸਿਆ ਗਿਆ ਕਿ ਉਸ ਵੱਲੋਂ ਆਪਣਾ ਐਮਰਜੈਂਸੀ ਪਲੈਨ ਐਕਟੀਵੇਟ ਕੀਤਾ ਜਾ ਰਿਹਾ ਹੈ। ਇਹ ਵੀ ਦੱਸਿਆ ਗਿਆ ਕਿ ਇਸ ਇਲਾਕੇ ਦੀਆਂ ਝੀਲਾਂ ਤੇ ਨਹਿਰਾਂ ਵਿੱਚ ਪਾਣੀ ਦਾ ਪੱਧਰ ਕਾਫੀ ਹੱਦ ਤੱਕ ਵੱਧ ਚੁੱਕਿਆ ਹੈ ਤੇ ਇਸ ਨਾਲ ਕਈ ਸੜਕਾਂ ਵੀ ਪਾਣੀ ਵਿੱਚ ਡੁੱਬ ਗਈਆਂ ਹਨ। ਓਨਟਾਰੀਓ ਦੇ ਪ੍ਰੀਮੀਅਰ ਡੱਗ ਫੋਰਡ ਨਾਲ ਇੱਕ ਸਾਂਝੀ ਪ੍ਰੈੱਸ ਕਾਨਫਰੰਸ ਵਿੱਚ ਸਮਿੱਥ ਨੇ ਆਖਿਆ ਕਿ ਐਮਰਜੰਸੀ ਪਰਸੋਨਲ ਸਭ ਤੋਂ ਵੱਧ ਮਾਰ ਵਾਲੇ ਸਪਰਿੰਗਡੇਲ ਇਲਾਕੇ ਵਿੱਚ ਲੋਕਾਂ ਦੇ ਘਰ-ਘਰ ਜਾ ਕੇ ਉਨ੍ਹਾਂ ਨੂੰ ਇਹ ਥਾਂ ਖਾਲੀ ਕਰਨ ਲਈ ਆਖ ਰਹੇ ਹਨ। ਮੇਅਰ ਨੇ ਆਖਿਆ ਕਿ ਆਪਣੇ ਘਰ ਛੱਡਣ ਵਾਲੇ ਲੋਕ ਬ੍ਰੇਸਬ੍ਰਿੱਜ ਮੈਮੋਰੀਅਲ ਅਰੇਨਾ ਵਿੱਚ ਸ਼ਰਨ ਲੈ ਸਕਦੇ ਹਨ।
ਟਾਊਨ ਦੇ ਅਧਿਕਾਰੀਆਂ ਨਾਲ ਮੁਲਾਕਾਤ ਸਮੇਂ ਫੋਰਡ ਨੇ ਵੀ ਕਮਿਊਨਿਟੀ ਨੂੰ ਪ੍ਰੋਵਿੰਸ ਵੱਲੋਂ ਪੂਰਾ ਸਹਿਯੋਗ ਦੇਣ ਦਾ ਭਰੋਸਾ ਦਿਵਾਇਆ।
Check Also
ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡਾ ਡੇਅ ਮੌਕੇ ਕੈਡੀਅਨ ਕਦਰਾਂ-ਕੀਮਤਾਂ ਦੀ ਕੀਤੀ ਪ੍ਰਸੰਸਾ
ਓਟਵਾ/ਬਿਊਰੋ ਨਿਊਜ਼ : ਕੈਨੇਡਾ ਡੇਅ ਮੌਕੇ ਆਪਣੇ ਸੰਬੋਧਨ ਦੌਰਾਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡੀਅਨ …