Breaking News
Home / ਜੀ.ਟੀ.ਏ. ਨਿਊਜ਼ / ਟਰੂਡੋ ਨੇ ਗ੍ਰੀਨਹਾਊਸ ਗੈਸਾਂ ਦੇ ਰਿਸਾਅ ਨੂੰ ਘਟਾਉਣ ਦਾ ਟੀਚਾ ਪੂਰਾ ਕਰਨ ਦੀ ਦਿੱਤੀ ਗਰੰਟੀ

ਟਰੂਡੋ ਨੇ ਗ੍ਰੀਨਹਾਊਸ ਗੈਸਾਂ ਦੇ ਰਿਸਾਅ ਨੂੰ ਘਟਾਉਣ ਦਾ ਟੀਚਾ ਪੂਰਾ ਕਰਨ ਦੀ ਦਿੱਤੀ ਗਰੰਟੀ

ਓਟਵਾ/ਬਿਊਰੋ ਨਿਊਜ਼ : ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਆਖਿਆ ਕਿ ਉਹ ਗਰੰਟੀ ਦਿੰਦੇ ਹਨ ਕਿ ਕੈਨੇਡਾ ਵਿਚ ਇਸ ਵਾਰੀ ਆਪਣਾ ਤਾਜਾ ਕਲਾਈਮੇਟ ਟੀਚਾ ਪੂਰਾ ਕਰਕੇ ਹੀ ਸਾਹ ਲਵੇਗਾ। ਉਨ੍ਹਾਂ ਆਖਿਆ ਕਿ ਇਸ ਵਾਰੀ ਸਾਡੀ ਯੋਜਨਾ ਬਹੁਤ ਪੁਖਤਾ ਹੈ ਜੋ ਦਰਸਾਉਂਦੀ ਹੈ ਕਿ ਅਸੀਂ ਇਹ ਟੀਚਾ ਕਿਵੇਂ ਪੂਰਾ ਕਰਨਾ ਹੈ।
1988 ਵਿੱਚ ਕੈਨੇਡਾ ਨੇ ਅੱਠ ਵੱਖ ਵੱਖ ਗ੍ਰੀਨਹਾਊਸ ਗੈਸਾਂ ਦੇ ਰਿਸਾਅ ਨੂੰ ਘਟਾਉਣ ਦਾ ਟੀਚਾ ਮਿਥਿਆ ਸੀ। ਇਨ੍ਹਾਂ ਵਿੱਚੋਂ ਛੇ ਆਈਆਂ ਪਰ ਉਨ੍ਹਾਂ ਨੂੰ ਪੂਰਾ ਨਹੀਂ ਕੀਤਾ ਜਾ ਸਕਿਆ। ਅਗਲਾ ਟੀਚਾ 2030 ਲਈ ਤੈਅ ਕੀਤਾ ਗਿਆ ਹੈ। ਇਸ ਲਈ ਕੈਨੇਡਾ ਨੂੰ 2005 ਦੇ ਬਰਾਬਰ ਆਪਣੀਆਂ ਗ੍ਰੀਨਹਾਊਸ ਗੈਸਾਂ ਦੇ ਰਿਸਾਅ ਨੂੰ ਲਿਆਉਣਾ ਹੋਵੇਗਾ, ਜਿਸ ਤੋਂ ਭਾਵ ਹੈ ਕਿ ਇਸ ਰਿਸਾਅ ਨੂੰ 55 ਤੋਂ 60 ਫੀ ਸਦੀ ਘਟਾਉਣਾ ਹੋਵੇਗਾ। ਇਹ ਪਿਛਲੇ ਟੀਚੇ ਨਾਲੋਂ ਕਿਤੇ ਵੱਡਾ ਹੈ।
2020 ਵਿੱਚ ਰਿਸਾਅ ਦੇ ਪੱਧਰ ਦੇ ਆਧਾਰ ਉੱਤੇ ਇਸ ਨਵੇਂ ਟੀਚੇ ਨੂੰ ਪੂਰਾ ਕਰਨ ਤੋਂ ਮਤਲਬ ਹੋਵੇਗਾ ਕਿ ਹਰ ਸਾਲ ਕੈਨੇਡਾ ਨੂੰ 23 ਮਿਲੀਅਨ ਟੰਨ ਗੈਸਾਂ ਦੇ ਰਿਸਾਅ ਨੂੰ ਖਤਮ ਕਰਨਾ ਹੋਵੇਗਾ। ਇਸ ਦਾ ਜੇ ਸਿੱਧਾ ਹਿਸਾਬ ਲਾਇਆ ਜਾਵੇ ਤਾਂ ਇਹ ਹਰ 12 ਮਹੀਨਿਆਂ ਵਿੱਚ ਇਸ ਦਹਾਕੇ ਦੇ ਅੰਤ ਤੱਕ ਪੰਜ ਮਿਲੀਅਨ ਕਾਰਾਂ ਨੂੰ ਸੜਕਾਂ ਤੋਂ ਉਤਾਰਨ ਦੇ ਬਰਾਬਰ ਹੋਵੇਗਾ।
ਇਹ ਪੁੱਛੇ ਜਾਣ ਉੱਤੇ ਕੀ ਕੈਨੇਡਾ ਇਹ ਟੀਚਾ ਪੂਰਾ ਕਰ ਲਵੇਗਾ, ਤਾਂ ਟਰੂਡੋ ਨੇ ਕਿਹਾ ਹਾਂ ਬਿਲਕੁਲ। ਟਰੂਡੋ ਨੇ ਆਖਿਆ ਕਿ ਕਿ ਕੈਨੇਡਾ ਦੇ ਐਮਿਸਨਜ ਰਿਡਕਸਨ ਪਲੈਨ, ਜੋ ਮਾਰਚ ਵਿੱਚ ਪਬਲਿਸ ਹੋਇਆ ਸੀ, ਅਜਿਹਾ ਰੋਡ ਮੈਪ ਮੁਹੱਈਆ ਕਰਵਾਉਂਦਾ ਹੈ ਜਿਸ ਨਾਲ ਇਹ ਨਵਾਂ ਟੀਚਾ ਹਾਸਲ ਕੀਤਾ ਜਾ ਸਕਦਾ ਹੈ।

 

Check Also

ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡਾ ਡੇਅ ਮੌਕੇ ਕੈਡੀਅਨ ਕਦਰਾਂ-ਕੀਮਤਾਂ ਦੀ ਕੀਤੀ ਪ੍ਰਸੰਸਾ

ਓਟਵਾ/ਬਿਊਰੋ ਨਿਊਜ਼ : ਕੈਨੇਡਾ ਡੇਅ ਮੌਕੇ ਆਪਣੇ ਸੰਬੋਧਨ ਦੌਰਾਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡੀਅਨ …